3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰੇਗਾ ਚੀਨ
Monday, Oct 25, 2021 - 05:10 PM (IST)
ਤਾਇਪੇ (ਏਪੀ): ਚੀਨ 'ਚ ਹੁਣ 3 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਵਿਡ-19 ਟੀਕੇ ਲਗਾਏ ਜਾਣਗੇ। ਉਂਝ ਚੀਨ ਵਿਚ ਲਗਭਗ 76 ਫੀਸਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਅਤੇ ਸਰਕਾਰ ਕੋਵਿਡ ਦੇ ਵੱਧਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਸਖ਼ਤ ਕਦਮ ਚੁੱਕ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ ਘੱਟੋ ਘੱਟ ਪੰਜ ਸੂਬਿਆਂ ਵਿੱਚ ਸਥਾਨਕ ਅਤੇ ਸੂਬਾਈ ਪੱਧਰ ਦੀਆਂ ਸਰਕਾਰਾਂ ਨੇ ਨੋਟਿਸ ਜਾਰੀ ਕਰਦਿਆਂ ਐਲਾਨ ਕੀਤਾ ਸੀ ਕਿ ਤਿੰਨ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਦੀ ਜ਼ਰੂਰਤ ਹੋਏਗੀ। ਚੀਨ 'ਚ ਟੀਕਾਕਰਨ ਮੁਹਿੰਮ ਦਾ ਦਾਇਰਾ ਅਜਿਹੇ ਸਮੇਂ 'ਚ ਵਧਾਇਆ ਜਾ ਰਿਹਾ ਹੈ ਜਦੋਂ ਦੇਸ਼ ਦੇ ਕੁਝ ਹਿੱਸਿਆਂ 'ਚ ਨਵੇਂ ਮਾਮਲਿਆਂ 'ਤੇ ਕਾਬੂ ਪਾਉਣ ਲਈ ਪਾਬੰਦੀਆਂ ਲਗਾਈਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੀ ਨਾਪਾਕ ਸਾਜਿਸ਼, ਮਸਜਿਦਾਂ ਤੋਂ ਹਟਾ ਰਿਹਾ ਹੈ 'ਗੁੰਬਦ ਅਤੇ ਮੀਨਾਰ'
ਕਾਫੀ ਹੱਦ ਤੱਕ ਸੈਰ -ਸਪਾਟੇ 'ਤੇ ਨਿਰਭਰ ਉੱਤਰੀ-ਪੱਛਮੀ ਗਾਂਸੂ ਸੂਬੇ ਨੇ ਕੋਵਿਡ ਦੇ ਕੇਸ ਮਿਲਣ ਤੋਂ ਬਾਅਦ ਸੋਮਵਾਰ ਨੂੰ ਸਾਰੀਆਂ ਸੈਲਾਨੀ ਥਾਵਾਂ ਨੂੰ ਬੰਦ ਕਰ ਦਿੱਤਾ। ਅੰਦਰੂਨੀ ਮੰਗੋਲੀਆ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਕੋਰੋਨਾ ਦੇ ਪ੍ਰਕੋਪ ਕਾਰਨ ਘਰ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਸਥਾਨਕ ਲਾਗ ਦੇ 35 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਚਾਰ ਗਾਂਸੂ ਦੇ ਹਨ। ਮੰਗੋਲੀਆ ਦੇ ਅੰਦਰਲੇ ਹਿੱਸੇ ਵਿੱਚ 19 ਹੋਰ ਮਾਮਲੇ ਪਾਏ ਗਏ ਹਨ। ਚੀਨ ਨੇ 1.4 ਬਿਲੀਅਨ ਦੀ ਆਬਾਦੀ ਵਿੱਚੋਂ 1.07 ਬਿਲੀਅਨ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾ ਕੇ ਸਥਾਨਕ ਲਾਗ ਦੇ ਮਾਮਲਿਆਂ 'ਤੇ ਕਾਬੂ ਪਾ ਲਿਆ ਹੈ।
ਪੜ੍ਹੋ ਇਹ ਅਹਿਮ ਖਬਰ - ਸ਼ਖਸ ਨੇ ਮੰਚ 'ਤੇ ਭਾਸ਼ਣ ਦੇ ਰਹੇ ਗਵਰਨਰ ਦੇ ਮਾਰਿਆ 'ਥੱਪੜ', ਵਜ੍ਹਾ ਕਰ ਦੇਵੇਗੀ ਹੈਰਾਨ (ਤਸਵੀਰਾਂ)
ਚੀਨੀ ਸਰਕਾਰ ਯਾਤਰੀਆਂ ਦੇ ਮਾਧਿਅਮ ਨਾਲ ਵਧੇਰੇ ਛੂਤਕਾਰੀ ਡੈਲਟਾ ਵੈਰੀਐਂਟ ਦੇ ਪ੍ਰਸਾਰ ਅਤੇ ਫਰਵਰੀ ਵਿੱਚ ਆਯੋਜਿਤ ਬੀਜਿੰਗ ਓਲੰਪਿਕ ਤੋਂ ਪਹਿਲਾਂ ਟੀਕਾਕਰਣ ਨੂੰ ਲੈਕੇ ਚਿੰਤਤ ਹੈ। ਓਲੰਪਿਕ ਖੇਡਾਂ ਦੌਰਾਨ ਵਿਦੇਸ਼ੀ ਮਹਿਮਾਨਾਂ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਬਾਹਰਲੇ ਲੋਕਾਂ ਤੋਂ ਵੀ ਵੱਖ ਰਹਿਣਾ ਹੋਵੇਗਾ।