ਕੌਮਾਂਤਰੀ ਵਿਵਸਥਾ ਲਈ ''ਸਭ ਤੋਂ ਗੰਭੀਰ ਤੇ ਲੰਬੇ ਸਮੇਂ ਲਈ ਖਤਰਾ ਹੈ'' ਚੀਨ : ਬਲਿੰਕਨ
Saturday, May 28, 2022 - 02:34 PM (IST)
ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਵਿਰੋਧ 'ਚ ਅਮਰੀਕਾ ਨੇ ਪੂਰੀ ਦੁਨੀਆ ਨੂੰ ਇਕਜੁੱਟ ਕਰ ਦਿੱਤਾ ਹੈ ਪਰ ਚੀਨ, ਕੌਮਾਂਤਰੀ ਵਿਵਸਥਾ ਲਈ ਲੰਮਾ ਸਮਾਂ ਅਤੇ ਸਭ ਤੋਂ ਗੰਭੀਰ ਖਤਰਾ ਬਣਿਆ ਹੋਇਆ ਹੈ।
ਚੀਨ 'ਤੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਮੁੱਦੇ 'ਤੇ ਦਿੱਤੇ ਗਏ ਭਾਸ਼ਨ 'ਚ ਬਲਿੰਕਨ ਨੇ ਕਿਹਾ ਕਿ ਚੀਨ ਇਕੱਲਾ ਅਜਿਹਾ ਦੇਸ਼ ਹੈ ਜਿਸ ਦਾ ਇਰਾਦਾ ਕੌਮਾਂਤਰੀ ਵਿਵਸਥਾ ਨੂੰ ਬਦਲਣਾ ਹੈ ਅਤੇ ਇਸ ਦੇ ਉਹ ਆਰਥਿਕ, ਕੂਟਨੀਤਿਕ, ਫੌਜ ਅਤੇ ਤਕਨੀਕੀ ਸ਼ਕਤੀ ਨੂੰ ਵਧਾਉਣਾ ਚਾਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਬੀਜਿੰਗ ਦੇ ਦ੍ਰਿਸ਼ਟੀਕੌਣ ਸਾਨੂੰ ਉਨ੍ਹਾਂ ਯੂਨੀਵਰਸਲ ਮੁੱਲਾਂ ਤੋਂ ਦੂਰ ਲੈ ਜਾਵੇਗਾ ਜਿਨ੍ਹਾਂ ਦੇ ਬਲ 'ਤੇ ਦੁਨੀਆ ਨੇ ਪਿਛਲੇ 75 ਸਾਲ ਤੋਂ ਤਰੱਕੀ ਕੀਤੀ ਹੈ। ਬਲਿੰਕਨ ਨੇ ਕਿਹਾ (ਰੂਸ ਦੇ) ਰਾਸ਼ਟਰੀ (ਵਲਾਦਿਮੀਰ) ਪੁਤਿਨ ਦਾ ਯੁੱਧ ਜਾਰੀ ਹੈ ਫਿਰ ਵੀ ਸਾਡਾ ਧਿਆਨ ਕੌੰਮਾਂਤਰੀ ਵਿਵਸਥਾ ਲਈ ਲੰਬਾ ਸਮਾਂ ਅਤੇ ਸਭ ਤੋਂ ਗੰਭੀਰ ਖਤਰੇ 'ਤੇ ਕੇਂਦਰਿਤ ਹੈ ਜੋ ਕਿ ਚੀਨ ਵਲੋਂ ਉਤਪੰਨ ਹੈ'।