ਚੀਨੀ ਡਾਕਟਰ ਦਾ ਵੱਡਾ ਖੁਲਾਸਾ, ਵੁਹਾਨ ਨੇ ਲੁਕੋਈ ਜਾਣਕਾਰੀ

07/27/2020 6:29:30 PM

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਸਬੰਧੀ ਚੀਨੀ ਡਾਕਟਰ ਨੇ ਅੱਜ ਵੱਡਾ ਖੁਲਾਸਾ ਕੀਤਾ। ਚੀਨ ਵਿਚ ਸ਼ੁਰੂਆਤੀ ਕੋਰੋਨਾਵਾਇਰਸ ਮਾਮਲਿਆਂ ਦੀ ਪਛਾਣ ਕਰਨ ਵਾਲੇ ਇਕ ਡਾਕਟਰ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੇ ਸ਼ੁਰੂਆਤੀ ਪ੍ਰਸਾਰ ਦੇ ਪੱਧਰ ਨੂੰ ਲੁਕੋਇਆ। ਪ੍ਰੋਫੈਸਰ ਕਵਾਕ-ਯੁੰਗ ਯੁਨ ਨੇ ਵੁਹਾਨ ਦੇ ਅੰਦਰ ਜਾਂਚ ਕਰਨ ਵਿਚ ਮਦਦ ਕੀਤੀ ਸੀ। ਉਹ ਕਹਿੰਦੇ ਹਨ ਕਿ ਸਬੂਤਾਂ ਨੂੰ ਮਿਟਾਇਆ ਗਿਆ ਅਤੇ ਕਲੀਨਿਕਲ ਫਾਈਂਡਿੰਗ ਦੇ ਰਿਸਪਾਂਸ ਨੂੰ ਵੀ ਹੌਲੀ ਕਰ ਦਿੱਤਾ ਗਿਆ। 

PunjabKesari

ਮੰਨਿਆ ਜਾਂਦਾ ਹੈਕਿ ਵਾਇਰਸ ਹੁਨਾਨ ਮਾਰਕੀਟ ਤੋਂ ਫੈਲਿਆ ਪਰ ਪ੍ਰੋਫੈਸਰ ਯੁਨ ਕਹਿੰਦੇ ਹਨ ਕਿ ਜਦੋਂ ਜਾਂਚ ਕਰਤਾ ਇਸ ਮਾਰਕੀਟ ਵਿਚ ਪਹੁੰਚੇ ਤਾਂ ਉਹਨਾਂ ਨੇ ਪਾਇਆ ਕਿ ਸਥਾਨਕ ਪ੍ਰਸ਼ਾਸਨ ਪਹਿਲਾਂ ਹੀ ਇਲਾਕੇ ਨੂੰ ਡਿਸਇਨਫੈਕਟਿਡ ਕਰ ਚੁੱਕਾ ਸੀ। ਕੋਰੋਨਾਵਾਇਰਸ ਦੀ ਉਤਪੱਤੀ ਦੇ ਮਹੱਤਵਪੂਰਨ ਸਬੂਤ ਮਿਟਾ ਦਿੱਤੇ ਗਏ ਸਨ। ਪ੍ਰੋਫੈਸਰ ਯੁਨ ਨੇ ਕਿਹਾ,''ਜਦੋਂ ਅਸੀਂ ਹੁਨਾਨ ਮਾਰਕੀਟ ਗਏ ਤਾਂ ਉੱਥੇ ਦੇਖਣ ਦੇ ਲਈ ਕੁਝ ਵੀ ਨਹੀਂ ਸੀ ਕਿਉਂਕਿ ਮਾਰਕੀਟ ਪਹਿਲਾਂ ਹੀ ਸਾਫ ਕਰ ਦਿੱਤੀ ਗਈ ਸੀ। ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਕ੍ਰਾਈਮ ਸੀਨ ਨਾਲ ਛੇੜਛਾੜ ਕੀਤੀ ਗਈ ਸੀ ਕਿਉਂਕਿ ਸੁਪਰਮਾਰਕੀਟ ਸਾਫ ਸੀ। ਅਸੀਂ ਪਤਾ ਹੀ ਨਹੀਂ ਲਗਾ ਪਾਏ ਕਿ ਵਾਇਰਸ ਕਿਸ ਹੋਸਟ ਨਾਲ ਇਨਸਾਨਾਂ ਵਿਚ ਗਿਆ।'' 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਵਧਾਈ ਤਾਕਤ, ਜ਼ਮੀਨ ਅਤੇ ਪਾਣੀ ਤੋਂ ਉਡਣ ਵਾਲੇ ਜਹਾਜ਼ ਦਾ ਕੀਤਾ ਸਫਲ ਪਰੀਖਣ

ਨਾਲ ਹੀ ਉਹਨਾਂ ਨੇ ਕਿਹਾ,''ਮੈਨੂੰ ਸ਼ੱਕ ਹੈ ਕਿ ਉਹ ਵੁਹਾਨ ਵਿਚ ਕੁਝ ਲੁਕੋ ਰਹੇ ਹਨ। ਜਿਹਨਾਂ ਸਥਾਨਕ ਅਧਿਕਾਰੀਆਂ ਨੂੰ ਇਸ ਬਾਰੇ ਵਿਚ ਜਾਣਕਾਰੀ ਦੇਣੀ ਚਾਹੀਦੀ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਜਾਣਕਾਰੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ।'' ਉਹਨਾਂ ਦਾ ਮੰਨਣਾ ਹੈ ਕਿਕ ਸਭ ਤੋਂ ਮਹੱਤਵਪੂਰਨ ਸਮਾਂ ਤਾਂ ਜਨਵਰੀ ਵਿਚ ਹੀ ਬੀਤ ਚੁੱਕਾ ਸੀ ਕਿਉਂਕਿ ਉਦੋਂ ਤੱਕ ਚੀਨੀ ਪ੍ਰਸ਼ਾਸਨ ਨੇ ਮੰਨਿਆ ਹੀ ਨਹੀਂ ਸੀ ਕਿ ਵਾਇਰਸ ਇਕ ਇਨਸਾਨ ਤੋਂ ਦੂਜੇ ਇਨਸਾਨ ਵਿਚ ਫੈਲ ਰਿਹਾ ਹੈ। ਚੀਨ ਨੇ ਜਿਸ ਤਰ੍ਹਾਂ ਨਾਲ ਸ਼ੁਰੂਆਤ ਵਿਚ ਵਾਇਰਸ ਨੂੰ ਹੈਂਡਲ ਕੀਤਾ ਅਤੇ ਜਿਸ ਤਰ੍ਹਾਂ ਨਾਲ ਦਸੰਬਰ ਦੇ ਅਖੀਰ ਵਿਚ ਇਕ ਡਾਕਟਰ ਨੂੰ ਇਸ ਵਾਇਰਸ ਦੇ ਬਾਰੇ ਵਿਚ ਚੇਤਾਵਨੀ ਦੇਣ ਦੇ ਕਾਰਨ ਸਜ਼ਾ ਦਿੱਤੀ, ਉਸ ਦੀ ਆਲੋਚਨਾ ਹੁੰਦੀ ਰਹੀ ਹੈ। ਭਾਵੇਂਕਿ ਚੀਨ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ ਕਿ ਉਸ ਨੇ ਕੋਰੋਨਾਵਾਇਰਸ ਦੀ ਗੰਭੀਰਤਾ ਦੇ ਬਾਰੇ ਵਿਚ ਜਾਣਕਾਰੀ ਲੁਕੋਈ ਸੀ।


Vandana

Content Editor

Related News