ਚੀਨ ਨੇ ਈ.ਟੀ.ਆਈ.ਐਮ. ਅੱਤਵਾਦੀ ਹਮਲਿਆਂ ''ਤੇ ਬਣੀ ਡਾਕਿਊਮੈਂਟਰੀ ਕੀਤੀ ਜਾਰੀ

Sunday, Dec 08, 2019 - 11:42 PM (IST)

ਚੀਨ ਨੇ ਈ.ਟੀ.ਆਈ.ਐਮ. ਅੱਤਵਾਦੀ ਹਮਲਿਆਂ ''ਤੇ ਬਣੀ ਡਾਕਿਊਮੈਂਟਰੀ ਕੀਤੀ ਜਾਰੀ

ਬੀਜਿੰਗ (ਭਾਸ਼ਾ)- ਚੀਨ ਨੇ ਇਕ ਦੁਰਲਭ ਡਾਕਿਊਮੈਂਟਰੀ ਜਾਰੀ ਕੀਤੀ ਹੈ, ਜਿਸ 'ਚ ਵੱਖਵਾਦੀ ਅੱਤਵਾਦੀ ਸੰਗਠਨ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ.ਟੀ.ਆਈ.ਐਮ.) ਵਲੋਂ ਸ਼ਿਨਜਿਆਂਗ ਵਿਚ ਕੀਤੇ ਗਏ ਕੁਝ ਅੱਤਵਾਦੀ ਹਮਲਿਆਂ ਨੂੰ ਪਹਿਲੀ ਵਾਰ ਦਿਖਾਇਆ ਗਿਆ ਹੈ। ਇਹ ਡਾਕਿਊਮੈਂਟਰੀ ਜਾਰੀ ਕਰਕੇ ਚੀਨ ਨੇ ਹਜ਼ਾਰਾਂ ਉਈਗਰ ਮੁਸਲਮਾਨਾਂ ਨੂੰ ਹਿਰਾਸਤ ਕੇਂਦਰ ਵਿਚ ਰੱਖਣ ਨੂੰ ਲੈ ਕੇ ਵੱਧਦੀ ਕੌਮਾਂਤਰੀ ਆਲੋਚਨਾਵਾਂ ਵਿਚਾਲੇ ਆਪਣੀ ਕਾਰਵਾਈ ਨੂੰ ਤਰਕਸੰਗਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਪਿਛਲੇ ਕਈ ਮਹੀਨਿਆਂ ਤੋਂ ਸੰਯੁਕਤ ਰਾਸ਼ਟਰ ਅਤੇ ਪੱਛਮੀ ਦੇਸ਼ਾਂ ਵਲੋਂ ਉਨ੍ਹਾਂ ਖਬਰਾਂ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ਨੂੰ ਝੱਲ ਰਿਹਾ ਹੈ ਕਿ ਉਸ ਨੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਖਾਸ ਕਰਕੇ ਘੱਟ ਗਿਣਤੀ ਉਈਗਰ ਮੁਸਲਮਾਨਾਂ ਵਿਚ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਹੋਇਆ ਹੈ ਤਾਂ ਜੋ ਉਹ ਉਨ੍ਹਾਂ ਨੂੰ ਧਾਰਮਿਕ ਵੱਖਵਾਦੀ ਤੋਂ ਦੂਰ ਰੱਖ ਸਕਣ।

ਸੰਸਾਧਨਾਂ ਦੇ ਲਿਹਾਜ ਨਾਲ ਖੁਸ਼ਹਾਲ ਸ਼ਿਨਜਿਆਂਗ ਵਿਚ ਇਕ ਕਰੋੜ ਤੁਰਕਿਕ ਭਾਸ਼ੀ ਉਈਗਰ ਮੁਸਲਮਾਨ ਰਹਿੰਦੇ ਹਨ। ਹਾਨ ਚੀਨੀ ਨਾਗਰਿਕਾਂ ਦੇ ਉਥੇ ਵਸਣ ਦੇ ਚੱਲਦੇ ਕਈ ਸਾਲਾਂ ਤੋਂ ਸੂਬੇ ਵਿਚ ਅਸ਼ਾਂਤੀ ਦਾ ਮਾਹੌਲ ਹੈ। ਸਰਕਾਰੀ ਚੈਨਲ ਸੀ.ਜੀ.ਟੀ.ਐਨ. ਵਲੋਂ ਸ਼ਨੀਵਾਰ ਨੂੰ ਪ੍ਰਸਾਰਿਤ ਡਾਕਿਊਮੈਂਟਰੀ ਵਿਚ ਸ਼ਿਨਜਿਆਂਗ ਉਈਗਰ ਸਵਾਇਤ ਖੇਤਰ ਵਿਚ ਹੋਣ ਵਾਲੇ ਅੱਤਵਾਦੀ ਹਮਲਿਆਂ ਲਈ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਨਾਲ ਹੀ ਸੰਗਠਨ 'ਤੇ ਅਲਕਾਇਦਾ ਅਤੇ ਇਸਲਾਮਿਕ ਸਟੇਟ (ਆਈ.ਐਸ.) ਵਰਗੇ ਕੌਮਾਂਤਰੀ ਅੱਤਵਾਦੀ ਸੰਗਠਨਾਂ ਦੇ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਦਿ ਬਲੈਕ ਹੈਂਡ-ਈ.ਟੀ.ਆਈ.ਐਮ. ਐਂਡ ਟੈਰੋਰਿਜ਼ਮ ਇਨ ਸ਼ਿਨਜਿਆਂਗ ਟਾਈਟਲ ਵਾਰੀ ਇਸ ਡਾਕਿਊਮੈਂਟਰੀ ਵਿਚ ਪਹਿਲੀ ਵਾਰ 2013 ਦੇ ਬੀਜਿੰਗ ਦੇ ਥਿਆਨਮੇਨ ਸਕਾਇਰ ਦੇ ਕਾਰ ਧਮਾਕੇ ਅਤੇ 2014 ਵਿਚ ਯੂਨਾਨ ਸੂਬੇ ਵਿਚ ਹੋਏ ਕਨਮਿੰਗ ਰੇਲਵੇ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਵਰਗੇ ਘਾਤਕ ਹਮਲਿਆਂ ਨੂੰ ਦਿਖਾਇਆ ਗਿਆ ਹੈ।


author

Sunny Mehra

Content Editor

Related News