2 ਸਕਿੰਟਾਂ ’ਚ 700km ਦੀ ਸਪੀਡ ਤਕ ਪਹੁੰਚੀ ਚੀਨੀ ਟਰੇਨ, ਰਫਤਾਰ ਦਾ ਬਣਾਇਆ ਵਿਸ਼ਵ ਰਿਕਾਰਡ
Saturday, Dec 27, 2025 - 11:08 PM (IST)
ਬੀਜਿੰਗ – ਚੀਨ ਦੇ ਵਿਗਿਆਨੀਆਂ ਨੇ ਇਕ ਅਜਿਹੀ ਮੈਗਲੇਵ ਟਰੇਨ ਦਾ ਸਫਲ ਟੈਸਟ ਕੀਤਾ ਹੈ, ਜੋ ਸਿਰਫ 2 ਸਕਿੰਟਾਂ ’ਚ 700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚ ਗਈ। ਇਹ ਇੰਨੀ ਤੇਜ਼ ਹੈ ਕਿ ਅੱਖਾਂ ਨਾਲ ਇਸ ਨੂੰ ਠੀਕ ਤਰ੍ਹਾਂ ਵੇਖ ਸਕਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਚੀਨ ਦੀ ਨੈਸ਼ਨਲ ਯੂਨੀਵਰਸਿਟੀ ਆਫ ਡਿਫੈਂਸ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਵੀਰਵਾਰ ਨੂੰ ਇਸ ਸੁਪਰਫਾਸਟ ਟਰੇਨ ਦਾ ਟੈਸਟ ਕੀਤਾ। ਲੱਗਭਗ ਇਕ ਟਨ ਭਾਰ ਵਾਲੀ ਇਸ ਟਰੇਨ ਨੂੰ 400 ਮੀਟਰ ਲੰਮੇ ਵਿਸ਼ੇਸ਼ ਟਰੈਕ ’ਤੇ ਚਲਾਇਆ ਗਿਆ। ਟੈਸਟ ਦੌਰਾਨ ਟਰੇਨ ਨੇ ਕੁਝ ਹੀ ਪਲਾਂ ਵਿਚ ਰਿਕਾਰਡ ਸਪੀਡ ਫੜ ਲਈ ਅਤੇ ਫਿਰ ਉਸ ਨੂੰ ਸੁਰੱਖਿਅਤ ਢੰਗ ਨਾਲ ਰੋਕ ਵੀ ਦਿੱਤਾ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੁਣ ਤਕ ਦੀ ਸਭ ਤੋਂ ਤੇਜ਼ ਸੁਪਰਕੰਡਕਟਿੰਗ ਇਲੈਕਟ੍ਰਿਕ ਮੈਗਲੇਵ ਟਰੇਨ ਹੈ।
ਪਟੜੀਆਂ ਨੂੰ ਨਹੀਂ ਛੂੰਹਦੀ ਮੈਗਲੇਵ ਟਰੇਨ
ਟੈਸਟ ਦੀ ਵੀਡੀਓ ਵਿਚ ਟਰੇਨ ਬਿਜਲੀ ਦੀ ਚਮਕ ਵਾਂਗ ਟਰੈਕ ’ਤੇ ਦੌੜਦੀ ਨਜ਼ਰ ਆਉਂਦੀ ਹੈ ਅਤੇ ਪਿੱਛੇ ਹਲਕੀ ਜਿਹੀ ਧੁੰਦ ਛੱਡ ਜਾਂਦੀ ਹੈ। ਇਸ ਟਰੇਨ ਦੀ ਖਾਸ ਗੱਲ ਇਹ ਹੈ ਕਿ ਇਹ ਪਟੜੀਆਂ ਨੂੰ ਛੂੰਹਦੀ ਹੀ ਨਹੀਂ।
