ਚੀਨ ਦੇ ਬਣਾਏ ਨਜ਼ਰਬੰਦੀ ਕੈਂਪਾਂ ''ਚ ਨਰਕ ਭਰੀ ਜ਼ਿੰਦਗੀ ਬਿਤਾ ਰਹੇ 80 ਲੱਖ ਉਇਗਰ ਮੁਸਲਮਾਨ

09/24/2020 6:23:05 PM

ਬੀਜਿੰਗ (ਬਿਊਰੋ): ਚੀਨ ਦੇ ਉਇਗਰ ਮੁਸਲਮਾਨ ਬਹੁਗਿਣਤੀ ਸ਼ਿਨਜਿਆਂਗ ਸੂਬੇ ਵਿਚ 80 ਲੱਖ ਲੋਕਾਂ 'ਤੇ ਅੱਤਿਆਚਾਰ ਕੀਤੇ ਜਾਣ ਦਾ ਵੱਡਾ ਖੁਲਾਸਾ ਹੋਇਆ ਹੈ। ਚੀਨ ਨੇ ਇਹਨਾਂ ਉਇਗਰ ਮੁਸਲਮਾਨਾਂ ਨੂੰ ਕੈਦ ਕਰਨ ਲਈ 400 ਨਜ਼ਰਬੰਦੀ ਕੈਂਪ ਬਣਾਏ ਹਨ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈਕਿ ਇਹਨਾਂ ਨਜ਼ਰਬੰਦੀ ਕੈਂਪਾਂ ਦਾ ਨਿਰਮਾਣ ਪਿਛਲੇ ਦੋ ਸਾਲ ਤੋਂ ਲਗਾਤਾਰ ਜਾਰੀ ਹੈ। ਚੀਨ ਸਰਕਾਰ ਇਹਨਾਂ ਕੈਂਪਾਂ ਦਾ ਨਿਰਮਾਣ ਅਜਿਹੇ ਸਮੇਂ ਵਿਚ ਕਰ ਰਹੀ ਹੈ ਜਦੋਂ ਉਸ ਦਾ ਦਾਅਵਾ ਹੈ ਕਿ ਉਇਗਰ ਮੁਸਲਮਾਨਾਂ ਨੂੰ ਮੁੜ ਸਿੱਖਿਅਤ ਕਰਨ ਦਾ ਕੰਮ ਲੱਗਭਗ ਖਤਮ ਹੋਣ ਵਾਲਾ ਹੈ।

ਆਸਟ੍ਰੇਲੀਅਨ ਸਟ੍ਰੇਟਜਿਕ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਦੇ ਮੁਤਾਬਕ, ਇਹ ਨਜ਼ਰਬੰਦੀ ਕੈਂਪ ਦੇਸ਼ ਦੇ ਦੂਰ-ਦੁਰਾਡੇ ਪੱਛਮੀ ਇਲਾਕੇ ਵਿਚ ਬਣਾਏ ਗਏ ਹਨ। ਇਸ ਵਿਚ ਉਇਗਰਾਂ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨੂੰ ਰੱਖਿਆ ਜਾਂਦਾ ਹੈ। ਇੱਥੇ 14 ਨਜ਼ਰਬੰਦੀ ਕੈਂਪਾਂ ਦਾ ਨਿਰਮਾਣ ਹਾਲੇ ਜਾਰੀ ਹੈ। ਇਸ ਰਿਪੋਰਟ ਵਿਚ ਸੈਟੇਲਾਈਟ ਤਸਵੀਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਨੇ ਸਾਲ 2017 ਤੋਂ ਲੈਕੇ ਹੁਣ ਤੱਕ 380 ਨਜ਼ਰਬੰਦੀ ਕੈਂਪ ਬਣਾਏ ਹਨ। ਇਹਨਾਂ ਜੇਲ੍ਹਾਂ ਦੇ ਅੰਦਰ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਰੋਨਾ ਦੀ ਦੂਜੀ ਲਹਿਰ ਖਤਰਨਾਕ, 99 ਫੀਸਦੀ ਸੈਪਂਲ 'ਚ ਵਾਇਰਸ ਨੇ ਬਦਲਿਆ ਰੂਪ 

