ਚੀਨ: ਫੁਜਿਆਨ ਸੂਬੇ ''ਚ ਪਹੁੰਚਿਆ ਕੋਰੋਨਾ ਦਾ ਡੈਲਟਾ ਵੇਰੀਐਂਟ, ਪੂਰਾ ਸ਼ਹਿਰ ਹੋਇਆ ਸੀਲ

09/15/2021 3:51:30 AM

ਬੀਜਿੰਗ - ਚੀਨ 'ਚ ਕੋਰੋਨਾ ਇਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਚੀਨ ਦੇ ਫੁਜਿਆਨ ਸੂਬੇ ਦੇ ਤੱਟਵਰਤੀ ਸ਼ਹਿਰ ਸ਼ਿਆਮੇਨ 'ਚ ਸਖ਼ਤ ਤਾਲਾਬੰਦੀ ਲਗਾ ਦਿੱਤੀ ਗਈ ਹੈ। ਇਥੇ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਦਰਜਨਾਂ ਮਾਮਲੇ ਆਉਣ ਤੋਂ ਬਾਅਦ ਦਹਿਸ਼ਤ ਫੈਲ ਗਈ ਹੈ। ਪ੍ਰਸ਼ਾਸਨ ਨੇ 45 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਜ਼ੀਰੇ ਟਾਲਰੈਂਸ ਦੀ ਨੀਤੀ ਲਾਗੂ ਕਰ ਦਿੱਤੀ ਹੈ। ਸ਼ਿਆਮੇਨ ਇਲੈਕਟ੍ਰਾਨਿਕ ਕੰਪੋਨੈਂਟ ਦੇ ਮੈਨਿਊਫੈਕਚਰਿੰਗ ਹੱਬ ਲਈ ਜਾਣਿਆ ਜਾਂਦਾ ਹੈ। ਇਹ ਏ.ਬੀ.ਬੀ. ਲਿਮਟਿਡ ਅਤੇ ਸ਼ਿੰਡਰ ਇਲੈਕਟ੍ਰਿਕ ਐੱਸ.ਈ. ਵਰਗੀਆਂ ਵੱਡੀਆਂ ਕੰਪਨੀਆਂ ਦੇ ਦਫ਼ਤਰ ਹਨ।

ਇਹ ਵੀ ਪੜ੍ਹੋ - ਦਿੱਲੀ 'ਚ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ, ਹਥਿਆਰਾਂ ਸਮੇਤ 6 ਅੱਤਵਾਦੀ ਗ੍ਰਿਫਤਾਰ

ਸ਼ਹਿਰ 'ਚ ਸਭ ਕੁਝ ਬੰਦ ਸਿਰਫ ਟੈਸਟਿੰਗ ਜਾਰੀ
ਬਲੂਮਰਗ ਦੀ ਖ਼ਬਰ ਮੁਤਾਬਕ ਸ਼ਹਿਰ 'ਚ 59 ਮਾਮਲੇ ਡੈਲਟਾ ਵੇਰੀਐਂਟ ਦੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇਥੇ ਸਾਰੇ ਰਿਹਾਇਸ਼ੀ ਇਲਾਕਿਆਂ ਅਤੇ ਪਿੰਡਾਂ ਨੂੰ ਬੰਦ ਕਰ ਦਿੱਤਾ ਹੈ। ਸਿਨੇਮਾ, ਬਾਰ, ਜਿਮ, ਲਾਇਬ੍ਰੇਰੀ 'ਤੇ ਤਾਲੇ ਲਗਾ ਦਿੱਤੇ ਗਏ ਹਨ। ਮੰਗਲਵਾਰ ਨੂੰ ਸਾਰੇ ਕਿੰਡਰਗਾਰਟਨ, ਪ੍ਰਾਈਮਰੀ ਅਤੇ ਸੈਕੰਡਰੀ ਸਕੂਲ ਬੰਦ ਸਨ। ਵਿਦਿਆਰਥੀਆਂ ਨੂੰ ਆਨਲਾਈਨ ਕਲਾਸ ਲੈਣ ਲਈ ਕਿਹਾ ਗਿਆ ਹੈ। ਸ਼ਹਿਰ ਦੀ ਲੰਬੀ ਦੂਰੀ ਦੀ ਬੱਸ ਸਰਵਿਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਕੁਝ ਹਿੱਸਿਆਂ 'ਚ ਵੱਡੇ ਪੱਧਰ 'ਤੇ ਟੈਸਟਿੰਗ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਫੁਜਿਆਨ ਸੂਬੇ ਦੇ ਤਿੰਨ ਸ਼ਹਿਰਾਂ 'ਚ ਹੁਣ ਤੱਕ 103 ਮਾਮਲੇ ਆ ਚੁੱਕੇ ਹਨ। ਸਭ ਤੋਂ ਪਹਿਲਾਂ ਮਾਮਲਾ ਸਥਾਨਕ ਸਕੂਲ 'ਚ ਰੂਟੀਨ ਟੈਸਟ ਦੌਰਾਨ ਆਇਆ ਜਿਸ 'ਚ ਦੋ ਵਿਦਿਆਰਥੀ ਇਨਫੈਕਟਿਡ ਮਿਲੇ ਸਨ। ਉਨ੍ਹਾਂ ਦੇ ਪਿਤਾ ਅਗਸਤ ਦੀ ਸ਼ੁਰੂਆਤ 'ਚ ਵਿਦੇਸ਼ ਤੋਂ ਪਰਤੇ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਕਾਰਨ ਹੀ ਇਨਫੈਕਟਿਡ ਹੋਏ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News