ਚੀਨੀ ਕੰਪਨੀ ਹੁਵਾਵੇਈ ਕਰ ਰਹੀ ਪਾਕਿ ''ਚ ਜਾਸੂਸੀ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਦਾ ਲੱਗਿਆ ਦੋਸ਼

08/15/2021 8:14:43 PM

ਇਸਲਾਮਾਬਾਦ-ਚੀਨ ਦੀ ਟੈਕ ਦਿੱਗਜ ਕੰਪਨੀ ਹੁਵਾਵੇਈ 'ਤੇ ਪਾਕਿਸਤਾਨ 'ਚ ਜਾਸੂਸੀ ਕਰਨ ਦਾ ਦੋਸ਼ ਲੱਗਿਆ ਹੈ। ਇਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਹੁਵਾਵੇਈ ਪਾਕਿਸਤਾਨੀਆਂ ਦੀ ਜਾਸੂਸੀ ਕਰ ਰਹੀ ਹੈ ਅਤੇ ਉਸ ਨੇ ਸੰਵੇਦਨਸ਼ੀਲ ਡਾਟਾ ਤੱਕ ਆਪਣੀ ਪਹੁੰਚ ਬਣਾ ਲਈ ਹੈ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਦੱਖਣੀ ਏਸ਼ੀਆ ਦੀ ਪ੍ਰੈੱਸ ਨੇ ਕਿਹਾ ਕਿ ਹੁਵਾਵੇਈ ਨੇ ਅਮਰੀਕਾ ਸਥਿਤ ਇਕ ਸਾਫਟਵੇਅਰ ਕੰਪਨੀ ਬਿਜ਼ਨੈੱਸ ਏਫੀਸ਼ੀਏਂਸੀ ਸਾਲਿਊਸ਼ਨ ਐੱਲ.ਐੱਲ.ਸੀ. ਰਾਹੀਂ ਅਹਿਮ ਜਾਣਕਾਰੀਆਂ ਚੋਰੀ ਕੀਤੀਆਂ ਅਤੇ ਪਾਕਿਸਤਾਨੀਆਂ ਦੀ ਜਾਸੂਸੀ ਕੀਤੀ।

ਇਹ ਵੀ ਪੜ੍ਹੋ : ਈਰਾਨ 'ਚ ਇਕ ਦਿਨ 'ਚ ਕੋਰੋਨਾ ਦੇ 29,700 ਨਵੇਂ ਮਾਮਲੇ ਆਏ ਸਾਹਮਣੇ

ਬਿਜ਼ਨੈੱਸ ਏਫੀਸ਼ੀਏਂਸੀ ਸਾਲਿਊਸ਼ਨ ਨੇ ਅਜਿਹਾ ਸਾਫਟਵੇਅਰ ਬਣਾਇਆ ਹੈ ਜੋ ਪਾਕਿਸਤਾਨੀ ਸਰਕਾਰ ਦੀ ਵਰਤੋਂ ਲਈ ਸੰਵੇਦਨਸ਼ੀਲ ਜਾਣਕਾਰੀ ਇਕੱਠਾ ਕਰਦਾ ਹੈ। ਹੁਵਾਵੇਈ ਨੇ ਕੰਪਨੀ ਨੂੰ ਟੈਸਟ ਕਰਨ ਲਈ ਸੰਵੇਦਨਸ਼ੀਲ ਜਾਣਕਾਰੀ ਚੀਨ 'ਚ ਆਪਣੀ ਲੈਬ 'ਚ ਭੇਜਣ ਲਈ ਕਿਹਾ ਹੈ। ਸਾਊਥ ਏਸ਼ੀਆ ਪ੍ਰੈੱਸ ਨੇ ਕਿਹਾ ਕਿ ਸਾਫਟਵੇਅਰ ਕੰਪਨੀ ਦਾ ਦਾਅਵਾ ਹੈ ਕਿ ਬੀਜਿੰਗ ਨੇ ਜਾਣਕਾਰੀ ਅਤੇ ਸਾਫਟਵੇਅਰ ਟੂਲਸ ਨੂੰ ਅਜੇ ਤੱਕ ਵਾਪਸ ਨਹੀਂ ਕੀਤਾ ਹੈ ਜਿਸ ਦੇ ਰਾਹੀਂ ਉਸ ਨੂੰ ਪਾਕਿਸਤਾਨ ਦੇ ਸੰਵੇਦਨਸ਼ੀਲ ਡਾਟਾ ਤੱਕ ਪਿਛਲੇ ਦਰਵਾਜ਼ੇ ਤੋਂ ਪਹੁੰਚ ਪ੍ਰਾਪਤ ਹੋਈ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਰੂਸ ਦੇ ਕਮਚਾਤਕਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਲਾਸ਼ਾਂ ਬਰਾਮਦ

ਪਿਛਲੇ ਹਫਤੇ ਚੀਨ ਨੇ ਵਪਾਰਕ ਹਿੱਤਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ਾਂ 'ਚ ਇਜ਼ਰਾਈਲ ਦੇ ਕਈ ਜਨਤਕ ਅਤੇ ਨਿੱਜੀ ਖੇਤਰ ਦੇ ਸਮੂਹਾਂ ਨੂੰ ਹੈਕ ਕਰ ਲਿਆ ਸੀ। ਚੀਨ ਨੇ ਕਈ ਵਾਰ ਈਰਾਨ, ਸਾਊਦੀ ਅਰਬ ਅਤੇ ਹੋਰ ਦੇਸ਼ਾਂ 'ਚ ਇਸ ਤਰ੍ਹਾਂ ਦੇ ਸਾਈਬਰ ਹਮਲੇ ਕੀਤੇ ਹਨ। ਸਾਈਬਰ ਸੁਰੱਖਿਆ ਫਰਮ ਫਾਇਰਆਈ ਨੇ ਕਿਹਾ ਸੀ ਕਿ ਬੀਜਿੰਗ ਆਪਣੇ ਸਾਈਬਰ ਉਪਕਰਣਾਂ ਦਾ ਇਸਤੇਮਾਲ ਮੱਧ ਦੇਸ਼ਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਜਾਸੂਸੀ ਕਰਨ ਲਈ ਕਰਦਾ ਹੈ ਜਦਕਿ ਸਾਰੇ ਚੀਨ ਨਾਲ ਵਪਾਰ ਕਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News