ਭਾਰਤ ਵੱਲੋਂ 59 ਐਪਸ 'ਤੇ ਸਥਾਈ ਬੈਨ ਨਾਲ ਬੌਖਲਾਇਆ ਚੀਨ

Thursday, Jan 28, 2021 - 11:22 PM (IST)

ਬੀਜਿੰਗ-ਭਾਰਤ ਵੱਲੋਂ ਬੈਨ ਚੀਨ ਦੇ ਟਿਕਟੌਕ, ਵੀ ਚੈੱਟ, ਅਤੇ ਯੂ.ਸੀ. ਬ੍ਰਾਊਜ਼ਰ ਸਮੇਤ 59 ਚੀਨੀ ਐਪਸ ਨੂੰ ਲੈ ਕੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰਾਲਾ ਨੇ ਇਸ ਸੰਬੰਧ 'ਚ ਤਾਜ਼ਾ ਨੋਟਿਸ ਜਾਰੀ ਕੀਤਾ ਹੈ। ਨਵੇਂ ਨੋਟਿਸ ਤਹਿਤ ਭਾਰਤ 'ਚ ਟਿਕਟੌਕ ਅਤੇ ਵੀ ਚੈਟ ਸਮੇਤ ਬੈਨ ਕੀਤੇ ਗਏ 59 ਐਪਸ 'ਤੇ ਪਾਬੰਦੀ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾ ਰਿਹਾ ਹੈ। ਭਾਰਤ ਨੇ ਇਨ੍ਹਾਂ ਕੰਪਨੀਆਂ ਦੇ ਜਵਾਬ ਨਾਲ ਅਸੰਤੁਸ਼ਟ ਹੋ ਕੇ ਇਹ ਸਖ਼ਤ ਫ਼ੈਸਲਾ ਲਿਆ ਹੈ। ਭਾਰਤ ਦੀ ਇਸ ਕਾਰਵਾਈ ਨਾਲ ਚੀਨ ਘਬਰਾ ਗਿਆ। ਐਪ ਬੈਨ ਹੋਣ ਨਾਲ ਬੌਖਲਾਏ ਚੀਨੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਕਿਹਾ ਕਿ ਚੀਨੀ ਕੰਪਨੀਆਂ ਨੂੰ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ -ਅਮਰੀਕਾ ਨਾਲ ਤਣਾਅ ਦਰਮਿਆਨ ਦੱਖਣੀ ਚੀਨ ਸਾਗਰ 'ਚ ਅਭਿਆਸ ਕਰੇਗਾ ਚੀਨ

