ਕੋਹੇਨ ਨੇ ਪਲੇਅ ਬੁਆਏ ਮਾਡਲ ਨੂੰ ਪੈਸੇ ਦੇਣ ਵਾਲੀ ਟਰੰਪ ਦੀ ਗੱਲ ਕੀਤੀ ਸੀ ਰਿਕਾਰਡ

07/21/2018 8:27:22 PM

ਨਿਊਯਾਰਕ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੋਂ ਵਕੀਲ ਰਹੇ ਮਾਇਕਲ ਕੋਹੇਨ ਨੇ ਸਾਬਕਾ ਪਲੇਅ ਬੁਆਏ ਮਾਡਲ ਨੂੰ ਪੈਸੇ ਦਿੱਤੇ ਜਾਣ ਬਾਰੇ ਉਨ੍ਹਾਂ ਦੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਤੇ ਹੁਣ ਇਹ ਰਿਕਾਰਡਿੰਗ ਐੱਫ.ਬੀ.ਆਈ. ਕੋਲ ਹੈ। ਇਸ ਮਾਡਲ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਟਰੰਪ ਨਾਲ ਸੰਬੰਧ ਰਹੇ ਹਨ।
ਦਿ ਨਿਊਯਾਰਕ ਟਾਇਮਸ ਨੇ ਸ਼ੁੱਕਰਵਾਰ ਨੂੰ ਆਪਣੀ ਇਕ ਖਬਰ 'ਚ ਦੱਸਿਆ ਕਿ ਐੱਫ.ਬੀ.ਆਈ ਨੇ ਇਸ ਸਾਲ ਕੋਹੇਨ ਦੇ ਦਫਤਰ 'ਤੇ ਛਾਪੇ ਦੌਰਾਨ ਇਹ ਰਿਕਾਰਡਿੰਗ ਜ਼ਬਤ ਕੀਤੀ ਸੀ। ਕੋਹੇਨ 2016 ਦੇ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਟਰੰਪ ਬਾਰੇ ਸ਼ਰਮਨਾਕ ਖਬਰਾਂ ਨੂੰ ਰੋਕਣ ਲਈ ਮਹਿਲਾ ਨੂੰ ਭੁਗਤਾਨ ਦੇਣ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਹਨ। ਕੋਹੇਨ ਹੁਣ ਟਰੰਪ ਦੇ ਵਕੀਲ ਨਹੀਂ ਹਨ।


Related News