ਬਾਈਡੇਨ ਦੀ ਚਿਤਾਵਨੀ, ਚੀਨ ਨੂੰ ਰੂਸ ਨਾਲ ਸਬੰਧਾਂ ਦੇ ਨਤੀਜੇ ਭੁਗਤਣੇ ਪੈਣਗੇ

Friday, Jul 12, 2024 - 01:00 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨੂੰ ਯੂਕ੍ਰੇਨ ਖ਼ਿਲਾਫ਼ ਜੰਗ ਵਿਚ ਰੂਸ ਦੀ ਮਦਦ ਕਰਨ ਦੇ ਨਤੀਜੇ ਭੁਗਤਣੇ ਪੈਣਗੇ। ਬਾਈਡੇਨ ਨੇ ਇਹ ਵੀ ਕਿਹਾ ਕਿ ਕੁਝ ਯੂਰਪੀਅਨ ਦੇਸ਼ ਚੀਨ ਵਿੱਚ ਆਪਣੇ ਨਿਵੇਸ਼ ਵਿੱਚ ਕਟੌਤੀ ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, "ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸ਼ੀ ਜਿਨਪਿੰਗ (ਚੀਨ ਦੇ ਰਾਸ਼ਟਰਪਤੀ) ਇਸ ਗੱਲ ਨੂੰ ਸਮਝਣ ਕਿ ਯੂਰਪ ਦੇ ਨਾਲ-ਨਾਲ ਪ੍ਰਸ਼ਾਂਤ ਬੇਸਿਨ ਨੂੰ ਨੁਕਸਾਨ ਪਹੁੰਚਾਉਣ ਦੀ ਕੀਮਤ ਚੁਕਾਉਣੀ ਪਵੇਗੀ। ਰੂਸ ਅਤੇ ਯੂਕ੍ਰੇਨ ਦੇ ਮੁੱਦੇ 'ਤੇ ਵੀ ਅਜਿਹਾ ਹੀ ਹੈ।'' 

ਉਨ੍ਹਾਂ ਕਿਹਾ,''ਉਦਾਹਰਣ ਵਜੋਂ ਜੇਕਰ ਤੁਸੀਂ ਚੀਨ 'ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਚੀਨ ਦੀ ਉਸ 'ਚ 51 ਫੀਸਦੀ ਹਿੱਸੇਦਾਰੀ ਹੋਵੇ, ਤੁਹਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਤੁਸੀਂ ਉਨ੍ਹਾਂ ਦੇ ਨਾਲ ਨਿਯਮਾਂ ਅਨੁਸਾਰ ਕੰਮ ਕਰੋ ਅਤੇ ਉਨ੍ਹਾਂ ਨੂੰ ਆਪਣੇ ਕੋਲ ਮੌਜੂਦ ਸਾਰੇ ਡੇਟਾ ਅਤੇ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰੋ। ਅਜਿਹਾ ਕਰਨਾ ਬਾਜ਼ਾਰ ਕੰਪਨੀਆਂ ਨੂੰ ਕਾਫੀ ਠੀਕ ਲੱਗਦਾ ਸੀ ਕਿਉਂਕਿ ਇਕ ਅਰਬ ਤੋਂ ਵੱਧ ਲੋਕਾਂ ਤੱਕ ਪਹੁੰਚ ਮਿਲਦੀ ਸੀ। ਬਾਈਡੇਨ ਨੇ ਕਿਹਾ, "ਉਹ ਅਜਿਹਾ ਕਰ ਰਹੇ ਸਨ ਪਰ ਜਦੋਂ ਅਸੀਂ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਵੀ ਉਸੇ ਨਿਯਮਾਂ ਨਾਲ ਕੰਮ ਕਰਾਂਗੇ, ਤਾਂ ਇਹ ਘਟ ਗਿਆ।" ਉਦਾਹਰਨ ਲਈ ਉਹ ਸਰਕਾਰੀ ਵਿੱਤ ਦੁਆਰਾ ਸਬਸਿਡੀ ਦੇਣ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਇਸ ਲਈ ਉਹ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਮਹੱਤਵਪੂਰਨ ਟੈਰਿਫ ਤੋਂ ਬਿਨਾਂ ਅਮਰੀਕਾ ਨੂੰ ਨਿਰਯਾਤ ਨਹੀਂ ਕਰ ਸਕਣਗੇ। 

ਪੜ੍ਹੋ ਇਹ ਅਹਿਮ ਖ਼ਬਰ-Big Breaking:  ਗ੍ਰੇਵਸੈਂਡ ਗੁਰਦੁਆਰਾ ਸਾਹਿਬ 'ਚ ਤਲਵਾਰ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ

ਉਨ੍ਹਾਂ ਨੇ ਕਿਹਾ,''ਹੋਰ ਦੇਸ਼ ਵੀ ਦੁਨੀਆ ਭਰ ਵਿਚ ਇਹੀ ਕਰ ਰਹੇ ਹਨ, ਪਰ ਇਹ ਚਿੰਤਾ ਦਾ ਵਿਸ਼ਾ ਹੈ। ਚੀਨ, ਉੱਤਰੀ ਕੋਰੀਆ, ਰੂਸ, ਈਰਾਨ ਵਰਗੇ ਦੇਸ਼ ਜਿਨ੍ਹਾਂ ਨੇ ਪਹਿਲਾਂ ਤਾਲਮੇਲ ਨਹੀਂ ਕੀਤਾ ਸੀ, ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਿਵੇਂ ਪ੍ਰਭਾਵ ਪਾ ਸਕਦੇ ਹਨ।'' ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਚੀਨ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਰਣਨੀਤੀ ਹੈ। ਉਨ੍ਹਾਂ ਕਿਹਾ, ''ਮੈਂ ਇਸ ਬਾਰੇ ਜਨਤਕ ਤੌਰ 'ਤੇ ਵਿਸਥਾਰ ਨਾਲ ਗੱਲ ਨਹੀਂ ਕਰਾਂਗਾ।" ਜਿੰਨਾ ਚਿਰ ਚੀਨ, ਰੂਸ ਨੂੰ ਉਸ ਦੀ ਆਰਥਿਕਤਾ ਵਿਚ ਅਸਿੱਧੇ ਤੌਰ 'ਤੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ ਅਤੇ ਯੂਕ੍ਰੇਨ ਵਿੱਚ ਲੜਨ ਦੀ ਉਸ ਦੀ ਸਮਰੱਥਾ ਵਿੱਚ ਵੀ ਮਦਦ ਕਰਦਾ ਹੈ, ਤੁਸੀਂ ਦੇਖੋਗੇ ਕਿ ਸਾਡੇ ਕੁਝ ਯੂਰਪੀਅਨ ਮਿੱਤਰ ਚੀਨ ਵਿੱਚ ਆਪਣੇ ਨਿਵੇਸ਼ ਨੂੰ ਘਟ ਕਰਨਗੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News