ਚੀਨ 'ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ

08/06/2020 3:11:59 PM

ਬੀਜਿੰਗ : ਚੀਨ ਵਿਚ ਇਕ ਨਵੀਂ ਛੂਤ ਦੀ ਬੀਮਾਰੀ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਜ਼ਿਆਦਾ ਲੋਕ ਇਸ ਨਾਲ ਪੀੜਤ ਹੋ ਗਏ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਮਨੁੱਖਾਂ ਵਿਚ ਇਨਫੈਕਸ਼ਨ ਫੈਲਣ ਦੇ ਖਦਸ਼ੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿਚ ਸਾਲ ਦੀ ਪਹਿਲੀ ਛਿਮਾਹੀ ਵਿਚ ਐੱਸ.ਐੱਫ.ਟੀ.ਐੱਸ. ਵਾਇਰਸ ਨਾਲ 37 ਤੋਂ ਜ਼ਿਆਦਾ ਲੋਕ ਪੀੜਤ ਹੋਏ ਹਨ।

ਇਹ ਵੀ ਪੜ੍ਹੋ: RBI ਦਾ ਆਮ ਆਦਮੀ ਨੂੰ ਤੋਹਫ਼ਾ, ਹੁਣ ਸੋਨੇ ਦੇ ਗਹਿਣਿਆਂ 'ਤੇ ਮਿਲੇਗਾ ਜ਼ਿਆਦਾ ਲੋਨ, ਬਦਲਿਆ ਇਹ ਨਿਯਮ

ਖੰਘ ਅਤੇ ਬੁਖ਼ਾਰ ਦੇ ਲੱਛਣ
ਸਰਕਾਰੀ ਗਲੋਬਲ ਟਾਈਮਜ਼ ਨੇ ਖ਼ਬਰਾਂ ਦੇ ਹਵਾਲੇ ਤੋਂ ਕਿਹਾ ਕਿ ਬਾਅਦ ਵਿਚ ਪੂਰਬੀ ਚੀਨ ਦੇ ਅਹੋਈ ਸੂਬੇ ਵਿਚ 23 ਲੋਕਾਂ ਦੇ ਪੀੜਤ ਹੋਣ ਦਾ ਪਤਾ ਲੱਗਾ ਹੈ। ਇਸ ਵਾਇਰਸ ਨਾਲ ਪੀੜਤ ਜਿਆਂਗਸੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਜਨਾਨੀ ਵਿਚ ਸ਼ੁਰੂ ਵਿਚ ਖੰਘ ਅਤੇ ਬੁਖ਼ਾਰ ਦੇ ਲੱਛਣ ਵਿਖਾਈ ਦਿੱਤੇ ਸਨ। ਡਾਕਟਰਾਂ ਨੂੰ ਉਸ ਦੇ ਸਰੀਰ ਵਿਚ ਲਿਊਕੋਸਾਇਟ ਅਤੇ ਪਲੇਟਲੈੱਟ ਦੇ ਘੱਟ ਹੋਣ ਦਾ ਪਤਾ ਲੱਗਾ। ਇਕ ਮਹੀਨੇ ਦੇ ਇਲਾਜ ਦੇ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

PunjabKesari

ਰਿਪੋਰਟ ਅਨੁਸਾਰ ਅਹੋਈ ਅਤੇ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ। ਐੱਸ.ਐੱਫ.ਟੀ.ਐੱਸ. ਵਾਇਰਸ ਨਵਾਂ ਨਹੀਂ ਹੈ। ਚੀਨ ਵਿਚ 2011 ਵਿਚ ਇਸ ਦਾ ਪਤਾ ਲੱਗਾ ਸੀ। ਵਿਸ਼ਾਣੂ ਮਾਹਰਾਂ ਦਾ ਮੰਨਣਾ ਹੈ ਕਿ ਇਹ ਇਨਫੈਕਸ਼ਨ ਪਸ਼ੂਆਂ ਦੇ ਸਰੀਰ 'ਤੇ ਚਿਪਕਣ ਵਾਲੇ ਕਿਲਨੀ (ਟਿਕ) ਵਰਗੇ ਕੀੜੇ ਤੋਂ ਮਨੁੱਖ ਵਿਚ ਫੈਲ ਸਕਦਾ ਹੈ ਅਤੇ ਫਿਰ ਮਨੁੱਖ ਜਾਤੀ ਵਿਚ ਇਸ ਦਾ ਪ੍ਰਸਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ: ਵਿਵਾਦਿਤ ਦਵਾਈ 'ਕੋਰੋਨਿਲ' ਨੂੰ ਲੈ ਕੇ ਬਾਬਾ ਰਾਮਦੇਵ ਨੇ ਕੀਤਾ ਵੱਡਾ ਦਾਅਵਾ


cherry

Content Editor

Related News