ਚੀਨ ਦਾ ਕਾਰਨਾਮਾ : ਵੈਕਸੀਨ ਦਾ ਟ੍ਰਾਇਲ ਨਹੀਂ ਹੋਇਆ ਪੂਰਾ ਫਿਰ ਵੀ 10 ਹਜ਼ਾਰ ਲੋਕਾਂ ਨੂੰ ਲਗਾ ਦਿੱਤਾ ਟੀਕਾ

9/27/2020 8:26:27 PM

ਬੀਜਿੰਗ-ਦੁਨੀਆ ਨੂੰ ਕੋਰੋਨਾ ਵਾਇਰਸ ਯਦੇਣ ਵਾਲੇ ਚੀਨ ਤੋਂ ਹੁਣ ਇਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਹੁਣ ਚੀਨ ਨੇ ਆਪਣੇ ਹਜ਼ਾਰਾਂ ਲੋਕਾਂ ਨੂੰ ਬਿਨਾਂ ਟ੍ਰਾਇਲ ਪੂਰਾ ਹੀ ਕੋਰੋਨਾ ਵੈਕਸੀਨ ਦੀ ਡੋਜ਼ ਦੇ ਦਿੱਤੀ ਹੈ। ਵੈਕਸੀਨ ਦੇਣ ਲਈ ਵੱਖ-ਵੱਖ ਵਰਗ ਦੇ ਲੋਕਾਂ ਦੀ ਚੋਣ ਕੀਤੀ ਗਈ। ਇਨ੍ਹਾਂ ’ਚ ਅਧਿਆਪਕ, ਸੁਪਰ ਮਾਰਕਿਟ ਕਰਮਚਾਰੀ ਅਤੇ ਰਿਸਕੀ ਇਲਾਕਿਆਂ ’ਚ ਜਾਣ ਵਾਲੇ ਲੋਕ ਸ਼ਾਮਲ ਹਨ। ਇਸ ਵੈਕਸੀਨ ਨੂੰ ਸਭ ਤੋਂ ਪਹਿਲਾਂ ਸੂਬੇ ਦੀਆਂ ਕੰਪਨੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲਗਾਇਆ ਜਾਵੇਗਾ ਉਸ ਤੋਂ ਬਾਅਦ ਸਰਕਾਰੀ ਅਧਿਕਾਰੀ ਅਤੇ ਫਿਰ ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari

ਹੁਣ ਇਹ ਅਧਿਕਾਰੀ ਇਸ ਵੈਕਸੀਨ ਨੂੰ ਹੋਰ ਵੀ ਜ਼ਿਆਦਾ ਲੋਕਾਂ ਨੂੰ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਇਸ ਦਾ ਅਸਰ ਜਲਦ ਪਤਾ ਚੱਲ ਸਕੇ। ਉਹ ਇਕ ਵੱਡਾ ਦਾਅ ਖੇਡਣਾ ਚਾਹ ਰਹੇ ਹਨ। ਚੀਨ ਇਹ ਵੱਡਾ ਦਾਅ ਇਸ ਲਈ ਵੀ ਖੇਡਣਾ ਚਾਹ ਰਿਹਾ ਹੈ ਕਿਉਂਕਿ ਇਕੱਠੇ ਇਨ੍ਹਾਂ ਲੋਕਾਂ ’ਤੇ ਟੀਕੇ ਦਾ ਪ੍ਰੀਖਣ ਇਹ ਵੀ ਸਿੱਧ ਕਰ ਦੇਵੇਗਾ ਕਿ ਉਸ ਦੀ ਵੈਕਸੀਨ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ ਇਸ ਦੇ ਨਤੀਜੇ ਵੀ ਸਾਹਮਣੇ ਆ ਜਾਣਗੇ।

