ਚੀਨ 'ਚ ਕੋਰੋਨਾਵਾਇਰਸ ਫੈਲਣ ਦੌਰਾਨ ਚਮਗਾਦੜ ਖਾਂਧੀ ਦਿਸੀ ਮਹਿਲਾ, ਵੀਡੀਓ ਵਾਇਰਲ

Friday, Jan 24, 2020 - 03:17 PM (IST)

ਚੀਨ 'ਚ ਕੋਰੋਨਾਵਾਇਰਸ ਫੈਲਣ ਦੌਰਾਨ ਚਮਗਾਦੜ ਖਾਂਧੀ ਦਿਸੀ ਮਹਿਲਾ, ਵੀਡੀਓ ਵਾਇਰਲ

ਬੀਜਿੰਗ (ਬਿਊਰੋ): ਚੀਨ ਵਿਚ ਇਨੀ ਦਿਨੀਂ ਕੋਰੋਨਾਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਇਕ ਚੀਨੀ ਮਹਿਲਾ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਵਿਚ ਵਾਇਰਲ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਚੀਨੀ ਮਹਿਲਾ ਇਕ ਫੈਂਸੀ ਰੈਸਟੋਰੈਂਟ ਵਿਚ ਪੂਰਾ ਚਮਗਾਦੜ ਖਾ ਗਈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਚੀਨੀ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਵਾਇਰਸ ਚਮਗਾਦੜਾਂ ਅਤੇ ਸੱਪਾਂ ਤੋਂ ਇਨਸਾਨਾਂ ਵਿਚ ਆਇਆ ਹੈ। ਇਹ ਵੀਡੀਓ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਚੀਨ ਵਿਚ ਕੋਰੋਨਾਵਾਇਰਸ ਨਾਲ ਕਰੀਬ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 830 ਲੋਕਾਂ ਦੇ ਇਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚੀਨੀ ਮਹਿਲਾ ਚਾਪਸਟਿਕਸ ਨਾਲ ਚਮਗਾਦੜ ਨੂੰ ਫੜ ਕੇ ਉਸ ਦੇ ਖੰਭਾਂ ਨੂੰ ਖਾ ਰਹੀ ਹੈ। ਇਹ ਚਮਗਾਦੜ ਵੱਡੇ ਬਰਤਨ ਵਿਚ ਮੇਜ਼ 'ਤੇ ਰੱਖਿਆ ਹੋਇਆ ਹੈ। ਚਮਗਾਦੜ ਖਾਣ ਦਾ ਪਹਿਲਾ ਵੀਡੀਓ Weibo 'ਤੇ ਹੈ ਜਿਸ ਨੂੰ ਹਾਂਗਕਾਂਗ ਦੇ ਐਪਲ ਡੇਲੀ ਨੇ ਸ਼ੇਅਰ ਕੀਤਾ ਹੈ। ਉੱਥੇ ਦੂਜਾ ਵਾਇਰਲ ਵੀਡੀਓ ਇਕ ਚਾਈਨੀਜ਼ ਬਲਾਗਰ Chen Qisushi ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਭਾਵੇਂਕਿ ਦੋਵੇਂ ਵੀਡੀਓ ਹੁਣ ਤੱਕ ਅਪ੍ਰਮਾਇਣਤ ਹਨ। ਇਹਨਾਂ ਵੀਡੀਓ ਨੂੰ ਹੁਣ ਤੱਕ ਕਈ ਲੋਕ ਦੇਖ ਚੁੱਕੇ ਹਨ। 

PunjabKesari

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੀਨ ਵਿਚ ਚਮਗਾਦੜਾਂ ਦੀ ਵਰਤੋਂ ਰਵਾਇਤੀ ਚੀਨੀ ਦਵਾਈ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਦਵਾਈ ਦੀ ਵਰਤੋਂ ਖੰਘ, ਮਲੇਰੀਆ ਦੇ ਇਲਾਜ ਵਿਚ ਹੁੰਦੀ ਹੈ। ਇੰਨਾ ਹੀ ਨਹੀਂ ਚੀਨ ਵਿਚ ਮੰਨਿਆ ਜਾਂਦਾ ਹੈ ਕਿ ਚਮਗਾਦੜ ਦਾ ਮਲ ਵੀ ਅੱਖਾਂ ਦੀਆਂ ਬੀਮਾਰੀਆਂ ਨੂੰ ਸਹੀ ਕਰਨ ਵਿਚ ਵੀ  ਮਦਦਗਾਰ ਹੈ।


author

Vandana

Content Editor

Related News