ਅਮਰੀਕਾ ਦੀ ਕਾਰਵਾਈ ਨਾਲ ਤੜਫਿਆ ਚੀਨ

02/11/2019 8:45:39 PM

ਬੀਜਿੰਗ— ਚੀਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਸੋਮਵਾਰ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ਟਾਪੂ ਦੇ ਨੇੜੇਓਂ ਮਿਜ਼ਾਇਲ ਡਿਸਟ੍ਰਾਇਰ ਭੇਜ ਕੇ 'ਤਣਾਅ ਵਧਾਉਣ' ਦੀ ਕੋਸ਼ਿਸ਼ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਇੰਗ ਨੇ ਰੁਜ਼ਾਨਾ ਦੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਬੀਜਿੰਗ ਦੇ ਦਾਅਵੇ ਵਾਲੇ ਸਪਾਟਰਲੀ ਟਾਪੂ ਦੇ ਨੇੜੇਓਂ ਤੜਕੇ ਦੋ ਜੰਗੀ ਜਹਾਜ਼ ਗੁਜ਼ਰੇ ਸਨ। ਹਾਲਾਂਕਿ ਇਸ ਨੂੰ ਅਮਰੀਕਾ ਨੇ 'ਨੌਬਹਨ ਮੁਹਿੰਮ ਦੀ ਆਜ਼ਾਦੀ' ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਾ ਮਕਸਦ ਦੱਖਣੀ ਚੀਨ 'ਚ ਤਣਾਅ ਭੜਕਾਉਣਾ ਤੇ ਸ਼ਾਂਤੀ ਘਟਨਾਉਣਾ ਹੈ। ਚੁਨਇੰਗ ਨੇ ਅਮਰੀਕਾ ਨੂੰ 'ਭੜਕਾਊ ਕਾਰਵਾਈ' ਨਾ ਕਰਨ ਦੀ ਅਪੀਲ ਕੀਤੀ।

ਅਮਰੀਕੀ ਸਪਰੂਆਂਸ ਤੇ ਪ੍ਰੇਬਲ ਅਜਿਹੇ ਵੇਲੇ 'ਚ ਟਾਪੂ ਦੇ ਨੇੜੇਓਂ ਲੰਘੇ ਹਨ ਜਦੋਂ ਅਮਰੀਕਾ ਤੇ ਚੀਨ ਨੂੰ ਇਸ ਹਫਤੇ ਅਹਿਮ ਵਪਾਰ ਗੱਲਬਾਤ ਕਰਨੀ ਹੈ। ਇਸ ਗੱਲਬਾਤ ਦਾ ਮਕਸਦ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਦੇ ਵਿਚਾਲੇ ਵਪਾਰ ਜੰਗ ਨੂੰ ਰੋਕਣਾ ਹੈ। ਚੀਨ ਲਗਭਗ ਸਮੂਚੇ ਦੱਖਣੀ ਚੀਨ ਸਾਗਰ 'ਤੇ ਆਪਣਾ ਦਾਅਵਾ ਕਰਦਾ ਹੈ, ਜਦਕਿ ਤਾਇਵਾਨ, ਫਿਲਪੀਨ, ਬੁਰਨੇਈ, ਮਲੇਸ਼ੀਆ ਤੇ ਵਿਅਤਨਾਮ ਵੀ ਇਸ 'ਤੇ ਆਪਣਾ ਦਾਅਵਾ ਕਰ ਰਹੇ ਹਨ। ਅਮਰੀਕਾ ਤੇ ਉਸ ਦੇ ਸਹਿਯੋਗੀ ਅਕਸਰ ਦੱਖਣੀ ਚੀਨ ਸਾਗਰ ਟਾਪੂਆਂ ਦੇ ਨੇੜੇ ਤੋਂ ਆਪਣੇ ਜਹਾਜ਼ ਤੇ ਯੁੱਧ ਪੋਤ ਭੇਜਦੇ ਹਨ।


Baljit Singh

Content Editor

Related News