ਕੋਰੋਨਾ ਤੋਂ ਬਾਅਦ ਹੁਣ ਚੀਨ ਦਾ ਇਹ ਰਾਕਟ ਮਚਾ ਸਕਦੈ ਭਾਰੀ ਤਬਾਹੀ, ਨਿਸ਼ਾਨੇ ''ਤੇ ਹਨ ਇਹ ਦੇਸ਼
Wednesday, May 05, 2021 - 01:57 AM (IST)
ਬੀਜਿੰਗ-ਚੀਨ ਕਾਰਣ ਦੁਨੀਆ ਨੂੰ ਕੋਰੋਨਾ ਦਾ ਸਾਹਮਣਾ ਕਰਨਾ ਪਿਆ। ਕਈ ਦੇਸ਼ ਦੇਖਦੇ ਹੀ ਦੇਖਦੇ ਲਾਸ਼ਾਂ ਦੇ ਢੇਰ 'ਚ ਤਬਦੀਲ ਹੋ ਗਏ। ਇਸ ਤੋਂ ਬਾਅਦ ਹੁਣ ਤੱਕ ਚੀਨ ਨੇ ਨਹੀਂ ਮੰਨੀਆ ਉਸ ਨੇ ਕਿਵੇਂ ਇਸ ਵਾਇਰਸ ਨੂੰ ਦੁਨੀਆ 'ਚ ਫੈਲਾਇਆ? ਕੋਰੋਨਾ ਤੋਂ ਬਾਅਦ ਹੁਣ ਚੀਨ ਵੱਲੋਂ ਲਾਂਚ ਇਕ ਰਾਕਟ ਤਬਾਹੀ ਮਚਾ ਸਕਦਾ ਹੈ। ਚੀਨ ਨੇ 29 ਅਪ੍ਰੈਲ ਨੂੰ ਪੁਲਾੜ 'ਚ Long March ਰਾਕਟ ਲਾਂਚ ਕੀਤਾ ਸੀ। ਹੁਣ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦੀ ਕੰਟਰੋਲ ਇਸ ਤੋਂ ਹਟ ਗਿਆ ਹੈ। ਇਹ ਰਾਕਟ ਆਊਟ ਆਫ ਕੰਟਰੋਲ ਹੋ ਕੇ ਟੁੱਟ ਗਿਆ ਹੈ ਅਤੇ ਆਸਮਾਨ ਤੋਂ ਇਸ ਦੇ ਵੱਡੇ-ਵੱਡੇ ਟੁਕੜੇ ਡਿੱਗ ਰਹੇ ਹਨ। ਇਹ ਟੁਕੜੇ ਧਰਤੀ 'ਤੇ ਕਈ ਦੇਸ਼ਾਂ 'ਤੇ ਬਰਸ ਕੇ ਤਬਾਹੀ ਮਚਾ ਸਕਦੇ ਹਨ।
ਮਾਹਰ ਰੱਖ ਰਹੇ ਹਨ ਨਜ਼ਰ
Jonathan McDowell, ਜੋ ਪੁਲਾੜ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦੇ ਹਨ, ਨੇ ਪੁਲਾੜ ਨਿਊਜ਼ ਨੂੰ ਦੱਸਿਆ ਕਿ ਚੀਨ ਦਾ ਰਾਕਟ ਟੁੱਟ ਚੁੱਕਿਆ ਹੈ। ਇਸ ਦਾ ਮਤਲਬ ਪੁਲਾੜ 'ਚ ਫੈਲਿਆ ਹੈ ਅਤੇ ਇਹ ਤੇਜ਼ੀ ਨਾਲ ਧਰਤੀ ਵੱਲ ਆ ਰਿਹਾ ਹੈ। ਜੋਨਾਥਨ ਨੇ ਮਲਬੇ ਦੀ ਹਾਲਤ ਦੇਖ ਦੇ ਕੇ ਕਿਹਾ ਕਿ ਇਹ ਧਰਤੀ 'ਤੇ ਡਿੱਗ ਕੇ ਕਈ ਦੇਸ਼ਾਂ 'ਚ ਤਬਾਹੀ ਮਚਾ ਸਕਦੇ ਹਨ। ਜਿਨ੍ਹਾਂ ਦੇਸ਼ਾਂ ਨੂੰ ਇਹ ਮਲਬਾ ਨਿਸ਼ਾਨੇ 'ਤੇ ਲਵੇਗਾ ਉਨ੍ਹਾਂ 'ਚ ਨਿਊਯਾਰਕ, ਮੈਡ੍ਰਿਡ, ਬੀਜਿੰਗ, ਚਿਲੀ ਅਤੇ ਨਿਊਜ਼ੀਲੈਂਡ ਦਾ ਕੁਝ ਹਿੱਸਾ ਹੈ।
ਇਹ ਵੀ ਪੜ੍ਹੋ-ਏਅਰ ਇੰਡੀਆ ਦੇ ਪਾਇਲਟਾਂ ਨੇ ਦਿੱਤੀ ਧਮਕੀ, ਕਿਹਾ-ਵੈਕਸੀਨ ਨਹੀਂ ਲੱਗੀ ਤਾਂ ਬੰਦ ਕਰ ਦੇਣਗੇ ਕੰਮ
ਕਦੇ ਵੀ ਹੋ ਸਕਦਾ ਹੈ ਧਮਾਕਾ
ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦਾ 100 ਫੁੱਟ ਲੰਬਾ ਰਾਕਟ ਚਾਰ ਮਾਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਹੇਠਾਂ ਆ ਰਿਹਾ ਹੈ। ਇਸ ਦੇ ਟੁਕੜੇ ਕਿਤੇ ਵੀ ਡਿੱਗ ਸਕਦੇ ਹਨ ਅਤੇ ਧਮਾਕਾ ਕਰ ਸਕਦੇ ਹਨ। ਹੋ ਸਕਦਾ ਹੈ ਕਿ ਇਹ ਭਾਰੀ ਗਿਣਤੀ ਵਾਲੀ ਆਬਾਦੀ 'ਤੇ ਡਿੱਗੇ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਕਿਸੇ ਖਾਲ੍ਹੀ ਥਾਂ 'ਤੇ ਡਿੱਗੇ। ਮਾਹਰ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੇ ਹਨ। ਚੀਨ ਨੇ Long March 5B ਨੂੰ 29 ਅਪ੍ਰੈਲ ਨੂੰ ਲਾਂਚ ਕੀਤਾ ਸੀ। ਇਸ ਦੇ ਰਾਹੀਂ ਚੀਨ ਪੁਲਾੜ 'ਚ ਨਵਾਂ ਪੁਲਾੜ ਸਟੇਸ਼ਨ ਬਣਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ-ਤਹਿਰਾਨ 'ਚ ਸਵਿਟਰਜ਼ਲੈਂਡ ਦੀ ਡਿਪਲੋਮੈਟ ਦੀ ਮੌਤ, ਈਰਾਨ ਪੁਲਸ ਨੇ ਜਾਂਚ ਕੀਤੀ ਸ਼ੁਰੂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।