ਮੁਸਲਮਾਨਾਂ ਲਈ ਆਪਣੇ ਹਿਸਾਬ ਨਾਲ ਫਿਰ ਤੋਂ ਕੁਰਾਨ ਲਿਖੇਗਾ ਚੀਨ

12/28/2019 3:17:44 AM

ਵਾਸ਼ਿੰਗਟਨ/ਬੀਜਿੰਗ - ਚੀਨ 'ਚ ਉਇਗਰ ਮੁਸਲਮਾਨਾਂ 'ਤੇ ਅਤਿਆਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਚੀਨ ਨੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਅਤੇ ਈਸਾਈ ਭਾਈਚਾਰੇ ਦੇ ਧਾਰਮਿਕ ਗ੍ਰੰਥ ਬਾਈਬਲ ਨੂੰ ਆਪਣੇ ਹਿਸਾਬ ਨਾਲ ਫਿਰ ਤੋਂ ਲਿੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਪਿੱਛੇ ਚੀਨ ਦਾ ਤਰਕ ਹੈ ਕਿ ਉਹ ਹੁਣ ਆਪਣੇ ਸਮਾਜਵਾਦੀ ਮੁੱਲਾਂ ਦੀ ਹਿਫਾਜ਼ਤ ਕਰੇਗਾ। ਜਿਹੜੇ ਵੀ ਪੈਰੇ ਗਲਤ ਸਮਝੇ ਜਾਣਗੇ ਉਨ੍ਹਾਂ 'ਚ ਜਾਂ ਤਾਂ ਬਦਲਾਅ ਕੀਤਾ ਜਾਵੇਗਾ ਜਾਂ ਫਿਰ ਤੋਂ ਉਨ੍ਹਾਂ ਦਾ ਅਨੁਵਾਦ ਕੀਤਾ ਜਾਵੇਗਾ। ਕੁਲ ਮਿਲਾ ਕੇ ਕਹੀਏ ਤਾਂ ਚੀਨ ਆਪਣੇ ਹਿਸਾਬ ਨਾਲ ਇਨ੍ਹਾਂ ਦੀ ਵਿਆਖਿਆ ਕਰੇਗਾ।

ਇਕ ਮੀਡੀਆ ਰਿਪੋਰਟ ਮੁਤਾਬਕ, ਕਮਿਊਨਿਸਟ ਪਾਰਟੀ ਦੇ ਇਕ ਉੱਚ ਅਧਿਕਾਰੀ ਨੇ ਫਰਮਾਨ ਜਾਰੀ ਕੀਤਾ ਹੈ ਕਿ ਨਵੇਂ ਐਡੀਸ਼ਨਾਂ (ਬਾਈਬਲ ਅਕੇ ਕੁਰਾਨ) 'ਚ ਕਮਿਊਨਿਸਟ ਪਾਰਟੀ ਦੀ ਮਾਨਤਾਵਾਂ ਖਿਲਾਫ ਜਾਣ ਵਾਲੀ ਕੋਈ ਵੀ ਸਮੱਗਰੀ ਨਹੀਂ ਹੋਣੀ ਚਾਹੀਦੀ। ਜੇਕਰ ਕਿਸੇ ਪੈਰਾਗ੍ਰਾਫ ਦੀ ਵਿਆਖਿਆ ਗਲਤ ਸਮਝੀ ਜਾਂਦੀ ਹੈ ਤਾਂ ਉਸ 'ਚ ਸੋਧ ਜਾਂ ਫਿਰ ਤੋਂ ਅਨੁਵਾਦ ਕੀਤਾ ਜਾਵੇਗਾ। ਹਾਲਾਂਕਿ ਬਾਈਬਲ ਅਤੇ ਕੁਰਾਨ ਦਾ ਵਿਸ਼ੇਸ਼ ਰੂਪ ਤੋਂ ਜ਼ਿਕਰ ਨਹੀਂ ਕੀਤਾ ਗਿਆ ਪਰ ਕਮਿਊਨਿਸਟ ਪਾਰਟੀ ਨੇ ਅਜਿਹੇ ਧਾਰਮਿਕ ਧਰਮ ਸ਼ਾਸ਼ਤਰਾਂ ਦੇ ਵਿਆਪਕ ਮੁਲਾਂਕਣ ਕਰਨ ਨੂੰ ਆਖਿਆ ਹੈ ਜੋ ਉਨ੍ਹਾਂ ਸਮੱਗਰੀਆਂ ਨੂੰ ਚਿੰਨ੍ਹਤ ਕਰਦੇ ਹਨ ਜੋ ਸਮੇਂ ਦੇ ਬਦਲਾਅ 'ਚ ਫਿੱਟ ਨਹੀਂ ਬੈਠਦੇ ਹਨ।

