''ਟੈਰਿਫ਼ ਵਾਰ'' ਦਰਮਿਆਨ ਇਸ ਦੇਸ਼ ਦੇ ਨਾਗਰਿਕਾਂ ਲਈ ਜਾਰੀ ਹੋ ਗਈ ਟਰੈਵਲ ਅਡਵਾਈਜ਼ਰੀ
Thursday, Apr 10, 2025 - 11:25 AM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ਼ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਟੈਰਿਫ਼ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਵੀ ਤਲਖ਼ੀ ਵਧਦੀ ਜਾ ਰਹੀ ਹੈ।
ਇਸੇ ਤਣਾਅਪੂਰਨ ਸਥਿਤੀ ਵਿਚਾਲੇ ਚੀਨ ਨੇ ਅਮਰੀਕਾ ਜਾਣ ਦੇ ਚਾਹਵਾਨ ਤੇ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਚੀਨੀ ਨਾਗਰਿਕਾਂ ਨੂੰ ਅਮਰੀਕਾ ਜਾਣ ਤੋਂ ਪਹਿਲਾਂ ਹਾਲਾਤਾਂ ਦਾ ਪੂਰਾ ਖ਼ਿਆਲ ਰੱਖਣ ਲਈ ਕਿਹਾ ਹੈ।
ਇਹ ਵੀ ਪੜ੍ਹੋ- 'ਟੈਰਿਫ਼ ਵਾਰ' ਦਰਮਿਆਨ ਇਸ ਦੇਸ਼ ਦੇ ਨਾਗਰਿਕਾਂ ਲਈ ਜਾਰੀ ਹੋ ਗਈ ਟਰੈਵਲ ਅਡਵਾਈਜ਼ਰੀ
ਜ਼ਿਕਰਯੋਗ ਹੈ ਕਿ 'ਟੈਰਿਫ਼ ਵਾਰ' ਦੌਰਾਨ ਅਮਰੀਕਾ ਵੱਲੋਂ ਚੀਨ 'ਤੇ ਲਗਾਏ ਗਏ ਟੈਰਿਫ਼ ਦੇ ਜਵਾਬ 'ਚ ਚੀਨ ਨੇ ਵੀ ਅਮਰੀਕੀ ਉਤਪਾਦਾਂ 'ਤੇ ਲੱਗਣ ਵਾਲਾ ਟੈਰਿਫ਼ 34 ਫ਼ੀਸਦੀ ਤੋਂ ਵਧਾ ਕੇ 84 ਫ਼ੀਸਦੀ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਰਿਸ਼ਤੇ ਕਾਫ਼ੀ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੇ ਹਨ। ਇਸੇ ਕਾਰਨ ਚੀਨ ਨੇ ਆਪਣੇ ਨਾਗਰਿਕਾਂ ਲਈ ਅਮਰੀਕਾ ਲਈ ਟਰੈਵਲ ਅਡਵਾਈਜ਼ਰੀ ਜਾਰੀ ਕਰ ਕੇ ਸੁਚੇਤ ਤੇ ਸਾਵਧਾਨ ਰਹਿਣ ਲਈ ਕਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e