80 ਲੱਖ ਮੁਸਲਮਾਨਾਂ ਨੂੰ ਚੀਨ ਨੇ ਕੀਤਾ ਕੈਦ
ਇੰਸਟੀਚਿਊਟ ਦੇ ਸ਼ੋਧ ਕਰਤਾ ਨਾਥਨ ਰੂਸਰ ਨੇ ਕਿਹਾ,''ਇਹਨਾਂ ਤਸਵੀਰਾਂ ਤੋਂ ਮਿਲੇ ਸਬੂਤ ਦੇ ਆਧਾਰ 'ਤੇ ਇਹ ਪਤਾ ਚੱਲਦਾ ਹੈ ਕਿ ਚੀਨੀ ਅਧਿਕਾਰੀਆਂ ਦੇ ਦਾਅਵੇ ਦੇ ਉਲਟ ਨਵੇਂ ਨਜ਼ਰਬੰਦੀ ਕੈਂਪ ਨੂੰ ਬਣਾਉਣ 'ਤੇ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਗਿਆ ਹੈ। ਇਹ ਸਾਲ 2019 ਅਤੇ 2020 ਵਿਚ ਵੀ ਜਾਰੀ ਹੈ।'' ਉੱਥੇ ਬ੍ਰਿਟਿਸ਼ ਅਖਬਾਰ ਦੀ ਸਨ ਦੀ ਰਿਪੋਰਟ ਮੁਤਾਬਕ, ਚੀਨ ਨੇ ਆਪਣੇ ਨਜ਼ਰਬੰਦੀ ਕੈਂਪਾਂ ਵਿਚ ਸ਼ਿਨਜਿਆਂਗ ਸੂਬੇ ਦੇ 80 ਲੱਖ ਮੁਸਲਮਾਨਾਂ ਨੂੰ ਕੈਦ ਕੀਤਾ ਹੋਇਆ ਹੈ। ਬੀਜਿੰਗ ਦੇ ਇਕ ਖੁਫੀਆ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਚੀਨੀ ਸਰਕਾਰ ਆਪਣੀ ਸਰਗਰਮ ਕਿਰਤ ਅਤੇ ਰੋਜ਼ਗਾਰ ਨੀਤੀਆਂ ਦੇ ਮਾਧਿਅਮ ਨਾਲ ਸ਼ਿਨਜਿਆਂਗ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਨੂੰ ਬਿਹਤਰ ਬਣਾ ਰਹੀ ਹੈ।

ਇਸ ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਹੈਕਿ ਲੱਗਭਗ 8 ਮਿਲੀਅਨ (80 ਲੱਖ) ਮੁਸਲਮਾਨਾਂ ਨੂੰ ਵੱਖ-ਵੱਖ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਗਿਆ ਹੈ।ਇਹਨਾਂ ਕੈਂਪਾਂ ਵਿਚ ਚੀਨ ਰਾਜਨੀਤਕ ਅਸੰਤੁਸ਼ਟੀ ਨੂੰ ਦਬਾਉਣ ਲਈ ਕੰਮ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਉਇਗਰ ਮੁਸਲਮਾਨਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਵੀ ਕੀਤਾ ਜਾਂਦਾ ਹੈ। ਚੀਨੀ ਸਰਕਾਰ ਇਸ ਨੂੰ ਕਾਰੋਬਾਰੀ ਸਿਖਲਾਈ ਕੇਂਦਰ ਦਾ ਨਾਮ ਦੇ ਰਹੀ ਹੈ। ਸ਼ਿਨਜਿਆਂਗ ਦੀ 29 ਸਾਲਾ ਬੀਬੀ ਮਿਹਰਿਗੁਲ ਤੁਰਸੁਨ ਨੇ ਅਮਰੀਕੀ ਸਿਆਸਤਦਾਨਾਂ ਨੂੰ ਦੱਸਿਆ ਕਿ ਉਹ 2018 ਵਿਚ ਚੀਨ ਦੇ ਇਸ ਕੈਂਪ ਵਿਚੋਂ ਭੱਜ ਨਿਕਲੀ ਸੀ। ਉਸ ਨੇ ਇੱਥੇ ਤਸ਼ਦੱਦ ਭਰੀ ਗੁਜਾਰੀ ਆਪਣੀ ਦਾਸਤਾਨ ਬਿਆਨ ਕੀਤੀ। ਚਿੰਤਾਜਨਕ ਗੱਲ ਇਹ ਹੈ ਕਿ ਉਇਗਰ ਮੁਸਲਮਾਨਾਂ 'ਤੇ ਅੱਤਿਆਚਾਰ ਨੂੰ ਲੈ ਕੇ ਹੁਣ ਤੱਕ ਕਿਸੇ ਵੀ ਮੁਸਲਿਮ ਦੇਸ਼ ਨੇ ਚੀਨ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਹੈ।
 


Vandana

Content Editor

Related News