'ਕੌਫ਼ੀ' ਨਾਲ ਕੀਤੀ ਕਮਾਲ ਦੀ ਕਲਾਕਾਰੀ, ਗਿੰਨੀਜ਼ ਬੁੱਕ 'ਚ ਦਰਜ ਹੋਣ ਵਾਲੀ ਸਾਊਦੀ ਅਰਬ ਦੀ ਪਹਿਲੀ ਬੀਬੀ ਬਣੀ
Tuesday, Oct 20, 2020 - 11:32 AM (IST)
ਦੁਬਈ: ਸਾਊਦੀ ਅਰਬ ਦੀ ਇਕ ਬੀਬੀ ਕਲਾਕਾਰ ਨੇ ਕੌਫੀ ਦੇ ਦਾਣਿਆਂ ਦੀ ਸਭ ਤੋਂ ਵੱਡੀ ਪੇਂਟਿੰਗ ਬਣਾ ਕੇ 'ਗਿੰਨੀਜ਼ ਬੁਕ ਆਫ ਵਰਲਡ ਰਿਕਾਰਡ' 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਉਪਲੱਬਧੀ ਨੂੰ ਹਾਸਲ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਬੀਬੀ ਬਣ ਗਈ ਹੈ।
ਓਹੁਦ ਅਬਦੁੱਲਾ ਅਲਮਾਲਕੀ ਦੀ ਕੌਫੀ ਪੇਂਟਿੰਗ 'ਚ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਸੱਤ ਮਸ਼ਹੂਰ ਹਸਤੀਆਂ ਦੇ ਚਿੱਤਰਾਂ ਨੂੰ ਦਰਸ਼ਾਇਆ ਗਿਆ। ਉਨ੍ਹਾਂ ਨੇ ਸਾਊਦੀ ਅਰਬ ਅਤੇ ਯੂ.ਏ.ਈ. ਦੇ ਲੜੀਵਾਰ: ਅਬਦੁੱਲ ਅਜੀਜ਼ ਬਿਨ ਅਬਦੁੱਲ ਰਹਿਮਾਨ ਅਤੇ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਯਾਨ ਦੀਆਂ ਦੋ ਵਿਸ਼ਾਲ ਤਸਵੀਰਾਂ ਬਣਾਈਆਂ। ਅਲਮਾਲਕੀ 'ਤੇ ਲਗਭਗ 4.5 ਕਿਲੋਗ੍ਰਾਮ ਕੌਫੀ ਦੇ ਦਾਣਿਆਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਭੂਰੇ ਰੰਗ ਦੇ ਕੌਫੀ ਪਾਊਡਰ ਨੂੰ ਪਾਣੀ ਦੇ ਨਾਲ ਮਿਲਾ ਕੇ ਸਾਰੀਆਂ ਤਸਵੀਰਾਂ ਬਣਾਈਆਂ। ਅਲਮਾਲਕੀ ਨੇ ਕਿਹਾ ਕਿ ਦੋ ਗਵਾਹਾਂ, ਵੀਡੀਓ ਰਿਕਾਰਡਿੰਗ ਅਤੇ ਡਰੋਨ ਫੁਟੇਜ਼ ਦੀ ਚੌਕਸ ਨਿਗਰਾਨੀ ਦੇ ਅਧੀਨ ਇਸ ਨੂੰ ਪੂਰਾ ਕਰਨ 'ਚ ਮੈਨੂੰ ਲਗਾਤਾਰ 45 ਦਿਨ ਲੱਗੇ। ਮੇਰਾ ਉਦੇਸ਼ ਦੋਵਾਂ ਦੇਸ਼ਾਂ ਦੇ ਵਿਚਕਾਰ ਸਦੀਆਂ ਪੁਰਾਣੇ ਸੰਬੰਧਾਂ ਦੀ ਯਾਦ ਦਿਵਾਉਣਾ ਹੈ।