ਰੂਸ ''ਚ ਚੀਨੀ ਨਾਗਰਿਕ ਨੇ ਘਰ ਜਾਣ ਲਈ ਕੀਤਾ ਕੋਰੋਨਾ ਰਿਪੋਰਟ ''ਚ ਫੇਰਬਦਲ
Tuesday, Dec 29, 2020 - 09:55 PM (IST)
ਮਾਸਕੋ- ਰੂਸ ਵਿਚ ਰਹਿਣ ਵਾਲੇ ਇਕ ਚੀਨੀ ਨਾਗਰਿਕ ਨੇ ਆਪਣੇ ਦੇਸ਼ ਜਾਣ ਲਈ ਜਹਾਜ਼ ਚੜ੍ਹਨ ਦੀ ਇਜਾਜ਼ਤ ਹਾਸਲ ਕਰਨ ਲਈ ਕਰੋਨਾ ਰਿਪੋਰਟ ਵਿਚ ਫੇਰਬਦਲ ਕਰ ਦਿੱਤਾ ਪਰ ਉੱਥੇ ਪੁੱਜਣ 'ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ, ਜਿਸ ਵਿਚ ਉਹ ਫੜਿਆ ਗਿਆ।
ਰੂਸ ਵਿਚ ਚੀਨੀ ਦੂਤਘਰ ਨੇ ਮੰਗਲਵਾਰ ਨੂੰ ਦੱਸਿਆ ਕਿ ਰੂਸ ਦੇ ਇਰਕੁਤਸਕ ਵਿਚ ਰਹਿਣ ਵਾਲੇ ਇਕ ਚੀਨੀ ਨਾਗਰਿਕ ਜਿਸ ਦਾ ਉਪਨਾਮ ਹੁਆਂਹ ਹੈ, ਨੇ ਦਸੰਬਰ ਦੇ ਮੱਧ ਵਿਚ ਮਾਸਕੋ ਦੇ ਰਸਤੇ ਚੀਨ ਵਾਪਸ ਆਉਣ ਦੀ ਯੋਜਨਾ ਬਣਾਈ ਪਰ ਹੁਆਂਗ ਕੋਵਿਡ-19 ਐਂਟੀਬਾਡੀ ਪ੍ਰੀਖਣ ਵਿਚ ਪਾਜ਼ੀਟਿਵ ਪਾਇਆ ਗਿਆ ਜੋ ਇਹ ਦੱਸਦਾ ਹੈ ਕਿ ਉਸ ਨੂੰ ਹਾਲ ਹੀ ਵਿਚ ਸੰਕਰਮਣ ਹੋਇਆ ਸੀ। ਇਸ ਰਿਪੋਰਟ ਦੇ ਆਧਾਰ 'ਤੇ ਉਸ ਨੂੰ ਚੀਨ ਦੀ ਉਡਾਣ ਲਈ ਚੀਨ ਦੂਤਘਰ ਤੋਂ ਸਿਹਤ ਪਰਮਿਟ ਨਹੀਂ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਕਾਰਨ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।