ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ ''ਚ ਅਭਿਆਸ ਕਰੇਗਾ ਚੀਨ

Thursday, Jan 28, 2021 - 10:46 PM (IST)

ਇੰਟਰਨੈਸ਼ਨਲ ਡੈਸਕ-ਅਮਰੀਕਾ ਅਤੇ ਤਾਈਵਾਨ ਨਾਲ ਤਣਾਅ ਦਰਮਿਆਨ ਚੀਨ ਨੇ ਦੱਖਣੀ ਚੀਨ ਸਾਗਰ 'ਚ ਫੌਜੀ ਅਭਿਆਸ ਦਾ ਐਲਾਨ ਕੀਤਾ ਹੈ। ਬੀਜਿੰਗ ਨੇ ਇਹ ਫੈਸਲਾ ਅਮਰੀਕੀ ਸਮੁੰਦਰੀ ਜਹਾਜ਼ ਯੂ.ਐੱਸ.ਐੱਸ. ਥਿਉਡਰ ਰੂਜ਼ਵੈਲਟ ਦੇ ਪਿਛਲੇ ਸ਼ਨੀਵਾਰ ਨੂੰ ਵਿਵਾਦਿਤ ਜਲ ਖੇਤਰ 'ਚ ਅਚਨਾਕ ਦਾਖਲ ਤੋਂ ਬਾਅਦ ਕੀਤਾ ਹੈ। ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਵੱਲੋ ਜਾਰੀ ਨੋਟਿਸ ਮੁਤਾਬਕ ਦੱਖਣੀ-ਪੱਛਮੀ ਚੀਨ ਦੇ ਲੀਜਿਨ ਦੇ ਪੱਛਮ 'ਚ ਸਥਿਤ ਟੋਂਕਿਨ ਖਾੜੀ 'ਚ 27 ਤੋਂ 30 ਜਨਵਰੀ ਤੱਕ ਆਉਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਹਾਲਾਂਕਿ ਨੋਟਿਸ 'ਚ ਇਸ ਗੱਲ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ ਕਿ ਫੌਜੀ ਅਭਿਆਸ ਕਦੋਂ ਹੋਵੇਗਾ ਅਤੇ ਕਿੰਨੇ ਵੱਡੇ ਪੱਧਰ 'ਤੇ ਹੋਵੇਗਾ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਦੂਜੇ ਪਾਸੇ ਤਾਈਵਾਨ ਦੀ ਸਰਹੱਦ 'ਤੇ ਵਾਰ-ਵਾਰ ਚੀਨੀ ਲੜਾਕੂ ਜਹਾਜ਼ਾਂ ਦੇ ਦਾਖਲ ਹੋਣ ਦੇ ਇਕ ਹਫਤੇ ਬਾਅਦ ਤਾਈਵਾਨੀ ਹਵਾਈ ਫੌਜ ਨੇ ਵੀ ਜੰਗੀ ਅਭਿਆਸ ਕੀਤਾ। ਦੱਸ ਦੇਈਏ ਕਿ ਬੀਜਿੰਗ ਹਮੇਸ਼ਾ ਤੋਂ ਤਾਈਵਾਨ ਨੂੰ ਆਪਣਾ ਖੇਤਰ ਦੱਸਦਾ ਰਿਹਾ ਹੈ। ਸ਼ਨੀਵਾਰ ਨੂੰ ਚੀਨੀ ਬੰਬਾਰੀ ਅਤੇ ਲੜਾਕੂ ਜੈੱਟ ਜਹਾਜ਼ ਦੱਖਣੀ ਚੀਨ ਸਾਗਰ 'ਚ ਤਾਈਵਾਨ ਸਮੂਹ ਨੇੜੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ। ਇਸ ਘਟਨਾ ਤੋਂ ਬਾਅਦ ਤਾਈਵਾਨ ਦੀ ਫੌਜ ਸੁਚੇਤ ਹੈ ਅਤੇ ਉਸ ਨੇ ਆਪਣੇ ਲੜਾਕੂ ਜਹਾਜ਼ਾਂ ਲਈ ਤਿਆਰ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News