ਦਰਅਸਲ, ਇਹ ਆਦੇਸ਼ ਨਵੰਬਰ ਮਹੀਨੇ 'ਚ ਹੋਈ ਚੀਨੀ ਪੀਪਲਜ਼ ਪਾਲਿਟੀਕਲ ਕੰਸਲਟੈਂਟ ਕਾਨਫਰੰਸ ਦੀ ਰਾਸ਼ਟਰੀ ਕਮੇਟੀ ਦੀ ਜਾਤੀ ਅਤੇ ਧਾਰਮਿਕ ਮਾਮਲਿਆਂ ਦੀ ਕਮੇਟੀ ਵੱਲੋਂ ਆਯੋਜਿਤ ਇਕ ਬੈਠਕ ਦੌਰਾਨ ਕੀਤਾ ਗਿਆ ਸੀ। ਇਹ ਕਮੇਟੀ ਚੀਨ 'ਚ ਜਾਤੀ ਅਤੇ ਧਾਰਮਿਕ ਮਾਮਲਿਆਂ 'ਤੇ ਨਜ਼ਰ ਰੱਖਦੀ ਹੈ। ਨਿਊਜ਼ ਏਜੰਸੀ ਸਿੰਹੂਆ ਮੁਤਾਬਕ, ਪਿਛਲੇ ਮਹੀਨੇ 'ਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ 16 ਮਾਹਿਰਾਂ ਅਤੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਇਕ ਬੈਠਕ 'ਚ ਹਿੱਸਾ ਲਿਆ ਸੀ।

ਬੈਠਕ ਦੀ ਅਗਵਾਈ ਚੀਨੀ ਜਨ ਰਾਜਨੀਤਕ ਸਲਾਹਕਾਰ ਸੰਮੇਲਨ ਦੇ ਪ੍ਰਧਾਨ ਵਾਂਗ ਯਾਂਗ ਨੇ ਕੀਤੀ। ਬੈਠਕ ਦੌਰਾਨ ਵਾਂਗ ਨੇ ਧਰਮ ਗੁਰੂਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਅਤੇ ਸਮਾਜਵਾਦ ਦੇ ਮੁੱਲਾਂ ਅਤੇ ਸਮੇਂ ਦੀ ਜ਼ਰੂਰਤਾਂ ਮੁਤਾਬਕ ਵੱਖ-ਵੱਖ ਧਰਮਾਂ ਦੀ ਵਿਚਾਰਧਾਰਾ ਦੀ ਵਿਆਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਧਰਮਗੁਰੂਆਂ ਤੋਂ ਚੀਨੀ ਵਿਸ਼ੇਸ਼ਤਾਵਾਂ ਦੇ ਨਾਲ ਇਕ ਧਾਰਮਿਕ ਸਿਸਟਮ ਬਣਾਉਣ ਦੀ ਅਪੀਲ ਕੀਤੀ। ਸਾਰਿਆਂ ਨੇ ਵਾਂਗ ਦੇ ਨਿਰਦੇਸ਼ਾਂ ਤੋਂ ਸਹਿਮਤੀ ਵਿਅਕਤ ਕਰਦੇ ਹੋਏ ਆਖਿਆ ਕਿ ਮਿਸ਼ਨ ਇਤਿਹਾਸ ਦਾ ਵਿਕਲਪ ਹੈ।


Khushdeep Jassi

Content Editor

Related News