ਪਾਕਿਸਤਾਨ ''ਚ ਮਨੁੱਖਤਾ ਸ਼ਰਮਸਾਰ! ਟਿਊਸ਼ਨ ਪੜ੍ਹਨ ਗਈ ਮਾਸੂਮ ਬੱਚੀ ਨਾਲ ਦਰਿੰਦਗੀ
Thursday, Jan 29, 2026 - 02:33 PM (IST)
ਫੈਸਲਾਬਾਦ (ਏਜੰਸੀ) : ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਫੈਸਲਾਬਾਦ ਦੇ ਜੜਾਂਵਾਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 6 ਸਾਲ ਦੀ ਮਾਸੂਮ ਈਸਾਈ ਬੱਚੀ ਸ਼ਮਾਇਆ ਸਲੀਮ ਨਾਲ ਬੇਹੱਦ ਦਰਿੰਦਗੀ ਕੀਤੀ ਗਈ। ਇਸ ਘਿਨੌਣੀ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਿਹਤ 'ਤੇ ਸਸਪੈਂਸ ਬਰਕਰਾਰ ! ਅੱਧੀ ਰਾਤ ਨੂੰ ਲੁਕ-ਛਿਪ ਕੇ ਲਿਜਾਇਆ ਗਿਆ ਹਸਪਤਾਲ
ਟਿਊਸ਼ਨ ਪੜ੍ਹਨ ਗਈ ਸੀ ਮਾਸੂਮ, ਰਾਹ 'ਚੋਂ ਹੋਈ ਅਗਵਾ
ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ 10 ਦਸੰਬਰ 2025 ਦੀ ਹੈ। ਬੱਚੀ ਦੇ ਪਿਤਾ ਸਲੀਮ ਮਸੀਹ, ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹਨ, ਨੇ ਦੱਸਿਆ ਕਿ ਸ਼ਮਾਇਆ ਆਪਣੀ ਅਧਿਆਪਕਾ ਸੀਰਤ ਦੇ ਘਰ ਟਿਊਸ਼ਨ ਪੜ੍ਹਨ ਗਈ ਸੀ। ਉੱਥੇ ਅਧਿਆਪਕਾ ਦੇ ਭਰਾ ਮੁਹੰਮਦ ਉਜ਼ੈਰ ਡੋਗਰ ਨੇ ਬੱਚੀ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ: ਰੁਪਏ ਨੇ ਲਾਇਆ ਇਤਿਹਾਸਕ ਗੋਤਾ ! ਡਾਲਰ ਦੇ ਮੁਕਾਬਲੇ All Time Low ਪੁੱਜੀ ਭਾਰਤੀ ਕਰੰਸੀ
ਪਰਿਵਾਰ ਨੇ ਰੰਗੇ ਹੱਥੀਂ ਫੜਿਆ ਮੁਲਜ਼ਮ
ਜਦੋਂ ਬੱਚੀ ਟਿਊਸ਼ਨ ਤੋਂ ਵਾਪਸ ਨਹੀਂ ਆਈ ਤਾਂ ਮਾਪਿਆਂ ਨੇ ਉਸਦੀ ਭਾਲ ਸ਼ੁਰੂ ਕੀਤੀ। ਤਲਾਸ਼ ਦੌਰਾਨ ਬੱਚੀ ਦੀ ਮਾਂ ਨੂੰ ਇੱਕ ਕਮਰੇ ਵਿੱਚੋਂ ਉਸ ਦੇ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਪਰਿਵਾਰਕ ਮੈਂਬਰ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਮੁਲਜ਼ਮ ਉਜ਼ੈਰ ਡੋਗਰ ਨੂੰ ਬੱਚੀ ਨਾਲ ਦਰਿੰਦਗੀ ਕਰਦੇ ਦੇਖਿਆ। ਪਰਿਵਾਰ ਨੂੰ ਦੇਖਦੇ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਜਾਣ ਵਾਲੇ ਸਾਵਧਾਨ! ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਸਖ਼ਤ ਐਡਵਾਈਜ਼ਰੀ
ਇਨਸਾਫ਼ ਦੀ ਬਜਾਏ ਮਿਲ ਰਹੀਆਂ ਧਮਕੀਆਂ
ਮਨੁੱਖੀ ਅਧਿਕਾਰ ਸੰਸਥਾ 'ਹਿਊਮਨ ਰਾਈਟਸ ਫੋਕਸ ਪਾਕਿਸਤਾਨ' (HRFP) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਤਾਂ ਦੂਰ, ਉਲਟਾ ਉਨ੍ਹਾਂ 'ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਈਸਾਈ ਹੋਣ ਕਾਰਨ ਹਸਪਤਾਲ ਦੇ ਸਟਾਫ਼ ਅਤੇ ਪੁਲਸ ਨੇ ਸ਼ੁਰੂ ਵਿੱਚ ਸਹਿਯੋਗ ਨਹੀਂ ਦਿੱਤਾ। ਇੱਥੇ ਤੱਕ ਕਿ ਪਿੰਡ ਦੇ ਪ੍ਰਭਾਵਸ਼ਾਲੀ ਸਿਆਸੀ ਅਤੇ ਧਾਰਮਿਕ ਆਗੂ ਪਰਿਵਾਰ ਨੂੰ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਲਈ ਧਮਕਾ ਰਹੇ ਹਨ। ਉਥੇ ਹੀ ਮੈਡੀਕਲ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਦਰਿੰਦਗੀ ਦੇ ਨਾਲ-ਨਾਲ ਮੁਲਜ਼ਮ ਨੇ ਬੱਚੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਅਦਾਲਤ 'ਚ ਲਟਕ ਰਿਹਾ ਮਾਮਲਾ
ਇਸ ਮਾਮਲੇ ਦੀ ਸੁਣਵਾਈ ਜੜਾਂਵਾਲਾ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ। ਬੀਤੀ 24 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਕੋਈ ਖ਼ਾਸ ਪ੍ਰਗਤੀ ਨਹੀਂ ਹੋਈ। ਹੁਣ ਅਦਾਲਤ ਨੇ ਪੁਲਸ ਨੂੰ 3 ਫਰਵਰੀ ਤੱਕ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। HRFP ਦੇ ਪ੍ਰਧਾਨ ਨਵੀਦ ਵਾਲਟਰ ਨੇ ਪਾਕਿਸਤਾਨੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ : 'ਸਮਝੌਤਾ ਕਰੋ ਜਾਂ ਤਬਾਹੀ ਲਈ ਤਿਆਰ ਰਹੋ'; ਟਰੰਪ ਨੇ ਈਰਾਨ ਨੂੰ ਦੇ'ਤਾ ਅਲਟੀਮੇਟਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
