ਚੀਨ ''ਚ ਮੁੜ ਕੋਰੋਨਾ ਦੀ ਦਸਤਕ, 2 ਸ਼ਹਿਰਾਂ ''ਚ ਸਖਤ ਲਾਕਡਾਊਨ ਲਾਗੂ

Wednesday, May 20, 2020 - 06:00 PM (IST)

ਚੀਨ ''ਚ ਮੁੜ ਕੋਰੋਨਾ ਦੀ ਦਸਤਕ, 2 ਸ਼ਹਿਰਾਂ ''ਚ ਸਖਤ ਲਾਕਡਾਊਨ ਲਾਗੂ

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਫੈਲੀ ਜਾਨਲੇਵਾ ਮਹਾਮਾਰੀ ਕੋਵਿਡ-19 ਨੇ ਭਾਰੀ ਤਬਾਹੀ ਮਚਾਈ ਹੋਈ ਹੈ।ਕੁਝ ਹਫਤੇ ਪਹਿਲਾਂ ਹੀ ਚੀਨ ਨੇ ਕੋਰੋਨਾਵਾਇਰਸ 'ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ। ਡੇਲੀ ਮੇਲ ਦੀ ਇਕ ਰਿਪੋਰਟ ਦੇ ਮੁਤਾਬਕ ਹੁਣ ਚੀਨ ਵਿਚ ਰਹੱਸਮਈ ਢੰਗ ਨਾਲ ਦੁਬਾਰਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਚੀਨ ਵਿਚ ਘੱਟੋ-ਘੱਟ 2 ਸ਼ਹਿਰਾਂ ਵਿਚ 'ਵੁਹਾਨ ਸਟਾਈਲ' ਵਿਚ ਲਾਕਡਾਊਨ ਲਗਾਇਆ ਗਿਆ ਹੈ। ਚੀਨ ਦੇ ਉੱਤਰ-ਪੂਰਬ ਵਿਚ ਸਥਿਤ ਡੋਂਗਬੇਈ ਖੇਤਰ ਵਿਚ ਕੋਰੋਨਾਵਾਇਰਸ ਦਾ ਖਤਰਾ ਪੈਦਾ ਹੋ ਗਿਆ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ 10.8 ਕਰੋੜ ਦੀ ਆਬਾਦੀ ਵਾਲੇ ਪੂਰੇ ਡੇਂਗਬੇਈ ਨੂੰ ਲਾਕਡਾਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਿਲਿਨ ਸੂਬੇ ਵਿਚ ਟਰੇਨ ਅਤੇ ਬੱਸ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਕੂਲ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਚੀਨੀ ਲੋਕ ਸਮਝ ਰਹੇ ਸਨ ਕਿ ਕੋਰੋਨਾ ਮਹਾਮਾਰੀ ਦੇਸ਼ ਵਿਚ ਖਤਮ ਹੋ ਗਈ ਹੈ। ਭਾਵੇਂਕਿ ਅਧਿਕਾਰਤ ਤੌਰ 'ਤੇ ਜਿਲਿਨ ਵਿਚ ਕੋਰੋਨਾ ਦੇ 38 ਮਾਮਲੇ ਹੀ ਦੱਸੇ ਜਾ ਰਹੇ ਹਨ। ਮੰਗਲਵਾਰ ਨੂੰ ਚੀਨ ਦੇ ਉੱਤਰ-ਪੂਰਬ ਦੇ ਜਿਲਿਨ ਸ਼ਹਿਰ ਵਿਚ 2 ਹਸਪਤਾਲਾਂ ਨੂੰ ਵੀ ਕੋਰੋਨਾਵਾਇਰਸ ਦੇ ਇਲਾਜ ਲਈ ਅਧਿਕਾਰਤ ਕੀਤਾ ਗਿਆ। ਵੱਡੀ ਗਿਣਤੀ ਵਿਚ ਕੋਰੋਨਾ ਸ਼ੱਕੀਆਂ ਦਾ ਇਲਾਜ ਇਹਨਾਂ ਹਸਪਤਾਲਾਂ ਵਿਚ ਕੀਤਾ ਜਾ ਸਕੇਗਾ। 

ਪੜ੍ਹੋ ਇਹ ਅਹਿਮ ਖਬਰ- ਮੋਹਨਜੀਤ ਬਣੀ ਭਾਰਤੀ ਔਰਤਾਂ ਲਈ ਪ੍ਰੇਰਣਾਸਰੋਤ

ਜਿਲਿਨ ਰਾਜ ਦੇ 2 ਸ਼ਹਿਰਾਂ ਵਿਚ ਸਖਤ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਬਾਅਦ ਨੇੜਲੇ ਦੇ ਇਲਾਕਿਆਂ ਵਿਚ ਵੀ ਕੋਰੋਨਾ ਇਨਫੈਕਸ਼ਨ ਫੈਲਣ ਦਾ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ। ਜਿਲਿਨ ਦੇ ਸ਼ੁਲਨ ਦੀ ਆਬਾਦੀ ਕਰੀਬ 7 ਲੱਖ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈਕਿ ਸ਼ੁਲਨ ਵਿਚ ਜਿਹੜੇ ਵੀ ਲੋਕ ਨਿਯਮ ਤੋੜਨਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਚੀਨ ਜਿੱਥੇ ਇਕ ਪਾਸੇ ਵੁਹਾਨ ਤੋਂ ਲਾਕਡਾਊਨ ਹਟਾ ਕੇ ਦੇਸ਼ ਵਿਚ ਸਧਾਰਨ ਸਥਿਤੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਥੇ ਨਵੇਂ ਮਾਮਲਿਆਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਂਝ ਵੀ ਕਈ ਦੇਸ਼ ਚੀਨ ਵੱਲੋਂ ਅਧਿਕਾਰਤ ਤੌਰ 'ਤੇ ਕੋਰੋਨਾ ਦੇ ਘੱਟ ਅੰਕੜੇ ਦਿਖਾਏ ਜਾਣ 'ਤੇ ਸ਼ੱਕ ਕਰਦੇ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਲਾਕਡਾਊਨ ਦੌਰਾਨ ਦੁਨੀਆ ਭਰ 'ਚ ਕਾਰਬਨ ਨਿਕਾਸੀ 'ਚ 17 ਫੀਸਦੀ ਤੱਕ ਦੀ ਗਿਰਾਵਟ


author

Vandana

Content Editor

Related News