ਚੀਨ ਨੇ ਕਿਹਾ, ''ਦਲਾਈ ਲਾਮਾ ਦੇ ਉਤਰਾਧਿਕਾਰੀ ਲਈ ਉਸ ਦੀ ਮਨਜ਼ੂਰੀ ਲਾਜ਼ਮੀ''

Wednesday, Oct 30, 2019 - 03:57 AM (IST)

ਚੀਨ ਨੇ ਕਿਹਾ, ''ਦਲਾਈ ਲਾਮਾ ਦੇ ਉਤਰਾਧਿਕਾਰੀ ਲਈ ਉਸ ਦੀ ਮਨਜ਼ੂਰੀ ਲਾਜ਼ਮੀ''

ਬੀਜ਼ਿੰਗ - ਚੀਨ ਨੇ ਮੰਗਲਵਾਰ ਨੂੰ ਆਖਿਆ ਕਿ ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਦੇ ਉਤਰਾਧਿਕਾਰੀ ਦੀ ਚੋਣ ਲਈ ਉਸ ਦੀ ਮਨਜ਼ੂਰੀ ਲਾਜ਼ਮੀ ਹੈ। ਚੀਨ ਨੇ ਅਮਰੀਕਾ ਦੇ ਉਸ ਬਿਆਨ ਨੂੰ ਖਾਰਿਜ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ ਜਿਸ ਦੇ ਤਹਿਤ ਵਾਸ਼ਿੰਗਟਨ ਨੇ ਆਖਿਆ ਸੀ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਉਤਰਾਧਿਕਾਰੀ ਦੀ ਚੋਣ ਤਿੱਬਤ ਦੇ ਲੋਕ ਖੁਦ ਕਰਨਗੇ, ਨਾ ਕਿ ਪੇਇਚਿੰਗ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਮਾਮਲਿਆਂ ਦੇ ਅਮਰੀਕੀ ਰਾਜਦੂਤ ਸੈਮ ਬ੍ਰਾਓਨਬੈਕ ਨੇ ਸੋਮਵਾਰ ਨੂੰ ਧਰਮਸ਼ਾਲਾ 'ਚ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਆਪਣੇ ਧਰਮ ਗੁਰੂ ਦੀ ਚੋਣ ਕਰਨਾ ਤਿੱਬਤ ਦੇ ਲੋਕਾਂ ਦਾ ਅਧਿਕਾਰ ਹੈ।

ਰੇਡੀਓ ਫ੍ਰੀ ਏਸ਼ੀਆ ਨੇ ਬ੍ਰਾਓਨਬੈਕ ਦੇ ਹਵਾਲੇ ਤੋਂ ਆਖਿਆ ਕਿ ਦਲਾਈ ਲਾਮਾ (84) ਦੇ ਉਤਰਾਧਿਕਾਰੀ ਦੀ ਚੋਣ ਕਰਨ ਦੀ ਭੂਮਿਕਾ ਤਿੱਬਤੀ ਬੌਧ ਵਿਵਸਥਾ, ਦਲਾਈ ਲਾਮਾ ਅਤੇ ਹੋਰ ਤਿੱਬਤੀ ਨੇਤਾਵਾਂ ਨੂੰ ਨਿਭਾਉਣਾ ਹੈ। ਇਹ ਕਿਸੇ ਹੋਰ ਨਾਲ ਸਬੰਧਿਤ ਨਹੀਂ ਹਨ, ਨਾ ਤਾਂ ਕੋਈ ਸਰਕਾਰ ਨਾਲ ਅਤੇ ਨਾ ਹੀ ਕਿਸੇ ਸੰਸਥਾ ਜਾਂ ਸੰਸਥਾਨ ਨਾਲ। ਬ੍ਰਾਓਨਬੈਕ ਨੇ ਧਰਮਸ਼ਾਲਾ 'ਚ ਇਕ ਸੰਮੇਲਨ 'ਚ ਇਹ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ਦਲਾਈ 1959 'ਚ ਚੀਨੀ ਸ਼ਾਸਨ ਖਿਲਾਫ ਤਿੱਬਤੀ ਬਗਾਵਤ ਤੋਂ ਬਾਅਦ ਭਾਰਤ ਆ ਗਏ ਸਨ। ਉਨ੍ਹਾਂ ਦੀ ਸਿਹਤ ਨਾਲ ਜੁੜੀਆਂ ਚਿੰਤਾਵਾਂ ਨੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਸੰਭਾਵਿਤ ਉਤਰਾਧਿਕਾਰੀ ਨੂੰ ਲੈ ਕੇ ਅਨਿਸ਼ਚਿਤਤਾਵਾਂ ਫਿਰ ਤੋਂ ਪੈਦਾ ਕਰ ਦਿੱਤੀਆਂ ਹਨ। ਚੀਨ ਨੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਚੋਣ 'ਤੇ ਆਪਣਾ ਕੰਟਰੋਲ ਹੋਣ ਦਾ ਦਾਅਵਾ ਕਰਦੇ ਹੋਏ ਆਖਿਆ ਕਿ ਦਲਾਈ ਦੇ ਉਤਰਾਧਿਕਾਰੀ ਨੂੰ ਉਸ ਦੀ ਮਨਜ਼ੂਰੀ ਲੈਣੀ ਹੋਵੇਗੀ।


author

Khushdeep Jassi

Content Editor

Related News