ਚੀਨ ਅਤੇ ਰੂਸ ਨੇ ਅੰਤਰਰਾਸ਼ਟਰੀ ਮਾਮਲਿਆਂ 'ਚ ਭਾਰਤ ਸਮੇਤ ਇਹਨਾਂ ਦੇਸ਼ਾਂ ਦੀ ਕੀਤੀ ਸ਼ਲਾਘਾ : ਬ੍ਰਿਕਸ

Friday, Sep 23, 2022 - 02:02 PM (IST)

ਚੀਨ ਅਤੇ ਰੂਸ ਨੇ ਅੰਤਰਰਾਸ਼ਟਰੀ ਮਾਮਲਿਆਂ 'ਚ ਭਾਰਤ ਸਮੇਤ ਇਹਨਾਂ ਦੇਸ਼ਾਂ ਦੀ ਕੀਤੀ ਸ਼ਲਾਘਾ : ਬ੍ਰਿਕਸ

ਸੰਯੁਕਤ ਰਾਸ਼ਟਰ (ਭਾਸ਼ਾ)- ਚੀਨ ਅਤੇ ਰੂਸ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮਾਮਲਿਆਂ ਵਿਚ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦੀ ਸਥਿਤੀ ਅਤੇ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਵਿਚ ਉਨ੍ਹਾਂ ਦੀਆਂ "ਵੱਡੀ ਭੂਮਿਕਾ ਨਿਭਾਉਣ ਦੀਆਂ ਇੱਛਾਵਾਂ" ਦਾ ਸਮਰਥਨ ਕੀਤਾ ਹੈ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਸਮੂਹ 'ਬ੍ਰਿਕਸ' ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। 

ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ-ਪੱਧਰੀ ਸੈਸ਼ਨ ਤੋਂ ਇਲਾਵਾ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵੀਰਵਾਰ ਨੂੰ ਇੱਥੇ ਇਕ ਬੈਠਕ ਕੀਤੀ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕਾਰਲੋਸ ਅਲਬਰਟੋ ਫ੍ਰੈਂਕੋ ਫਰੈਂਕ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਸਹਿਯੋਗ ਮੰਤਰੀ ਨਲੇਡੀ ਪਾਂਡੇਰ ਨੇ ਇਸ ਬੈਠਕ ਵਿੱਚ ਸ਼ਿਰਕਤ ਕੀਤੀ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਬ੍ਰਿਕਸ ਦਾ ਹਿੱਸਾ ਹਨ, ਜੋ ਕਿ ਦੁਨੀਆ ਦੀ 36 ਅਰਬ ਤੋਂ ਵੱਧ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪੁਤਿਨ ਲਈ ਚੁਣੌਤੀ, ਯੂਕ੍ਰੇਨ ਮੋਰਚੇ 'ਤੇ ਜਾਣ ਤੋਂ ਬਚਣ ਲਈ ਰੂਸ ਛੱਡ ਕੇ ਭੱਜ ਰਹੇ ਰਿਜ਼ਰਵ ਫੌ਼ਜੀ

ਮੀਟਿੰਗ ਤੋਂ ਬਾਅਦ ਜਾਰੀ ਇੱਕ ਬਿਆਨ ਅਨੁਸਾਰ ਮੰਤਰੀਆਂ ਨੇ 2021-2022 ਅਤੇ 2022-2023 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਮੈਂਬਰਾਂ ਵਜੋਂ ਭਾਰਤ ਅਤੇ ਬ੍ਰਾਜ਼ੀਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਯੂਐਨਐਸਸੀ ਵਿੱਚ ਚਾਰ ਬ੍ਰਿਕਸ ਮੈਂਬਰ ਦੇਸ਼ਾਂ ਦੀ ਮੌਜੂਦਗੀ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਅਤੇ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਨਿਰੰਤਰ ਸਹਿਯੋਗ 'ਤੇ ਚੱਲ ਰਹੀ ਗੱਲਬਾਤ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਮੰਤਰੀਆਂ ਨੇ 2005 ਦੇ ਵਿਸ਼ਵ ਸਿਖਰ ਸੰਮਲੇਨ ਦੇ ਨਤੀਜਿਆਂ ਨੂੰ ਰੇਖਾਂਕਿਤ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਵਿਸਤ੍ਰਿਤ ਸੁਧਾਰਾਂ ਦੀ ਲੋੜ ਦੁਹਰਾਈ ਤਾਂ ਜੋ ਇਸ ਦਾ ਵਿਸਥਾਰ ਕੀਤਾ ਜਾ ਸਕੇ ਅਤੇ ਇਸ ਵਿਚ ਵਿਕਾਸਸ਼ੀਲ ਦੇਸ਼ਾਂ ਦੀ ਨੁਮਾਇੰਦਗੀ ਵਧਾਈ ਜਾ ਸਕੇ, ਜਿਸ ਨਾਲ ਗਲੋਬਲ ਚੁਣੌਤੀਆਂ ਨਾਲ ਸਮਰੱਥ ਢੰਗ ਨਾਲ ਨਜਿੱਠਿਆ ਜਾ ਸਕੇ। 

ਬਿਆਨ 'ਚ ਕਿਹਾ ਗਿਆ ਕਿ ਚੀਨ ਅਤੇ ਰੂਸ ਨੇ ਅੰਤਰਰਾਸ਼ਟਰੀ ਮਾਮਲਿਆਂ 'ਚ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦੀ ਸਥਿਤੀ ਅਤੇ ਭੂਮਿਕਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਸੰਯੁਕਤ ਰਾਸ਼ਟਰ 'ਚ ਵੱਡੀ ਭੂਮਿਕਾ ਨਿਭਾਉਣ ਦੀ ਉਨ੍ਹਾਂ ਦੀ ਇੱਛਾ ਦਾ ਸਮਰਥਨ ਕੀਤਾ। ਬੈਠਕ ਵਿਚ ਮੰਤਰੀਆਂ ਨੇ ਬਹੁਪੱਖੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇਉਸ ਵਿਚ ਸੁਧਾਰ ਲਿਆਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਖਾਸ ਤੌਰ 'ਤੇ ਸੰਯੁਕਤ ਰਾਸ਼ਟਰ ਅਤੇ ਇਸ ਦੀਆਂ ਮੁੱਖ ਏਜੰਸੀਆਂ ਵਿਚ ਗਲੋਬਲ ਇਕਾਈਆਂ ਨੂੰ ਵਧੇਰੇ ਸਮਾਵੇਸ਼ੀ ਬਣਾਇਆ ਜਾ ਸਕੇ।


author

Vandana

Content Editor

Related News