ਈਰਾਨ-ਪਾਕਿਸਤਾਨ ਸਰਹੱਦ 'ਤੇ ਝੜਪ, 6 ਈਰਾਨੀ ਸਰਹੱਦੀ ਗਾਰਡ ਦੀ ਮੌਤ
Sunday, May 21, 2023 - 03:01 PM (IST)

ਤਹਿਰਾਨ (ਭਾਸ਼ਾ)- ਪਾਕਿਸਤਾਨ ਦੀ ਸਰਹੱਦ ਨੇੜੇ ਈਰਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਅਣਪਛਾਤੇ ਹਥਿਆਰਬੰਦ ਸਮੂਹ ਨਾਲ ਝੜਪ ਵਿੱਚ ਛੇ ਈਰਾਨੀ ਸਰਹੱਦੀ ਗਾਰਡ ਮਾਰੇ ਗਏ। ਸਰਕਾਰੀ ਟੀਵੀ ਦੀ ਰਿਪੋਰਟ ਵਿੱਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਇਹ ਝੜਪ ਰਾਜਧਾਨੀ ਤਹਿਰਾਨ ਤੋਂ ਕਰੀਬ 1,360 ਕਿਲੋਮੀਟਰ (850 ਮੀਲ) ਦੱਖਣ-ਪੂਰਬ ਵਿਚ ਸਿਸਤਾਨ ਅਤੇ ਬਲੋਚਿਸਤਾਨ ਦੇ ਦੱਖਣ-ਪੂਰਬੀ ਸੂਬੇ ਦੇ ਸਰਵਾਨ ਸ਼ਹਿਰ ਵਿਚ ਹੋਈ। ਉਨ੍ਹਾਂ ਦੱਸਿਆ ਕਿ ਝੜਪ ਵਿੱਚ ਅਣਪਛਾਤੇ ਹਮਲਾਵਰ ਵੀ ਜ਼ਖ਼ਮੀ ਹੋ ਗਏ ਅਤੇ ਉਥੋਂ ਫ਼ਰਾਰ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਲ ਸਲਵਾਡੋਰ ਫੁੱਟਬਾਲ ਸਟੇਡੀਅਮ 'ਚ ਮਚੀ ਭਜਦੌੜ, 9 ਲੋਕਾਂ ਦੀ ਮੌਤ ਤੇ 90 ਜ਼ਖਮੀ (ਤਸਵੀਰਾਂ)
ਹਾਲਾਂਕਿ ਇਸ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ। ਟੀਵੀ ਰਿਪੋਰਟਾਂ ਮੁਤਾਬਕ ਝੜਪ ਦੌਰਾਨ ਦੋ ਈਰਾਨੀ ਸਰਹੱਦੀ ਗਾਰਡ ਵੀ ਜ਼ਖ਼ਮੀ ਹੋਏ ਹਨ। ਇਸ ਹਮਲੇ ਤੋਂ ਬਾਅਦ ਨਾ ਤਾਂ ਈਰਾਨ ਨੇ ਕਿਸੇ 'ਤੇ ਦੋਸ਼ ਲਗਾਇਆ ਹੈ ਅਤੇ ਨਾ ਹੀ ਕਿਸੇ ਸਮੂਹ ਨੇ ਅਜੇ ਤੱਕ ਇਸ ਦੀ ਜ਼ਿੰਮੇਵਾਰੀ ਲਈ ਹੈ। ਜਿਸ ਖੇਤਰ ਵਿੱਚ ਝੜਪ ਹੋਈ ਹੈ ਉਹ ਈਰਾਨ ਦੇ ਸਭ ਤੋਂ ਘੱਟ ਵਿਕਸਤ ਹਿੱਸਿਆਂ ਵਿੱਚੋਂ ਇੱਕ ਹੈ। ਇਸ ਸੁੰਨੀ ਬਹੁਗਿਣਤੀ ਵਾਲੇ ਇਲਾਕੇ ਦੇ ਵਸਨੀਕਾਂ ਦੇ ਸ਼ੀਆ ਮੁਸਲਮਾਨਾਂ ਨਾਲ ਲੰਬੇ ਸਮੇਂ ਤੋਂ ਮਾੜੇ ਸਬੰਧ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।