ਕੋਰੋਨਾਵਾਇਰਸ ਨਾਲ ਨਜਿੱਠਣ ਲਈ ਭਾਰਤ ਮੈਡੀਕਲ ਸਮੱਗਰੀ ਦੀ ਖੇਪ ਭੇਜੇਗਾ ਚੀਨ

02/17/2020 4:33:50 PM

ਬੀਜਿੰਗ (ਭਾਸ਼ਾ): ਭਾਰਤ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਚੀਨ ਦੀ ਮਦਦ ਕਰਨ ਲਈ ਇਸ ਹਫਤੇ ਦੇ ਅਖੀਰ ਵਿਚ ਇਕ ਰਾਹਤ ਜਹਾਜ਼ ਜ਼ਰੀਏ ਮੈਡੀਕਲ ਸਮੱਗਰੀ ਦੀ ਇਕ ਖੇਪ ਵੁਹਾਨ ਭੇਜੇਗਾ। ਚੀਨ ਸਥਿਤ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਵਿਚ ਇਸ ਵਾਇਰਸ ਨਾਲ ਹੁਣ ਤੱਕ 1,770 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈ। 

ਭਾਰਤੀ ਦੂਤਾਵਾਸ ਨੇ ਟਵੀਟ ਕੀਤਾ,''ਭਾਰਤ ਸਰਕਾਰ COVID-19 (ਕੋਰੋਨਾਵਾਇਰਸ) ਨਾਲ ਨਜਿੱਠਣ ਵਿਚ ਚੀਨ ਦੀ ਮਦਦ ਕਰਨ ਲਈ ਇਸ ਹਫਤੇ ਦੇ ਅਖੀਰ ਵਿਚ ਵੁਹਾਨ ਆਉਣ ਵਾਲੇ ਇਕ ਰਾਹਤ ਜਹਾਜ਼ ਵਿਚ ਮੈਡੀਕਲ ਸਮੱਗਰੀ ਦੀ ਇਕ ਖੇਪ ਭੇਜੇਗਾ। ਵਾਪਸੀ ਦੌਰਾਨ ਇਹ ਜਹਾਜ਼ ਸੀਮਤ ਸਮਰੱਥਾ ਹੋਣ ਕਾਰਨ ਵੁਹਾਨ/ਹੁਬੇਈ ਤੋਂ ਭਾਰਤ ਪਰਤਣ ਦੇ ਚਾਹਵਾਨ ਕੁਝ ਭਾਰਤੀਆਂ ਨੂੰ ਹੀ ਲਿਜਾ ਪਾਵੇਗਾ।''

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਖਬਰ ਦੇ ਮੁਤਾਬਕ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ 2,048 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਕੋਰੋਨਾਵਾਇਰਸ ਨਾਲ  ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 70,548 ਪਹੁੰਚ ਗਈ ਹੈ। ਚੀਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਮੈਡੀਕਲ ਕਰਮੀਆਂ ਲਈ ਮੈਡੀਕਲ ਵਰਤੋਂ ਵਿਚ ਲਿਆਏ ਜਾਣ ਵਾਲੇ ਮਾਸਕ, ਦਸਤਾਨੇ ਅਤੇ ਵਿਸ਼ੇਸ਼ ਸੂਟਾਂ ਦੀ ਲੋੜ ਹੈ।


Vandana

Content Editor

Related News