PunjabKesari

ਪਹਿਲਾਂ ਚੀਨ ਨੇ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਦਿੱਤਾ ਹੁਣ ਉਹ ਇਨ੍ਹਾਂ ਵੱਡੇ ਪੱਧਰ ’ਤੇ ਵੈਕਸੀਨ ਦਾ ਪ੍ਰੀਖਣ ਕਰ ਰਿਹਾ ਹੈ ਇਸ ਨਾਲ ਦੁਨੀਆ ਭਰ ਦੇ ਵਿਗਿਆਨਕ ਹੈਰਾਨ ਹਨ। ਇਸ ਤੋਂ ਪਹਿਲਾਂ ਕਿਸੇ ਵੀ ਹੋਰ ਦੇਸ਼ ਨੇ ਇਨ੍ਹੇ ਵੱਡੇ ਪੱਧਰ ’ਤੇ ਕਿਸੇ ਵੈਕਸੀਨ ਦਾ ਪ੍ਰੀਖਣ ਕਰਨ ਦਾ ਵਿਚਾਰ ਹੀ ਨਹੀਂ ਕੀਤਾ। ਆਮਤੌਰ ਤੇ ਕਿਸੇ ਵੈਕਸੀਨ ਦਾ ਪ੍ਰੀਖਣ ਕਰਨ ਲਈ ਕੁਝ ਲੋਕ ਚੁਣੇ ਜਾਂਦੇ ਹਨ ਉਨ੍ਹਾਂ ’ਤੇ ਵੀ ਇਸ ਦਾ ਪ੍ਰੀਖਣ ਹੁੰਦਾ ਹੈ ਫਿਰ ਰਿਜ਼ਲਟ ਦਾ ਇੰਤਾਜ਼ਰ ਕੀਤਾ ਜਾਂਦਾ ਹੈ। ਜੇਕਰ ਪ੍ਰੀਖਣ ਸਫਲ ਹੁੰਦਾ ਹੈ ਤਾਂ ਹੀ ਉਸ ਨੂੰ ਬਾਕੀ ਲੋਕਾਂ ’ਤੇ ਇਸਤੇਮਾਲ ਦੀ ਇਜਾਜ਼ਤ ਮਿਲ ਪਾਂਦੀ ਹੈ ਨਹੀਂ ਤਾਂ ਨਹੀਂ। ਪਰ ਚੀਨ ਨੇ ਇਥੇ ਕਿ ਇਕੋ ਵਾਰੀ 10 ਹਜ਼ਾਰ ਲੋਕਾਂ ਤੋਂ ਜ਼ਿਆਦਾ ਲੋਕਾਂ ’ਤੇ ਵੈਕਸੀਨ ਦਾ ਪ੍ਰੀਖਣ ਕੀਤਾ ਹੈ।

PunjabKesari

ਕਿਸੇ ਵੀ ਵੈਕਸੀਨ ਦਾ ਪ੍ਰੀਖਣ ਤਿੰਨ ਪੜਾਵਾਂ ’ਚ ਹੁੰਦਾ ਹੈ ਸਭ ਤੋਂ ਅੰਮਿਤ ਪੜਾਅ ’ਚ ਇਸ ਦਾ ਇਸਤੇਮਾਲ ਮਨੁੱਖ ’ਤੇ ਕੀਤਾ ਜਾਂਦਾ ਹੈ। ਚੀਨ ਵੀ ਜਦ ਕਿਸੇ ਵੈਕਸੀਨ ਜਾਂ ਨਵੀਂ ਦਵਾਈ ਦਾ ਪ੍ਰੀਖਣ ਕਰਦਾ ਹੈ ਤਾਂ ਉਹ ਉਸ ਨੂੰ ਚੀਨ ਦੇ ਬਾਹਰ ਕਰਦਾ ਹੈ ਪਰ ਇਸ ਵਾਰ ਇਥੇ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ’ਤੇ ਇਹ ਪ੍ਰੀਖਣ ਕੀਤਾ ਜਾਂਦਾ ਹੈ ਉਨ੍ਹਾਂ ’ਤੇ ਸਖਤ ਨਜ਼ਰ ਰੱਖੀ ਜਾਂਦੀ ਹੈ ਜਿਸ ਨਾਲ ਬਿਹਤਰ ਰਿਜ਼ਲਟ ਦਾ ਪਤਾ ਲੱਗ ਸਕੇ। ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੈ ਕਿ ਚੀਨ ਨੇ ਜਿਨ੍ਹਾਂ ਲੋਕਾਂ ’ਤੇ ਵੈਕਸੀਨ ਦਾ ਪ੍ਰੀਖਣ ਕੀਤਾ ਹੈ ਉਨ੍ਹਾਂ ਸਾਰਿਆਂ ਲਈ ਕੀ ਕੀਤਾ ਜਾ ਰਿਹਾ ਹੈ।


Karan Kumar

Content Editor Karan Kumar