ਯੂਕ੍ਰੇਨ ਤੋਂ ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ 'ਚ ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ

Wednesday, Jan 18, 2023 - 02:31 PM (IST)

ਯੂਕ੍ਰੇਨ ਤੋਂ ਵੱਡੀ ਖ਼ਬਰ: ਹੈਲੀਕਾਪਟਰ ਹਾਦਸੇ 'ਚ ਗ੍ਰਹਿ ਮੰਤਰੀ ਸਮੇਤ 18 ਲੋਕਾਂ ਦੀ ਮੌਤ

ਕੀਵ (ਭਾਸ਼ਾ)- ਯੂਕ੍ਰੇਨ ਦੀ ਰਾਜਧਾਨੀ ਕੀਵ ਨੇੜੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਦੇਸ਼ ਦੇ ਗ੍ਰਹਿ ਮੰਤਰੀ ਅਤੇ 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਰਾਸ਼ਟਰੀ ਪੁਲਸ ਦੇ ਮੁਖੀ ਇਹੋਰ ਕਲੇਮੇਂਕੋ ਨੇ ਕਿਹਾ ਕਿ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ, ਉਪ ਗ੍ਰਹਿ ਮੰਤਰੀ ਯੇਵਗੇਨ ਯੇਸੇਨਿਨ ਅਤੇ ਗ੍ਰਹਿ ਮੰਤਰਾਲਾ ਦੇ ਰਾਜ ਸਕੱਤਰ ਯੂਰੀ ਲੁਬਕੋਵਿਚ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਯੂਕ੍ਰੇਨ ਪਿਛਲੇ 11 ਮਹੀਨਿਆਂ ਤੋਂ ਵੱਧ ਸਮੇਂ ਤੋਂ ਰੂਸੀ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਮੋਨਾਸਟਿਰਸਕੀ ਸਭ ਤੋਂ ਸੀਨੀਅਰ ਮੰਤਰੀ ਹਨ।

ਇਹ ਵੀ ਪੜ੍ਹੋ: ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਜਨਤਕ ਤੌਰ 'ਤੇ ਮਾਰੇ ਕੋੜੇ, ਸਟੇਡੀਅਮ 'ਚ ਵੱਢੇ 4 ਦੇ ਹੱਥ

 

ਕਲੇਮੇਂਕੋ ਨੇ ਕਿਹਾ ਕਿ ਕੀਵ ਦੇ ਪੂਰਬੀ ਉਪਨਗਰ ਬ੍ਰੋਵਰੀ ਵਿੱਚ ਐਮਰਜੈਂਸੀ ਸੇਵਾ ਦਾ ਹੈਲੀਕਾਪਟਰ ਕਰੈਸ਼ ਹੋਇਆ। ਜਾਨ ਗਵਾਉਣ ਵਾਲੇ ਲੋਕਾਂ ਵਿੱਚ 9 ਲੋਕ ਹੈਲੀਕਾਪਟਰ ਵਿੱਚ ਸਵਾਰ ਸਨ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਸੀ ਜਾਂ ਰੂਸੀ ਵੱਲੋਂ ਕੀਤੇ ਗਏ ਕਿਸੇ ਹਮਲੇ ਦਾ ਨਤੀਜਾ। ਕੀਵ ਵਿੱਚ ਹਾਲ ਹੀ ਵਿੱਚ ਕੋਈ ਹਿੰਸਾ ਵੇਖਣ ਨੂੰ ਨਹੀਂ ਮਿਲੀ ਹੈ। ਖੇਤਰੀ ਗਵਰਨਰ ਨੇ ਦੱਸਿਆ ਕਿ 15 ਬੱਚਿਆਂ ਸਮੇਤ ਕੁੱਲ 29 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਯੂਕੇ ਦੇ PM ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ, ਕੇਲੇ ਦੇ ਪੱਤਿਆਂ 'ਤੇ ਪਰੋਸਿਆ ਭੋਜਨ (ਵੀਡੀਓ)


 


author

cherry

Content Editor

Related News