ਹਾਂਗਕਾਂਗ ਦੀ ਸਰਹੱਦ ''ਤੇ ਫੌਜ ਭੇਜ ਰਿਹੈ ਚੀਨ : ਟਰੰਪ

Thursday, Aug 15, 2019 - 02:25 AM (IST)

ਹਾਂਗਕਾਂਗ ਦੀ ਸਰਹੱਦ ''ਤੇ ਫੌਜ ਭੇਜ ਰਿਹੈ ਚੀਨ : ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਚੀਨ ਦੀ ਸਰਕਾਰ ਹਾਂਗਕਾਂਗ ਦੀ ਸਰਹੱਦ ਵੱਲ ਆਪਣੀ ਫੌਜ ਵਧਾ ਰਹੀ ਹੈ। ਟਰੰਪ ਨੇ ਟਵੀਟ ਕਰ ਇਹ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਇਹ ਟਵੀਟ ਅਜਿਹੇ ਸਮੇਂ 'ਚ ਕੀਤਾ ਹੈ ਜਦੋਂ ਹਾਂਗਕਾਂਗ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨਾਂ ਪ੍ਰਦਰਸ਼ਨਾਂ ਕਾਰਨ ਉਥੋਂ ਦੀ ਅਰਥ ਵਿਵਸਥਾ ਤੋਂ ਲੈ ਕੇ ਉਡਾਣਾਂ ਤੱਕ ਪ੍ਰਭਾਵਿਤ ਹੋਈਆਂ ਹਨ।

ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਸਾਡੀ ਇੰਟੈਲੀਜੈਂਸ ਨੇ ਸਾਨੂੰ ਦੱਸਿਆ ਹੈ ਕਿ ਚੀਨ ਦੀ ਸਰਕਾਰ ਹਾਂਗਕਾਂਗ ਦੀ ਸਰਹੱਦ ਵੱਲ ਫੌਜ ਵਧ ਰਹੀ ਹੈ। ਸਾਰੇ ਲੋਕ ਸ਼ਾਂਤ ਅਤੇ ਸੁਰੱਖਿਅਤ ਰਹੇ। ਇਸ ਤੋਂ ਪਹਿਲਾਂ ਟਰੰਪ ਨੇ ਇਕ ਹੋਰ ਟਵੀਟ ਕਰ ਇਹ ਸਵਾਲ ਕੀਤਾ ਸੀ ਕਿ ਇਲਾਕੇ 'ਚ ਹਾਲਾਤਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਟਰੰਪ ਨੇ ਟਵੀਟ ਕੀਤਾ ਕਿ ਹਾਂਗਕਾਂਗ 'ਚ ਜਾਰੀ ਪਰੇਸ਼ਾਨੀਆਂ ਲਈ ਕਈ ਲੋਕ ਮੈਨੂੰ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮੈਂ ਸੋਚ ਨਹੀਂ ਸਕਦਾ ਹਾਂ ਅਜਿਹਾ ਕਿਉਂ?

ਦੱਸ ਦਈਏ ਕਿ ਮੰਗਲਵਾਰ ਨੂੰ ਹਾਂਗਕਾਂਗ ਏਅਰਪੋਰਟ 'ਤੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਮਲਾਵਰ ਝੜਪ ਹੋ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ 4 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।


author

Khushdeep Jassi

Content Editor

Related News