ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ ਨੌਕਰੀਆਂ 'ਤੇ ਖਤਰਾ

Thursday, Apr 15, 2021 - 10:14 PM (IST)

ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ ਨੌਕਰੀਆਂ 'ਤੇ ਖਤਰਾ

ਵਾਸ਼ਿੰਗਟਨ-ਅਮਰੀਕਾ ਦਾ ਸਿਟੀਬੈਂਕ ਹੁਣ ਭਾਰਤ ਤੋਂ ਆਪਣਾ ਕਾਰੋਬਾਰ ਸਮੇਟ ਰਿਹਾ ਹੈ। ਸਿਟੀਗਰੁੱਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗਰੁੱਪ ਹੁਣ ਭਾਰਤ ਸਮੇਤ 13 ਇੰਟਰਨੈਸ਼ਨਲ ਕੰਜ਼ਿਉਮਰ ਬੈਂਕਿੰਗ ਮਾਰਕਿਟ ਤੋਂ ਬਾਹਰ ਨਿਕਲੇਗਾ। ਖਾਸ ਕਰ ਕੇ ਜਿਥੇ ਇਸ ਦਾ ਬਿਜਨੈੱਸ ਛੋਟੇ ਪੱਧਰ 'ਤੇ ਹੈ। ਸਿਟੀਗਰੁੱਪ ਹੁਣ ਵੈਲਥ ਮੈਨੇਜਮੈਂਟ ਕਾਰੋਬਾਰ 'ਤੇ ਫੋਕਸ ਕਰਨ ਦੀ ਤਿਆਰੀ 'ਚ ਹੈ। ਦੱਸ ਦੇਈਏ ਕਿ ਭਾਰਤ 'ਚ ਸਿਟੀਗਰੁੱਪ ਦੀ ਐਂਟਰੀ 1902 'ਚ ਹੋਈ ਸੀ ਅਤੇ ਇਸ ਨੇ ਕੰਜ਼ਿਊਮਰ ਬੈਂਕਿੰਗ ਕਾਰੋਬਾਰ 1985 'ਚ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ

ਸਿਟੀ ਗਰੁੱਪ ਦੇ ਫੈਸਲੇ ਦੇ ਪਿਛੇ ਕਾਰੋਬਾਰ ਲਈ ਘੱਟ ਮੌਕੇ ਜਾਂ ਭਾਰਤ 'ਚ ਲਾਗੂ ਬੈਂਕਿੰਗ ਨਿਯਮ ਦੱਸੇ ਜਾ ਰਹੇ ਹਨ। ਭਾਰਤੀ ਬੈਂਕਿੰਗ ਰੈਗੂਲੇਟਰ ਵੱਲੋਂ ਵਿਦੇਸ਼ੀ ਬੈਂਕਾਂ ਨੂੰ ਦੇਸ਼ 'ਚ ਬ੍ਰਾਂਚ ਵਧਾਉਣ ਜਾਂ ਮਿਸ਼ਰਨ ਦੀ ਛੋਟ ਨਹੀਂ ਹੈ। ਅਜਿਹੇ 'ਚ ਵਿਦੇਸ਼ੀ ਬੈਂਕ ਲਈ ਭਾਰਤ 'ਚ ਕਾਰੋਬਾਰੀ ਵਿਸਤਾਰ ਮੁਸ਼ਕਲ ਹੁੰਦਾ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਸਿਟੀਬੈਂਕ ਉਮੀਦ ਮੁਤਾਬਕ ਗਾਹਕ ਵੀ ਨਹੀਂ ਜੋੜ ਪਾਇਆ।

ਇਹ ਵੀ ਪੜ੍ਹੋ-ਇਰਾਕ ਦੀ ਰਾਜਧਾਨੀ ਬਗਦਾਦ 'ਚ ਧਮਾਕਾ, 1 ਦੀ ਮੌਤ ਤੇ 12 ਜ਼ਖਮੀ

ਭਾਰਤ 'ਚ ਸਿਟੀਬੈਂਕ ਦੇ 25 ਲੱਖ ਗਾਹਕ
ਦੇਸ਼ 'ਚ ਸਿਟੀਬੈਂਕ ਦੀਆਂ ਕਰੀਬ 35 ਬ੍ਰਾਂਚਾਂ ਹਨ। ਇਨ੍ਹਾਂ 'ਚ ਲਖਨਊ, ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਫਰੀਦਾਬਾਦ, ਗੁਰੂਗ੍ਰਾਮ, ਜੈਪੁਰ, ਕੋਚੀ, ਕੋਲਕਾਤਾ, ਮੁੰਬਈ, ਨਾਗਪੁਰ, ਨਾਸਿਕ, ਨਵੀਂ ਦਿੱਲੀ, ਪੁਣੇ, ਹੈਦਰਾਬਾਦ ਅਤੇ ਸੂਰਤ ਵਰਗੇ ਸ਼ਹਿਰ ਸ਼ਾਮਲ ਹਨ। ਕੰਜ਼ਿਊਮਰ ਬਿਜਨੈੱਸ ਬੈਂਕਿੰਗ 'ਚ ਇਸ ਦੇ ਕਰੀਬ 4 ਹਜ਼ਾਰ ਲੋਕ ਕੰਮ ਕਰਦੇ ਹਨ। ਹਾਲਾਂਕਿ ਸਿਟੀਗਰੁੱਪ ਗਲੋਬਲ ਕੰਜ਼ਿਊਮਰ ਬੈਂਕਿੰਗ ਬਿਜਨੈੱਸ 'ਚ ਸਿੰਗਾਪੁਰ, ਹਾਂਗਕਾਂਗ, ਲੰਡਨ ਅਤੇ ਯੂ.ਏ.ਈ. ਮਾਰਕਿਟ 'ਚ ਕਾਰੋਬਾਰ ਜਾਰੀ ਰੱਖੇਗਾ। ਜਦਕਿ ਚੀਨ, ਇੰਡੀਆ ਅਤੇ 11 ਦੂਜੇ ਰਿਟੇਲ ਮਾਰਕਿਟ ਕਾਰੋਬਾਰ ਸਮੇਟੇਗਾ। ਸਿਟੀ ਗਰੁੱਪ ਦੇ ਸੀ.ਈ.ਓ. ਜੈਨ ਫ੍ਰੇਜ਼ਰ ਨੇ ਕਿਹਾ ਕਿ ਇਹ ਕੰਪਨੀ ਦੀ ਰਣਨੀਤੀ ਸਮੀਖਿਆ ਦਾ ਹਿੱਸਾ ਹੈ। ਫ੍ਰੇਜ਼ਰ ਨੇ ਇਸ ਸਾਲ ਮਾਰਚ 'ਚ ਸੀ.ਈ.ਓ. ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਨੂੰ ਮਜ਼ਬੂਤ ਗ੍ਰੋਥ ਦੀ ਸੰਭਾਵਨਾ ਲੱਗ ਰਹੀ ਹੈ ਅਤੇ ਵੈਲਥ ਮੈਨੇਜਮੈਂਟ 'ਚ ਵਧੇਰੇ ਮੌਕੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ-'ਫਲਾਇਡ ਦੀ ਮੌਤ ਦਿਲ ਸਬੰਧੀ ਦਿੱਕਤਾਂ ਕਾਰਣ ਹੋਈ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News