ਚੀਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਹਰ ਡਾਕਟਰਾਂ ਦੀ ਟੀਮ ਬੰਗਲਾਦੇਸ਼ ਭੇਜੀ

Monday, Jun 08, 2020 - 10:08 PM (IST)

ਚੀਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਹਰ ਡਾਕਟਰਾਂ ਦੀ ਟੀਮ ਬੰਗਲਾਦੇਸ਼ ਭੇਜੀ

ਢਾਕਾ- ਚੀਨ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਮਦਦ ਲਈ ਮਾਹਰ ਡਾਕਟਰਾਂ ਦੀ 10 ਮੈਂਬਰੀ ਟੀਮ ਬੰਗਲਾਦੇਸ਼ ਭੇਜੀ ਹੈ। ਬੰਗਲਾਦੇਸ਼ ਵਿਚ ਲਗਭਗ 70 ਹਜ਼ਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। 

ਢਾਕਾ ਵਿਚ ਚੀਨ ਦੇ ਦੂਤਘਰ ਮੁਤਾਬਕ ਸਾਹ ਸਬੰਧੀ ਸਮੱਸਿਆਵਾਂ ਦੇ ਮਾਹਰ ਇਨ੍ਹਾਂ ਡਾਕਟਰਾਂ ਦੀ ਚੋਣ ਚੀਨ ਵਿਚ ਹੈਨਾਨ ਸੂਬੇ ਦੇ ਸਿਹਤ ਵਿਭਾਗ ਨੇ ਕੀਤੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁਲ ਮੋਮਿਨ ਟੀਮ ਨੂੰ ਲੈਣ ਢਾਕਾ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਮਹਾਮਾਰੀ ਨਾਲ ਨਜਿੱਠਣ ਲਈ ਸਹਿਯੋਗ ਦੀ ਜ਼ਰੂਰਤ ਹੈ। ਸਿਹਤ ਨਿਰਦੇਸ਼ਕ ਦੇ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਵਾਇਰਸ ਦੇ ਚੱਲਦਿਆਂ 42 ਹੋਰ ਲੋਕਾਂ ਦੀ ਮੌਤ ਹੋਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 930 ਹੋ ਗਈ ਹੈ। ਇਸ ਦੇ ਇਲਾਵਾ ਵਾਇਰਸ ਦੇ 2,735 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 68,504 'ਤੇ ਪੁੱਜ ਗਈ ਹੈ। 
 


author

Sanjeev

Content Editor

Related News