ਫਸਲਾਂ ਨੂੰ ਸੋਕੇ ਤੋਂ ਬਚਾਉਣ ਲਈ ਚੀਨ ਵਰ੍ਹਾਏਗਾ ਬਨਾਉਟੀ ਮੀਂਹ, ਭਿਆਨਕ ਗਰਮੀ ਕਾਰਨ ਮੁਰਝਾਈਆਂ ਫਸਲਾਂ
Monday, Aug 22, 2022 - 10:09 AM (IST)
ਚੋਂਗਕਿੰਗ (ਏਜੰਸੀ) : ਚੀਨ ਨੇ ਕਿਹਾ ਹੈ ਕਿ ਉਹ ਰਸਾਇਣਾਂ ਰਾਹੀਂ ਬਨਾਉਟੀ ਮੀਂਹ ਵਰ੍ਹਾ ਕੇ ਫਸਲਾਂ ਨੂੰ ਭਿਆਨਕ ਸੋਕੇ ਤੋਂ ਬਚਾਉਣ ਦੀ ਕੋਸ਼ਿਸ਼ ਕਰੇਗਾ। ਇਸ ਵਿਚਕਾਰ ਫੈਕਟਰੀਆਂ ਵਿਚ ਐਤਵਾਰ ਵਿਚ ਗੱਲ ਦਾ ਇੰਤਜ਼ਾਰ ਰਿਹਾ ਕਿ ਕੀ ਪਣ-ਬਿਜਲੀ ਪੈਦਾ ਕਰਨ ਲਈ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਕਿਤੇ ਆਪਣਾ ਕੰਮ ਇਕ ਹੋਰ ਹਫ਼ਤੇ ਲਈ ਬੰਦ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!
ਪਿਛਲੇ 61 ਸਾਲਾਂ ਵਿਚ ਇਸ ਵਾਰ ਸਭ ਤੋਂ ਭਿਆਨਕ ਗਰਮੀ ਕਾਰਨ ਫ਼ਸਲਾਂ ਮੁਰਝਾ ਗਈਆਂ ਹਨ ਅਤੇ ਜਲ ਭੰਡਾਰਾਂ ਵਿਚ ਪਾਣੀ ਅੱਧਾ ਰਹਿ ਗਿਆ ਹੈ। ਸਿਚੁਆਨ ਸੂਬੇ ਵਿਚ ਘਰਾਂ ਲਈ ਪਾਣੀ ਬਚਾਉਣ ਲਈ ਫੈਕਟਰੀਆਂ ਨੂੰ ਪਿਛਲੇ ਹਫ਼ਤੇ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਪਾਰਾ 45 ਡਿਗਰੀ ਸੈਂਟੀਗ੍ਰੇਡ ਤਕ ਵਧਣ ਕਾਰਨ ਏਅਰ-ਕੰਡੀਸ਼ਨਰਾਂ ਦੀ ਮੰਗ ਵਧ ਗਈ ਹੈ। ਦੇਸ਼ ਵਿਚ ਮੀਂਹ ਤੇ ਤਾਪਮਾਨ ਦਾ ਰਿਕਾਰਡ ਰੱਖਣ ਦਾ ਕੰਮ 61 ਸਾਲ ਪਹਿਲਾਂ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਦਾ ਖ਼ਤਰਾ ਵੱਧ
ਅਖ਼ਬਾਰ ‘ਗਲੋਬਲ ਟਾਈਮਜ਼’ ਅਨੁਸਾਰ ਖੇਤੀਬਾੜੀ ਮੰਤਰੀ ਤਾਂਗ ਰੇਨਜਿਆਨ ਨੇ ਕਿਹਾ ਕਿ ਅਗਲੇ 10 ਦਿਨ ਦੱਖਣੀ ਚੀਨ ਦੀ ਝੋਨੇ ਦੀ ਫਸਲ ਦੇ ‘ਨੁਕਸਾਨ ਨੂੰ ਰੋਕਣ ਲਈ ਨਾਜ਼ੁਕ ਸਮਾਂ’ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਰਦ ਰੁੱਤ ਵਿਚ ਵਾਢੀ ਨੂੰ ਯਕੀਨੀ ਬਣਾਉਣ ਲਈ ਐਮਰਜੈਂਸੀ ਕਦਮ ਚੁੱਕੇਗਾ। ਤਾਂਗ ਦੇ ਮੰਤਰਾਲਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਪ੍ਰਸ਼ਾਸਨ ਰਸਾਇਣਾਂ ਨਾਲ ਬੱਦਲ ਬਣਾ ਕੇ ਮੀਂਹ ਨੂੰ ਵਰ੍ਹਾਉਣ ਦੀ ਕੋਸ਼ਿਸ਼ ਕਰੇਗਾ ਅਤੇ ਵਾਸ਼ਪੀਕਰਨ ਨੂੰ ਘੱਟ ਕਰਨ ਲਈ ਖੜ੍ਹੀ ਫ਼ਸਲ 'ਤੇ ਪਾਣੀ ਦੀ ਬੱਚਤ ਕਰਨ ਵਾਲੇ ਏਜੰਟ ਦਾ ਛਿੜਕਾਅ ਕਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।