CIA ਮੁਖੀ ਨੇ ਖਸ਼ੋਗੀ ਮਾਮਲੇ ''ਤੇ ਟਰੰਪ ਨਾਲ ਕੀਤੀ ਮੁਲਾਕਾਤ
Friday, Oct 26, 2018 - 09:28 PM (IST)
ਵਾਸ਼ਿੰਗਟਨ— ਸੀ.ਆਈ.ਏ. ਮੁਖੀ ਜੀਨਾ ਹਾਸਪੇਲ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਇਸ ਹਫਤੇ ਤੁਰਕੀ ਦੀ ਆਪਣੀ ਯਾਤਰਾ ਦੇ ਨਤੀਜੇ ਦੀ ਜਾਣਕਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇ ਦਿੱਤੀ ਹੈ। ਫਿਲਹਾਲ ਇਸ ਬਾਰੇ 'ਚ ਕੋਈ ਬਿਊਰਾ ਨਹੀਂ ਮਿਲ ਸਕਿਆ ਹੈ ਕਿ ਉਥੇ ਕੀ ਚਰਚਾ ਹੋਈ ਤੇ ਰਾਸ਼ਟਰਪਤੀ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਹੈ।
ਵਾਈਟ ਹਾਊਸ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਵੀਰਵਾਰ ਨੂੰ ਦੱਸਿਆ ਕਿ ਹਾਸਪੇਲ ਨੇ ਤੁਰਕੀ ਤੋਂ ਪਰਤਣ ਤੋਂ ਬਾਅਦ ਅੱਜ ਸਵੇਰੇ ਸਵੇਰੇ ਰਾਸ਼ਟਰਪਤੀ ਨੂੰ ਇਸ ਸਿਲਸਿਲੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਥੇ ਪਤਾ ਲੱਗੀਆਂ ਚੀਜ਼ਾਂ ਦੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਨਾਲ ਚਰਚਾ ਕੀਤੀ। ਖਸ਼ੋਗੀ ਦੀ ਹੱਤਿਆ ਦੀ ਜਾਂਚ 'ਚ ਸ਼ਾਮਲ ਅਧਿਕਾਰੀਆਂ ਨਾਲ ਤੁਰਕੀ 'ਚ ਉਨ੍ਹਾਂ ਨੇ ਮੁਲਾਕਾਤ ਕੀਤੀ। ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਹੱਤਿਆ ਦਾ ਸਬੂਤ ਹੈ।
ਵਾਸ਼ਿੰਗਟਨ ਪੋਸਟ ਅਖਬਾਰ ਨੇ ਇਕ ਖਬਰ 'ਚ ਕਿਹਾ ਹੈ ਕਿ ਹਾਸਪੇਲ ਨੇ ਇਕ ਆਡੀਓ ਟੇਪ ਸੁਣਿਆ, ਜਿਸ ਦੇ ਤੁਰਕੀ ਨੇ ਹੱਤਿਆ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਉਥੇ ਹੀ ਆਡੀਓ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਉਹ ਖਸ਼ੋਗੀ ਦੀ ਹੱਤਿਆ ਲਈ ਸਾਊਦੀ ਅਰਬ ਨੂੰ ਜਵਾਬਦੇਹ ਠਹਿਰਾਉਣ ਲਈ ਅਮਰੀਕਾ 'ਤੇ ਦਬਾਅ ਪਾਵੇਗਾ।
