ਵੀਜ਼ਾ ਨਿਯਮਾਂ 'ਚ ਸਖ਼ਤੀ 'ਤੇ ਬੌਖਲਾਇਆ ਚੀਨ, ਮੁੜ ਅਲਾਪਿਆ ਨਫ਼ਰਤੀ ਰਾਗ

09/12/2020 11:41:32 AM

ਪੇਈਚਿੰਗ : ਲੱਦਾਖ ਵਿਚ ਤਣਾਅ ਦੌਰਾਨ ਚੀਨੀ ਨਾਗਰਿਕਾਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਣ 'ਤੇ ਚੀਨ ਦਾ ਸਰਕਾਰੀ ਮੀਡੀਆ ਭੜਕ ਉੱਠਿਆ ਹੈ। ਚੀਨ ਦਾ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਲਿਖਿਆ ਕਿ ਕੋਰੋਨਾ ਕਾਲ ਵਿਚ ਚੀਨ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਹੈ।ਚੀਨ ਨੇ  ਤੰਜ ਕਸਦੇ ਹੋਏ ਕਿਹਾ ਕਿ ਅਜਿਹੇ ਵਿਚ ਭਲਾ ਕੌਣ ਭਾਰਤ ਜਾਣਾ ਚਾਹੁੰਦਾ ਹੈ। ਉਸ ਨੇ ਚੀਨ ਦੇ ਲੋਕਾਂ ਲਈ ਵੀਜ਼ਾ ਪਾਬੰਦੀਆਂ ਨੂੰ ਬੇਤੁਕਾ ਕਰਾਰ ਦਿੱਤਾ।

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

ਗਲੋਬਲ ਟਾਈਮਜ਼ ਨੇ ਚੀਨੀ ਸੋਸ਼ਲ ਮੀਡੀਆ ਵੀਵੋ ਦੇ ਯੂਜਰਜ਼ ਦਾ ਹਵਾਲਾ ਦਿੰਦੇ ਲਿਖਿਆ ਕਿ ਭਾਰਤ ਪ੍ਰਦੂਸ਼ਤ ਅਤੇ ਖ਼ਰਾਬ ਸਮਾਜਿਕ ਵਿਵਸਥਾ ਕਾਰਨ ਚੀਨੀ ਯਾਤਰੀਆਂ ਲਈ ਇਕ ਆਕਰਸ਼ਕ ਦੇਸ਼ ਨਹੀਂ ਹੈ। ਹਾਲਾਂਕਿ ਇਸ ਦੌਰਾਨ ਜਿਨਪਿੰਗ ਦਾ ਅਣਅਧਿਕਾਰਤ ਬੁਲਾਰਾ ਬਣਿਆ ਗਲੋਬਲ ਟਾਈਮਜ਼ ਖੁਦ ਦੇ ਦੇਸ਼ ਦੀ ਭੁੱਖਮਰੀ ਅਤੇ ਗਰੀਬੀ ਨੂੰ ਭੁੱਲ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਕਾਰ ਹਾਦਸੇ 'ਚ 7 ਲੋਕਾਂ ਦੀ ਮੌਤ, 5 ਤੋਂ ਵਧੇਰੇ ਜ਼ਖ਼ਮੀ

ਸਰਕਾਰੀ ਮੀਡੀਆ ਨੇ ਇਕ ਆਨਲਾਈਨ ਸਰਵੇ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਵੀਰਵਾਰ ਰਾਤ ਨੂੰ ਸ਼ੁਰੂ ਕੀਤੇ ਗਏ ਇਕ ਸਰਵੇ ਵਿਚ ਸਵਾਲ ਕੀਤਾ ਗਿਆ ਕਿ ਕੀ ਕੋਈ ਹੈ ਜੋ ਭਾਰਤ ਦਾ ਦੌਰਾ ਕਰਣਾ ਚਾਹੁੰਦਾ ਹੈ? ਜਿਸ ਦੇ ਜਵਾਬ ਵਿਚ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਕਿ ਸ਼ੁੱਕਰਵਾਰ ਦੁਪਹਿਰ 1 ਵਜੇ ਤੱਕ 162,000 ਚੀਨੀ ਲੋਕਾਂ ਨੇ ਨਾ ਵਿਚ ਜਵਾਬ ਦਿੱਤਾ, ਜਦੋਂ ਕਿ 3,300 ਲੋਕਾਂ ਨੇ ਹਾਂ ਕਿਹਾ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਆਲੂ-ਟਮਾਟਰ ਦੇ ਤੇਵਰ ਤਿੱਖੇ, ਪਿਆਜ਼ ਰੁਆਉਣ ਨੂੰ ਬੇਕਰਾਰ, ਹਰਾ ਧਨੀਆ 400 ਤੋਂ ਪਾਰ

ਚੀਨੀ ਮੀਡੀਆ ਨੇ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਗਰਮ ਰੂਪ ਨਾਲ ਚੀਨ ਨੂੰ ਟਕੋਰ ਰਿਹਾ ਹੈ ਅਤੇ ਚੀਨ-ਭਾਰਤ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜੂਨ ਵਿਚ 59 ਚੀਨੀ ਐਪ 'ਤੇ ਪਾਬੰਦੀ ਲਗਾਉਣ ਦੇ ਬਾਅਦ ਭਾਰਤ ਸਰਕਾਰ ਨੇ 118 ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾਈ ਹੈ। ਸ਼ਾਂਤੀ ਦਾ ਰਾਗ ਅਲਾਪਦੇ ਹੋਏ ਗਲੋਬਲ ਟਾਈਮਜ਼ ਨੇ ਲਿਖਿਆ ਕਿ ਚੀਨੀ ਅਤੇ ਭਾਰਤੀ ਦੋਵਾਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਦੋ-ਪੱਖੀ ਸਬੰਧਾਂ ਨੂੰ ਲੰਬੀ ਮਿਆਦ ਦੇ ਨੁਕਸਾਨ ਤੋਂ ਬਚਣ ਦੀ ਲੋੜ ਹੈ।


cherry

Content Editor

Related News