ਪਿਛਲੇ ਦਿਨੀਂ ਭਾਰਤ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਟਿਕਟੌਕ ਸਮੇਤ ਚੀਨ ਦੇ ਹੋਰ ਐਪ 'ਤੇ ਲੱਗੀ ਪਾਬੰਦੀ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਸਭ ਤੋਂ ਪਹਿਲਾਂ ਜੂਨ 'ਚ ਚੀਨ ਦੇ 59 ਐਪਸ 'ਤੇ ਅਤੇ ਫਿਰ ਸਤੰਬਰ 'ਚ 118 ਹੋਰ ਐਪ 'ਤੇ ਰੋਕ ਲੱਗਾ ਦਿੱਤੀ ਸੀ। ਇਨ੍ਹਾਂ 'ਚ ਟਿਕਟੌਕ ਅਤੇ ਪਬਜੀ ਵਰਗੇ ਮਸ਼ਹੂਰ ਐਪ ਸ਼ਾਮਲ ਹਨ। ਭਾਰਤ ਸਰਕਾਰ ਨੇ ਇਨ੍ਹਾਂ ਐਪਸ ਰਾਹੀਂ ਇਕੱਠਾ ਕੀਤਾ ਜਾ ਰਿਹਾ ਡਾਟਾ ਅਤੇ ਉਨ੍ਹਾਂ ਦੇ ਇਸਤੇਮਾਲ ਨੂੰ ਲੈ ਕੇ ਸਵਾਲ ਚੁੱਕੇ ਸਨ ਅਤੇ ਇਸ ਸੰਬੰਧ 'ਚ ਇਨ੍ਹਾਂ ਐਪਸ ਦੀਆਂ ਕੰਪਨੀਆਂ ਤੋਂ ਸਫਾਈ ਮੰਗੀ ਸੀ ਪਰ ਕੰਪਨੀਆਂ ਨੇ ਜੋ ਜਵਾਬ ਦਿੱਤੇ ਹਨ, ਉਸ ਨਾਲ ਸਰਕਾਰ ਸੰਤੁਸ਼ਟ ਨਹੀਂ ਹੈ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਇਨ੍ਹਾਂ ਕੰਪਨੀਆਂ ਨੂੰ ਭਾਰਤ  'ਚ ਵੱਡੀ ਗਿਣਤੀ  'ਚ ਯੂਜ਼ਰਸ ਨਾ ਮਿਲਣ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ। ਚੀਨ ਦੀ ਇਹ ਬੌਖਲਾਹਟ ਹੁਣ ਗਲੋਬਲ ਟਾਈਮਜ਼ 'ਚ ਦੇਖਣ ਨੂੰ ਮਿਲ ਰਹੀ ਹੈ।ਚੀਨੀ ਕੰਪਨੀਆਂ ਦੇ ਜਵਾਬ ਨਾਲ ਸੰਤੁਸ਼ਟ ਨਾ ਹੋਣ 'ਤੇ ਗਲੋਬਲ ਟਾਈਮਜ਼ ਨੇ ਇਸ ਨੂੰ ਭਾਰਤ ਦੀ ਸਾਜਿਸ਼ ਦੱਸਿਆ ਹੈ। ਗਲੋਬਲ ਟਾਈਮਜ਼ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਸਰਹੱਦ ਵਿਵਾਦ 'ਤੇ ਆਪਣਾ ਗੁੱਸਾ ਕੱਢਣ ਲਈ ਇਹ ਕਦਮ ਚੁੱਕਿਆ ਹੈ ਅਤੇ ਦੂਜਾ ਘਰੇਲੂ ਕੰਪਨੀਆਂ ਅਤੇ ਭਾਰਤੀ ਉਤਪਾਦ ਨੂੰ ਥਾਂ ਦੇਣ ਲਈ। ਗਲੋਬਲ ਟਾਈਮਜ਼ ਨੇ ਆਪਣੇ ਸੰਪਾਦਕੀ 'ਚ ਦੋਸ਼ ਲਾਇਆ ਕਿ ਵਿਦੇਸ਼ੀ ਕੰਪਨੀਆਂ ਦੇ ਪ੍ਰੋਡਕਟ 'ਤੇ ਬੈਨ ਲਾਉਣ ਦੀ ਭਾਰਤ ਦੀ ਪੁਰਾਣੀ ਆਦਤ ਹੈ ਅਤੇ ਅਮਰੀਕੀ ਜਾਪਾਨੀ ਅਤੇ ਸਾਊਥੀ ਕੋਰੀਅਨ ਕੰਪਨੀਆਂ ਨੂੰ ਭਾਰਤ ਦੀ ਇਸ ਚਾਲ ਦਾ ਅਨੁਭਵ ਹੈ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਭਾਰਤ 'ਚ ਇਨ੍ਹਾਂ ਐਪਸ 'ਤੇ ਬੈਨ ਨਾਲ ਬੌਖਲਾਏ ਚੀਨੀ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਉਲੰਘਣ ਤੱਕ ਦੱਸ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਵਿਕਸਿਤ ਸਾਰੀਆਂ ਚੀਨੀ ਐਪਸ ਆਧਿਕਾਰਿਤ ਅਤੇ ਕਾਨੂੰਨੀ ਤੌਰ 'ਤੇ ਰਜਿਸਟਰਡ ਹਨ। ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਕੇ ਭਾਰਤ 'ਚ ਬਾਜ਼ਾਰ ਦਾ ਪੋਸ਼ਣ ਕੀਤਾ ਹੈ। ਭਾਰਤ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਧੱਕ ਰਿਹਾ ਹੈ ਅਤੇ ਉਨ੍ਹਾਂ ਨੂੰ ਸਥਾਨਕ ਉਤਪਾਦਾਂ ਨਾਲ ਬਦਲ ਰਿਹਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News