ਆਸਟ੍ਰੇਲੀਆਈ ਸੰਸਦ ਮੈਂਬਰਾਂ ਦੇ ਤਾਈਵਾਨ ਦੌਰੇ ਦੀ ਚੀਨੀ ਰਾਜਦੂਤ ਨੇ ਕੀਤੀ ਆਲੋਚਨਾ

Thursday, Sep 28, 2023 - 06:11 PM (IST)

ਆਸਟ੍ਰੇਲੀਆਈ ਸੰਸਦ ਮੈਂਬਰਾਂ ਦੇ ਤਾਈਵਾਨ ਦੌਰੇ ਦੀ ਚੀਨੀ ਰਾਜਦੂਤ ਨੇ ਕੀਤੀ ਆਲੋਚਨਾ

ਕੈਨਬਰਾ (ਪੋਸਟ ਬਿਊਰੋ)- ਆਸਟ੍ਰੇਲੀਆ ਵਿੱਚ ਚੀਨ ਦੇ ਰਾਜਦੂਤ ਨੇ ਵੀਰਵਾਰ ਨੂੰ ਤਾਈਵਾਨ ਦਾ ਦੌਰਾ ਕਰਨ ਵਾਲੇ ਆਸਟ੍ਰੇਲੀਆਈ ਨੇਤਾਵਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਵੈ-ਸ਼ਾਸਿਤ ਟਾਪੂ ਦੇ ਵੱਖਵਾਦੀਆਂ ਦੁਆਰਾ ਵਰਤਿਆ ਜਾ ਰਿਹਾ ਹੈ। ਰਾਜਦੂਤ ਜ਼ਿਆਓ ਕਿਆਨ ਨੇ ਸਿਡਨੀ ਵਿੱਚ ਇਸ ਹਫ਼ਤੇ ਤਾਈਵਾਨ ਦਾ ਦੌਰਾ ਕਰਨ ਵਾਲੇ ਆਸਟ੍ਰੇਲੀਆਈ ਸੰਸਦੀ ਵਫ਼ਦ ਦੇ ਸੰਦਰਭ ਵਿੱਚ ਇਹ ਗੱਲ ਕਹੀ। ਇਸ ਦੌਰੇ ਤੋਂ ਇਲਾਵਾ ਇੱਕ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਗਲੇ ਮਹੀਨੇ ਤਾਈਪੇ ਵਿੱਚ ਭਾਸ਼ਣ ਦੇਣ ਦੀ ਵੀ ਯੋਜਨਾ ਬਣਾ ਰਹੇ ਹਨ। 

ਚੀਨ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਜ਼ੀਓ ਨੇ ਕਿਹਾ ਕਿ ਆਸਟ੍ਰੇਲੀਆਈ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਮੰਤਰੀ ਦਾ ਤਾਈਵਾਨ ਦਾ ਦੌਰਾ “ਰਾਜਨੀਤਿਕ ਮਹੱਤਵ ਰੱਖਦਾ ਹੈ।” ਚੀਨੀ ਰਾਜਦੂਤ ਨੇ ਕਿਹਾ ਕਿ “ਤਾਈਵਾਨ ਵਿੱਚ ਰਾਜਨੀਤਿਕ ਤਾਕਤਾਂ ਇਸ ਨੂੰ ਆਸਾਨੀ ਨਾਲ ਆਪਣੇ ਵੱਖਵਾਦੀ ਅੰਦੋਲਨ ਲਈ ਵਰਤਣਗੀਆਂ ਅਤੇ ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ।” ਉਹਨਾਂ ਕਿਹਾ ਕਿ “ਮੈਨੂੰ ਉਮੀਦ ਹੈ ਕਿ ਉਹ ਇੱਕ ਚੀਨ ਨੀਤੀ ਦੀ ਪਾਲਣਾ ਕਰਨਗੇ ਅਤੇ ਤਾਈਵਾਨ ਨਾਲ ਕਿਸੇ ਵੀ ਤਰ੍ਹਾਂ ਕੰਮਕਾਜ ਕਰਨ ਤੋਂ ਆਪਣੇ ਆਪ ਨੂੰ ਦੂਰ ਰੱਖਣਗੇ ਤਾਂ ਜੋ ਉਹ ਰਾਜਨੀਤਿਕ ਉਦੇਸ਼ ਰੱਖਣ ਵਾਲੇ ਟਾਪੂ ਦੇ ਲੋਕਾਂ ਦੁਆਰਾ ਉਨ੍ਹਾਂ ਦੀ ਸਿਆਸੀ ਤੌਰ 'ਤੇ ਵਰਤੋਂ ਨਾ ਕੀਤੀ ਜਾ ਸਕੇ।'' 

ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਚੋਣਾਂ : ਰਾਮਾਸਵਾਮੀ ਨੇ ਬਹਿਸ ਦੌਰਾਨ ਕਹੀ ਵੱਡੀ ਗੱਲ, ਪ੍ਰਵਾਸੀ ਹੋਣਗੇ ਪ੍ਰਭਾਵਿਤ

ਚੀਨ ਦੀ ਇਕ ਨੀਤੀ ਅਨੁਸਾਰ ਕਮਿਊਨਿਸਟ ਪਾਰਟੀ ਚੀਨ ਦੀ ਸਰਕਾਰ ਹੈ ਅਤੇ ਤਾਈਵਾਨ ਦੇਸ਼ ਦਾ ਹਿੱਸਾ ਹੈ। ਚੀਨ ਦੀ ਸਰਕਾਰ ਨੇ ਬੁੱਧਵਾਰ ਨੂੰ ਤਾਈਵਾਨ ਦੀ ਸੱਤਾਧਾਰੀ ਪਾਰਟੀ 'ਤੇ ਆਜ਼ਾਦੀ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਇੱਕ ਦਿਨ ਪਹਿਲਾਂ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਛੇ ਆਸਟ੍ਰੇਲੀਆਈ ਸੰਸਦ ਮੈਂਬਰਾਂ ਨਾਲ ਇੱਕ ਮੀਟਿੰਗ ਵਿੱਚ ਇੱਕ ਖੇਤਰੀ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਦੇ ਸਮਰਥਨ ਲਈ ਲਾਬਿੰਗ ਕੀਤੀ ਸੀ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ 11 ਅਤੇ 12 ਅਕਤੂਬਰ ਨੂੰ ਤਾਈਪੇ ਵਿੱਚ ਯੁਸ਼ਾਨ ਫੋਰਮ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News