ਜਨਸੰਖਿਆ 'ਚ ਗਿਰਾਵਟ ਤੋਂ ਪਰੇਸ਼ਾਨ ਚੀਨ ਦਾ ਵੱਡਾ ਫ਼ੈਸਲਾ, ਸਿੰਗਲ ਔਰਤਾਂ ਲੈ ਸਕਣਗੀਆਂ IVF ਟ੍ਰੀਟਮੈਂਟ

Monday, May 01, 2023 - 10:34 AM (IST)

ਜਨਸੰਖਿਆ 'ਚ ਗਿਰਾਵਟ ਤੋਂ ਪਰੇਸ਼ਾਨ ਚੀਨ ਦਾ ਵੱਡਾ ਫ਼ੈਸਲਾ, ਸਿੰਗਲ ਔਰਤਾਂ ਲੈ ਸਕਣਗੀਆਂ IVF ਟ੍ਰੀਟਮੈਂਟ

ਬੀਜਿੰਗ: ਚੀਨ ਆਪਣੀ ਘਟਦੀ ਆਬਾਦੀ ਤੋਂ ਚਿੰਤਤ ਹੋ ਗਿਆ ਹੈ ਅਤੇ ਇਸੇ ਲਈ ਉਹ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਨਵੇਂ ਨਿਯਮ ਬਣਾ ਰਿਹਾ ਹੈ। ਹੁਣ ਚੀਨ ਇਕ ਹੋਰ ਨਵਾਂ ਨਿਯਮ ਬਣਾਉਣ ਜਾ ਰਿਹਾ ਹੈ, ਜਿਸ ਦੇ ਤਹਿਤ ਸਿੰਗਲ ਔਰਤਾਂ ਵੀ ਕਾਨੂੰਨੀ ਤੌਰ 'ਤੇ IVF ਟ੍ਰੀਟਮੈਂਟ ਕਰਵਾ ਸਕਣਗੀਆਂ।

ਅਣਵਿਆਹੀਆਂ ਔਰਤਾਂ ਵੀ ਕਰਾ ਸਕਣਗੀਆਂ ਆਈਵੀਐਫ ਟ੍ਰੀਟਮੈਂਟ

ਦੱਸ ਦੇਈਏ ਕਿ ਚੀਨ ਦੇ ਸਿਚੁਆਨ ਸੂਬੇ ਵਿੱਚ ਅਣਵਿਆਹੀਆਂ ਔਰਤਾਂ ਵੀ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਹੁਣ ਚੀਨ ਸਰਕਾਰ ਇਸ ਨੂੰ ਪੂਰੇ ਦੇਸ਼ ਵਿੱਚ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਚੀਨੀ ਸਰਕਾਰ ਅਣਵਿਆਹੀਆਂ ਔਰਤਾਂ ਨੂੰ ਗਰਭਵਤੀ ਹੋਣ 'ਤੇ ਜਣੇਪਾ ਛੁੱਟੀ ਦੇਣ, ਬੱਚਿਆਂ ਨੂੰ ਜਨਮ ਦੇਣ 'ਤੇ ਮਿਲਣ ਵਾਲੀ ਸਬਸਿਡੀ ਲੈਣ ਅਤੇ ਉਨ੍ਹਾਂ ਨੂੰ ਆਈਵੀਐਫ ਇਲਾਜ ਕਰਵਾਉਣ ਦੀ ਇਜਾਜ਼ਤ ਦੇਣ ਦੀ ਤਿਆਰੀ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ:  'ਮਨ ਕੀ ਬਾਤ' ਦੇ ਸ਼ਤਾਬਦੀ ਐਪੀਸੋਡ ਮੌਕੇ 100 ਸਾਲਾ ਰਾਮੀ ਬੇਨ ਨੇ PM ਮੋਦੀ ਨੂੰ ਦਿੱਤਾ ਆਸ਼ੀਰਵਾਦ 

IVF ਬਾਜ਼ਾਰ 'ਚ ਹੋਵੇਗਾ ਵਾਧਾ

ਜੇਕਰ ਚੀਨੀ ਸਰਕਾਰ ਸਿੰਗਲ ਔਰਤਾਂ ਲਈ ਵੀ ਆਈਵੀਐਫ ਇਲਾਜ ਨੂੰ ਕਾਨੂੰਨੀ ਬਣਾਉਂਦੀ ਹੈ, ਤਾਂ ਇਸ ਨਾਲ ਚੀਨ ਵਿੱਚ ਆਈਵੀਐਫ ਦੀ ਮੰਗ ਵਧਣ ਦੀ ਉਮੀਦ ਹੈ। ਜਿਹੜੀਆਂ ਔਰਤਾਂ ਕੁਆਰੀਆਂ ਹਨ ਅਤੇ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ ਉਹ ਵੀ IVF ਰਾਹੀਂ ਆਸਾਨੀ ਨਾਲ ਮਾਂ ਬਣ ਸਕਦੀਆਂ ਹਨ। ਚੀਨ ਵਿੱਚ ਇਸ ਸਮੇਂ 539 ਨਿੱਜੀ ਅਤੇ ਸਰਕਾਰੀ ਆਈਵੀਐਫ ਕਲੀਨਿਕ ਹਨ ਅਤੇ 2025 ਤੱਕ ਚੀਨੀ ਸਰਕਾਰ ਹਰ 2.3 ਮਿਲੀਅਨ ਲੋਕਾਂ ਲਈ ਇੱਕ ਆਈਵੀਐਫ ਕਲੀਨਿਕ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ। ਨਾਲ ਹੀ, ਚੀਨ ਵਿੱਚ ਆਈਵੀਐਫ ਮਾਰਕੀਟ 2025 ਤੱਕ 85 ਬਿਲੀਅਨ ਯੂਆਨ ਤੱਕ ਪਹੁੰਚਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਚੀਨ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਹੈ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵੀ ਵਧ ਰਹੀ ਹੈ। ਅਜਿਹੇ 'ਚ ਚੀਨ ਸਰਕਾਰ ਨੂੰ ਆਪਣੇ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਚੀਨੀ ਸਰਕਾਰ ਲੋਕਾਂ ਨੂੰ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਪਰ ਵਿਆਹ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਖਰਚੇ ਨੂੰ ਦੇਖਦੇ ਹੋਏ ਚੀਨੀ ਲੋਕ ਬੱਚੇ ਪੈਦਾ ਕਰਨ ਤੋਂ ਕੰਨੀ ਕਤਰਾਉਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News