ਚੀਨ ਨੇ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਕੀਤਾ ਪ੍ਰੀਖਣ, ਕਿਹਾ-ਹਾਸਲ ਕੀਤੇ ''ਇੱਛਤ ਟੀਚੇ''

Wednesday, Sep 25, 2024 - 01:02 PM (IST)

ਚੀਨ ਨੇ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਕੀਤਾ ਪ੍ਰੀਖਣ, ਕਿਹਾ-ਹਾਸਲ ਕੀਤੇ ''ਇੱਛਤ ਟੀਚੇ''

ਬੀਜਿੰਗ (ਭਾਸ਼ਾ)- ਚੀਨ ਨੇ ਬੁੱਧਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਪ੍ਰੀਖਣ ਕੀਤਾ। ਚੀਨੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵਿੱਚ ਇੱਕ ਡਮੀ ਵਾਰਹੈੱਡ ਲਗਾਇਆ ਗਿਆ ਸੀ, ਜਿਸ ਨੂੰ ਸਮੁੰਦਰ ਦੇ ਇੱਕ ਨਿਰਧਾਰਤ ਖੇਤਰ ਵਿੱਚ ਸੁੱਟਿਆ ਗਿਆ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਲਾਂਚ ਨੇ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਫੌਜੀ ਸਿਖਲਾਈ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ ਅਤੇ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕੀਤਾ। 

ਬਿਆਨ ਵਿੱਚ ਕਿਹਾ ਗਿਆ ਕਿ ਮਿਜ਼ਾਈਲ ਸਮੁੰਦਰ ਦੇ ਨਿਰਧਾਰਤ ਖੇਤਰ ਵਿੱਚ ਡਿੱਗੀ। ਦੱਸਿਆ ਗਿਆ ਕਿ ਇਹ ਪਰੀਖਣ  ਸਾਲਾਨਾ ਸਿਖਲਾਈ ਦੀ ਨਿਯਮਤ ਪ੍ਰਣਾਲੀ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ ਅਤੇ ਸਬੰਧਤ ਦੇਸ਼ਾਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ,"ਇਹ ਪਰੀਖਣ ਸਾਡੀ ਸਾਲਾਨਾ ਸਿਖਲਾਈ ਯੋਜਨਾ ਦੇ ਇੱਕ ਨਿਯਮਤ ਪ੍ਰਬੰਧ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ। ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸ ਅਨੁਸਾਰ ਹੈ ਅਤੇ ਕਿਸੇ ਵੀ ਦੇਸ਼ ਜਾਂ ਟੀਚੇ ਖ਼ਿਲਾਫ਼ ਨਹੀਂ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਸਰਕਾਰ ਦਾ ਵੱਡਾ ਫੈਸਲਾ, ਵਧਾਈ Retirement ਦੀ ਉਮਰ 

ਅਜਿਹਾ 44 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਚੀਨ ਨੇ ਸਮੁੰਦਰ ਉੱਪਰ ਅੰਤਰਮਹਾਦੀਪੀ ਮਿਜ਼ਾਈਲ ਵਾਯੂਮੰਡਲੀ ਪਰੀਖਣ ਸਫਲਤਾਪੂਰਵਕ ਕੀਤਾ। ਚੀਨੀ ਅਖ਼ਬਾਰ 'ਚਾਈਨਾ ਮਾਰਨਿੰਗ ਪੋਸਟ' ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਚੀਨ ਨੇ ਮਈ 1980 ਵਿੱਚ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਡੀਐੱਫ-5 ਦਾ ਸਫਲ ਪ੍ਰੀਖਣ ਕੀਤਾ ਸੀ। ਖ਼ਬਰ ਵਿਚ ਦੱਸਿਆ ਗਿਆ ਕਿ ਇਹ ਨਵੀਂ ਮਿਜ਼ਾਈਲ ਅਮਰੀਕਾ ਦੀ ਮੁੱਖ ਭੂਮੀ ਤੱਕ ਪਹੁੰਚ ਸਕਦੀ ਹੈ। ਉੱਤਰੀ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਪਾਨੀ ਸਾਗਰ ਜਾਂ ਪੂਰਬੀ ਸਾਗਰ ਵੱਲ ਛੋਟੀ ਦੂਰੀ ਤੱਕ ਹਮਲਾ ਕਰਨ ਵਾਲੀਆਂ ਕਈ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਚੀਨ ਪਰਮਾਣੂ ਹਥਿਆਰਾਂ ਦੀ 'ਪਹਿਲਾਂ ਵਰਤੋਂ ਨਾ ਕਰਨ' ਦੀ ਨੀਤੀ 'ਤੇ ਕਾਇਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News