ਚੀਨ ਦੇ ਚੋਟੀ ਦੇ ਜਨਰਲ ਦੀ ਧਮਕੀ, ਤਾਈਵਾਨ ਨੂੰ ਆਜ਼ਾਦੀ ਤੋਂ ਰੋਕਣ ਲਈ ਕਰਾਂਗੇ ਹਮਲਾ

Saturday, May 30, 2020 - 10:01 AM (IST)

ਚੀਨ ਦੇ ਚੋਟੀ ਦੇ ਜਨਰਲ ਦੀ ਧਮਕੀ, ਤਾਈਵਾਨ ਨੂੰ ਆਜ਼ਾਦੀ ਤੋਂ ਰੋਕਣ ਲਈ ਕਰਾਂਗੇ ਹਮਲਾ

ਬੀਜਿੰਗ (ਬਿਊਰੋ): ਚੀਨ ਨੇ ਕਿਹਾ ਹੈ ਕਿ ਜੇਕਰ ਤਾਈਵਾਨ ਨੇ ਆਜ਼ਾਦੀ ਮੰਗੀ ਤਾਂ ਉਸ 'ਤੇ ਹਮਲੇ ਦਾ ਵਿਕਲਪ ਖੁੱਲ੍ਹਾ ਹੈ।ਸ਼ੁੱਕਰਵਾਰ ਨੂੰ ਦੇਸ਼ ਦੇ ਇਕ ਚੋਟੀ ਦੇ ਜਨਰਲ ਨੇ ਇਹ ਟਿੱਪਣੀ ਕੀਤੀ। ਇਹ ਟਿੱਪਣੀ ਅਜਿਹੇ ਸਮੇਂ ਵਿਚ ਕੀਤੀ ਗਈ ਹੈ ਜਦੋਂ ਚੀਨ ਅਤੇ ਤਾਈਵਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਮੌਜੂਦ ਹੈ। ਚੀਨ, ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲਾਂ ਹੀ ਮਿਲਟਰੀ ਕਾਰਵਾਈ ਦੀ ਗੱਲ ਕਹਿ ਚੁੱਕੇ ਹਨ। 20 ਮਈ ਨੂੰ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰ ਦਿੱਤਾ ਹੈ ਅਤੇ ਕੋਰੋਨਾਵਾਇਰਸ ਦੌਰਾਨ ਉਹ ਹਰ ਪਲ ਚੀਨ ਦਾ ਖੁੱਲ੍ਹ ਕੇ ਵਿਰੋਧ ਕਰਦੀ ਆਈ ਹੈ।

ਜਨਰਲ ਨੇ ਦਿੱਤਾ ਇਹ ਬਿਆਨ
ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਬੀਜਿੰਗ ਦੇ ਗ੍ਰੇਟ ਹਾਲ ਆਫ ਪੀਪਲ ਵਿਚ ਐਂਟੀ ਸਕਸੇਸ਼ਨ ਲਾਅ ਦੇ 15 ਸਾਲ ਪੂਰੇ ਹੋਣ ਦੇ ਮੌਕੇ 'ਤੇ ਚੀਫ ਆਫ ਜੁਆਇੰਟ ਸਟਾਫ ਵਿਭਾਗ ਅਤੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਮੈਂਬਰ ਜਨਰਲ ਲੀ ਝੂਚੇਂਗ ਨੇ ਕਿਹਾ,''ਫੌਜ ਦੇ ਪ੍ਰਯੋਗ ਦੇ ਸਾਰੇ ਵਿਕਲਪ ਖੁੱਲ੍ਹੇ ਹਨ ਅਤੇ ਚੀਨ, ਤਾਈਵਾਨ 'ਤੇ ਹਮਲਾ ਕਰੇਗਾ।'' ਸਾਲ 2005 ਵਿਚ ਆਏ ਇਸ ਕਾਨੂੰਨ ਦੇ ਬਾਅਦ ਹੀ ਚੀਨ ਨੂੰ ਤਾਈਵਾਨ ਦੇ ਵਿਰੁੱਧ ਕਾਨੂੰਨੀ ਆਧਾਰ 'ਤੇ ਮਿਲਟਰੀ ਕਾਰਵਾਈ ਕਰਨ ਦੀ ਮਨਜ਼ੂਰੀ ਮਿਲ ਗਈ ਸੀ। ਕਾਨੂੰਨ ਦੇ ਮੁਤਾਬਕ ਜੇਕਰ ਤਾਈਵਾਨ, ਚੀਨ ਤੋਂ ਬਾਹਰ ਨਿਕਲਦਾ ਹੈ ਜਾਂ ਫਿਰ ਅਜਿਹਾ ਕਰਦਾ ਪ੍ਰਤੀਤ ਹੁੰਦਾ ਹੈ ਤਾਂ ਫਿਰ ਉਸ 'ਤੇ ਮਿਲਟਰੀ ਕਾਰਵਾਈ ਸੰਭਵ ਹੈ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਹੋਣ ਮਗਰੋਂ ਸਰਜਰੀ ਨਾਲ ਮੌਤ ਦਾ ਖਤਰਾ ਜ਼ਿਆਦਾ

