9 ਚੀਨੀ ਇੰਜੀਨੀਅਰਾਂ ਦੀ ਮੌਤ ਨਾਲ ਨਾਰਾਜ਼ ਚੀਨ ਨੇ ਕਈ ਪ੍ਰਾਜੈਕਟਾਂ 'ਤੇ ਰੋਕਿਆ ਕੰਮ

Friday, Jul 23, 2021 - 01:33 PM (IST)

ਬੀਜਿੰਗ (ਬਿਊਰੋ): ਖੈਬਰ ਪਖਤੂਨਖਵਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਚੀਨੀ ਇੰਜੀਨੀਅਰਾਂ ਦੀ ਮੌਤ ਪਾਕਿਸਤਾਨ ਲਈ ਮੁਸੀਬਤ ਦਾ ਕਾਰਨ ਬਣਦੀ ਜਾ ਰਹੀ ਹੈ। ਇਸ ਘਟਨਾ ਦੇ ਬਾਅਦ ਚੀਨ ਨੇ ਹੁਣ ਸਖ਼ਤ ਕਾਰਵਾਈ ਕਰਦਿਆਂ ਕਈ ਪ੍ਰਾਜੈਕਟਾਂ 'ਤੇ ਕੰਮ ਰੋਕ ਦਿੱਤਾ ਹੈ। ਬੀਜਿੰਗ ਵੱਲੋਂ ਬੈਲਟ ਐਂਡ ਰੋਡ ਪ੍ਰਾਜੈਕਟ 'ਤੇ ਕੰਮ ਨੂੰ ਲੈ ਕੇ ਗਠਿਤ ਉੱਚ ਪੱਧਰੀ ਕਮੇਟੀਆਂ ਦੀਆਂ ਬੈਠਕਾਂ ਨੂੰ ਮੁਲਤਵੀ ਕਰ ਦਿੱਤਾ ਹੈ।ਇਸ ਦੇ ਇਲਾਵਾ ਅਰਬਾਂ ਡਾਲਰਾਂ ਦੀ ਲਾਗਤ ਨਾਲ ਬਣ ਰਿਹਾ ਹਾਈਡ੍ਰੋਪਾਵਰ ਪ੍ਰਾਜੈਕਟ ਵੀ ਫਿਲਹਾਲ ਖਟਾਈ ਵਿਚ ਪੈਂਦਾ ਦਿਸ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਖੂਨੀ ਖੇਡ, 100 ਅਫਗਾਨ ਨਾਗਰਿਕਾਂ ਨੂੰ ਉਤਾਰਿਆ ਮੌਤ ਦੇ ਘਾਟ

ਨਿਕੇਈ ਏਸ਼ੀਆ ਮੁਤਾਬਕ ਕੋਸ਼ਿਸਤਾਨ ਜ਼ਿਲ੍ਹੇ ਦੀ ਅਗਵਾਈ ਵਿਚ ਦਾਸੂ ਜਲ ਬਿਜਲੀ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਹੋਏ ਇਸ ਮਹਲੇ ਵਿਚ 9 ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਸ ਘਟਨਾ ਵਾਪਰਨ ਦੇ ਪਿੱਛੇ ਬੱਸ ਵਿਚ ਤਕਨੀਕੀ ਖਰਾਬੀ ਆਉਣਾ ਦੱਸਿਆ ਸੀ। ਇਸ ਬਿਆਨ 'ਤੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ 'ਤੇ ਡੂੰਘੀ ਹਮਦਰਦੀ ਪ੍ਰਗਟ ਕੀਤੀ ਸੀ। ਉਹਨਾਂ ਨੇ ਜਾਂਚ ਵਿਚ ਕਈ ਕਮੀ ਨਾ ਛੱਡਣ ਦਾ ਭਰੋਸਾ ਦਿਵਾਇਆ। ਉੱਧਰ ਧਮਾਕੇ ਦੀ ਜਾਂਚ ਲਈ ਚੀਨ ਵੱਲੋਂ ਭੇਜਿਆ ਗਿਆ ਵਿਸ਼ੇਸ਼ ਜਾਂਚ ਦਲ ਪਾਕਿਸਤਾਨ ਪਹੁੰਚ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਸ਼ੀ ਜਿਨਪਿੰਗ ਨੇ ਪਹਿਲੀ ਵਾਰ ਕੀਤਾ ਤਿੱਬਤ ਦਾ ਦੌਰਾ, ਅਰੁਣਾਚਲ ਬਾਰਡਰ ਦਾ ਲਿਆ ਜਾਇਜਾ


Vandana

Content Editor

Related News