ਅਜਬ-ਗਜ਼ਬ: Girlfriend ਨੂੰ 10 ਮਿੰਟ ਤੱਕ ਕੀਤਾ Kiss ਤਾਂ ਬੋਲ਼ਾ ਹੋ ਗਿਆ ਸ਼ਖ਼ਸ, ਡਾਕਟਰਾਂ ਨੇ ਦੱਸੀ ਇਹ ਵਜ੍ਹਾ

Thursday, Aug 31, 2023 - 12:20 AM (IST)

ਅਜਬ-ਗਜ਼ਬ: Girlfriend ਨੂੰ 10 ਮਿੰਟ ਤੱਕ ਕੀਤਾ Kiss ਤਾਂ ਬੋਲ਼ਾ ਹੋ ਗਿਆ ਸ਼ਖ਼ਸ, ਡਾਕਟਰਾਂ ਨੇ ਦੱਸੀ ਇਹ ਵਜ੍ਹਾ

ਬੀਜਿੰਗ : ਪਿਆਰ-ਮੁਹੱਬਤ 'ਚ ਚੁੰਮਣਾ ਆਮ ਗੱਲ ਹੈ ਪਰ ਕਦੀ ਕਿਸੇ ਨੂੰ ਕਿੱਸ ਕਾਰਨ ਬੋਲ਼ੇ ਹੋਣ ਬਾਰੇ ਸੁਣਨਾ ਅਨੋਖੀ ਗੱਲ ਹੈ। ਅਜਿਹਾ ਹੀ ਇਕ ਅਜੀਬ ਮਾਮਲਾ ਚੀਨ ਦੇ ਪੂਰਬੀ ਝੇਜਿਆਂਗ ਸੂਬੇ ਦੀ ਵੈਸਟ ਲੇਕ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖ਼ਸ ਆਪਣੀ ਗਰਲਫ੍ਰੈਂਡ ਨੂੰ 10 ਮਿੰਟ ਤੱਕ ਕਿੱਸ ਕਰਨ ਤੋਂ ਬਾਅਦ ਬੋਲ਼ਾ ਹੋ ਗਿਆ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ Kiss ਕਰਨ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਸ ਦਾ ਕਾਰਨ ਦੱਸਿਆ ਤਾਂ ਵਿਅਕਤੀ ਦੇ ਹੋਸ਼ ਉੱਡ ਗਏ। ਡਾਕਟਰਾਂ ਨੇ ਦੱਸਿਆ ਕਿ ਲਗਾਤਾਰ Kiss ਕਰਨ ਨਾਲ ਉਸ ਦੇ ਕੰਨ ਦੇ ਪਰਦੇ 'ਚ ਛੇਕ ਹੋ ਗਿਆ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਲਿਪ-ਲਾਕ ਕਰਨ ਤੋਂ ਬਾਅਦ ਆਪਣੀ ਸੁਣਨ ਸ਼ਕਤੀ ਗੁਆ ਬੈਠਾ ਹੈ।

ਇਹ ਵੀ ਪੜ੍ਹੋ : ਸੂਬੇ 'ਚ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਭਾਜਪਾ 'ਆਪ' ਦੇ ਵਧਦੇ ਗ੍ਰਾਫ ਤੋਂ ਚਿੰਤਤ

ਮੀਡੀਆ ਰਿਪੋਰਟਾਂ ਮੁਤਾਬਕ 22 ਅਗਸਤ ਨੂੰ ਜਦੋਂ ਨੌਜਵਾਨ ਆਪਣੀ ਗਰਲਫ੍ਰੈਂਡ ਨੂੰ ਕਿੱਸ ਕਰ ਰਿਹਾ ਸੀ ਤਾਂ ਦੋਹਾਂ ਦੇ ਕੰਨਾਂ 'ਚ ਤੇਜ਼ ਦਰਦ ਮਹਿਸੂਸ ਹੋਇਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਦੇ ਕੰਨ ਦੇ ਪਰਦੇ ਵਿੱਚ ਛੇਕ ਹੋ ਗਿਆ ਹੈ। ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ 2 ਮਹੀਨੇ ਲੱਗਣਗੇ ਅਤੇ ਡਾਕਟਰਾਂ ਨੇ ਉਸ ਨੂੰ ਐਂਟੀਬਾਇਓਟਿਕਸ ਦਿੱਤੇ ਹਨ।

ਇਹ ਵੀ ਪੜ੍ਹੋ : ਵਿਆਹੀ ਜਨਾਨੀ ਨਾਲ ਇਸ਼ਕ ਕਰਨਾ ਪਿਆ ਮਹਿੰਗਾ, ਭੜਕੇ ਪਰਿਵਾਰਕ ਮੈਂਬਰਾਂ ਨੇ ਇੰਝ ਉਤਾਰਿਆ ਆਸ਼ਕੀ ਦਾ ਭੂਤ

ਡਾਕਟਰਾਂ ਨੇ ਦੱਸਿਆ ਕਾਰਨ

ਡਾਕਟਰਾਂ ਨੇ ਕਿਹਾ ਕਿ ਕਿੱਸ ਦੌਰਾਨ ਜ਼ਿਆਦਾ ਸਾਹ ਲੈਣ ਨਾਲ ਅਸੰਤੁਲਨ ਬਣਦਾ ਹੈ, ਜਿਸ ਨਾਲ ਕੰਨ ਦੇ ਪਰਦੇ 'ਤੇ ਅਸਰ ਪੈਂਦਾ ਹੈ। ਇਸ ਲਈ ਚੁੰਮਣ ਦੌਰਾਨ ਡੂੰਘਾ ਸਾਹ ਲੈਣਾ ਨੁਕਸਾਨਦੇਹ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਜੋੜਿਆਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। 2008 ਵਿੱਚ ਦੱਖਣੀ ਚੀਨ 'ਚ ਇਕ ਮੁਟਿਆਰ ਨੇ ਅੰਸ਼ਿਕ ਤੌਰ 'ਤੇ ਆਪਣੀ ਸੁਣਨ ਸ਼ਕਤੀ ਨੂੰ ਗੁਆ ਦਿੱਤਾ ਸੀ, ਜਦੋਂ ਉਸ ਦੇ ਬੁਆਏਫ੍ਰੈਂਡ ਨੇ ਬਹੁਤ ਜ਼ਿਆਦਾ ਭਾਵਨਾਤਮਕ ਕਿੱਸ ਕੀਤਾ। ਇਸੇ ਤਰ੍ਹਾਂ ਦੱਖਣੀ ਗੁਆਂਗਡੋਂਗ ਸੂਬੇ ਦੇ ਜ਼ੁਹਾਈ ਦੀ 20 ਸਾਲਾ ਲੜਕੀ ਆਪਣੇ ਖੱਬੇ ਕੰਨ ਤੋਂ ਪੂਰੀ ਤਰ੍ਹਾਂ ਬੋਲ਼ੀ ਹੋ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News