ਲੀ ਨੇ ਕਿਹਾ,''ਜੇਕਰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ ਤਾਂ ਫਿਰ ਪੀਪਲਜ਼ ਆਰਮਡ ਫੋਰਸਿਜ ਪੂਰੇ ਦੇਸ਼ ਦੇ ਨਾਲ ਜਿਸ ਵਿਚ ਤਾਈਵਾਨ ਦੇ ਲੋਕ ਵੀ ਸ਼ਾਮਲ ਹੋਣਗੇ ਕਿਸੇ ਵੀ ਵੱਖਵਾਦੀ ਨੇਤਾ ਦੀ ਯੋਜਨਾ ਨੂੰ ਸਫਲ ਹੋਣ ਤੋਂ ਰੋਕਣ ਲਈ ਹਰ ਸੰਭਵ ਕਦਮ ਚੁੱਕੇਗੀ।'' ਉਹਨਾਂ ਨੇ ਅੱਗੇ ਕਿਹਾ,''ਅਸੀਂ ਇਹ ਵਾਅਦਾ ਨਹੀਂ ਕਰਦੇ ਹਾਂ ਕਿ ਫੌਜ ਦੀ ਵਰਤੋਂ ਨਹੀਂ ਹੋਵੇਗੀ ਅਤੇ ਹਰ ਜ਼ਰੂਰੀ ਉਪਾਅ ਦਾ ਵਿਕਲਪ ਸੁਰੱਖਿਅਤ ਰੱਖਦੇ ਹਾਂ ਤਾਂ ਜੋ ਤਾਈਵਾਨ ਸਟ੍ਰੇਟਸ 'ਤੇ ਸਥਿਤੀ ਕੰਟਰੋਲ ਵਿਚ ਰਹੇ।'' ਚੀਨ ਹਮੇਸ਼ਾ ਤੋਂ ਤਾਈਵਾਨ 'ਤੇ ਮਿਲਟਰੀ ਕਾਰਵਾਈ ਕਰਨ ਦੀ ਗੱਲ ਕਰਦਾ ਆਇਆ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਇਸ ਦੇ ਕਿਸੇ ਚੋਟੀ ਦੇ ਜਨਰਲ ਵੱਲੋਂ ਅਜਿਹੀ ਟਿੱਪਣੀ ਕੀਤੀ ਗਈ ਹੈ। ਸਾਲ 1849 ਤੋਂ ਹੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਤਾਈਵਾਨ ਨੂੰ ਧਮਕੀ ਦਿੱਤੀ ਹੋਈ ਹੈਕਿ ਜੇਕਰ ਉਹਨਾਂ ਨੇ ਰਸਮੀ ਤੌਰ 'ਤੇ ਖੁਦ ਨੂੰ ਇਕ ਆਜ਼ਾਦ ਦੇਸ਼ ਘੋਸ਼ਿਤ ਕੀਤਾ ਤਾਂ ਫਿਰ ਚੀਨ ਨੂੰ ਆਪਣੀਆਂ ਸੈਨਾਵਾਂ ਦੀ ਵਰਤੋਂ ਕਰਨੀ ਪਵੇਗੀ। 


author

Vandana

Content Editor

Related News