ਚੀਨ ਚੁੱਪ-ਚੁਪੀਤੇ ਬਣਾ ਰਿਹੈ ਪ੍ਰਮਾਣੂ ਹਥਿਆਰ
Thursday, Jan 30, 2025 - 05:38 PM (IST)
ਪੇਈਚਿੰਗ (ਇੰਟ.)- ਚੀਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਹੋਰ ਆਧੁਨਿਕ ਬਣਾਉਣ ਲਈ ਚੁੱਪ-ਚੁਪੀਤੇ ਨਿਊਕਲੀਅਰ ਫਿਊਜਨ ਰਿਸਰਚ ਕਰ ਰਿਹਾ ਹੈ। ਹਾਲ ਹੀ ਵਿਚ ਸਾਹਮਣੇ ਆਈਆਂ ਸੈਟਲਾਈਟ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਚੀਨ ਨੇ ਦੱਖਣ-ਪੱਛਮੀ ਸ਼ਹਿਰ ਮਿਆਂਯਾਂਗ ਵਿਚ ਇਕ ਵਿਸ਼ਾਲ ਲੇਜ਼ਰ-ਇਗਨਾਈਟਿਡ ਫਿਊਜਨ ਰਿਸਰਚ ਸੈਂਟਰ ਤਿਆਰ ਕੀਤਾ ਹੈ। ਸੈਟੇਲਾਈਟ ਤਸਵੀਰਾਂ ਵਿੱਚ ਦਿਖਾਈ ਦੇਣ ਵਾਲੀ ਇਹ ਚੀਨੀ ਪ੍ਰਯੋਗਸ਼ਾਲਾ ਉੱਤਰੀ ਕੈਰੋਲੀਨਾ ਵਿੱਚ ਸਥਿਤ ਅਮਰੀਕਾ ਦੀ ਨੈਸ਼ਨਲ ਇਗਨੀਸ਼ਨ ਫੈਸਿਲਿਟੀ (NIF) ਤੋਂ ਵੀ ਵੱਡੀ ਹੋਵੇਗੀ। ਇਸ ਰਿਸਰਚ ਸੈਂਟਰ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਚੀਨ ਕੋਲ ਪਹਿਲਾਂ ਹੀ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਹੈ ਅਤੇ ਉਸ ਦੇ ਕੋਲ ਹਵਾ, ਜ਼ਮੀਨ ਅਤੇ ਸਮੁੰਦਰ ਤੋਂ ਪ੍ਰਮਾਣੂ ਬੰਬ ਦਾਗਣ ਦੀ ਸਮਰੱਥਾ ਹੈ।
ਮਾਹਿਰਾਂ ਮੁਤਾਬਕ ਇਹ ਰਿਸਰਚ ਸੈਂਟਰ ਚੀਨ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਦੇ ਡਿਜ਼ਾਈਨ ਨੂੰ ਐਡਵਾਂਸ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਉਹ ਬਿਨਾਂ ਕਿਸੇ ਰਵਾਇਤੀ ਪ੍ਰਮਾਣੂ ਪ੍ਰੀਖਣ ਦੇ ਆਪਣੇ ਹਥਿਆਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕੇਗਾ। ਫਿਊਜ਼ਨ ਰਿਐਕਟਰ ਰਵਾਇਤੀ ਪ੍ਰਮਾਣੂ ਪਲਾਂਟਾਂ ਨਾਲੋਂ ਬਹੁਤ ਸੁਰੱਖਿਅਤ ਹੁੰਦੇ ਹਨ। ਇਸ ਪ੍ਰੋਜੈਕਟ ਦਾ ਸਭ ਤੋਂ ਵੱਡਾ ਪ੍ਰਭਾਵ ਖੇਤਰੀ ਸੁਰੱਖਿਆ 'ਤੇ ਪਵੇਗਾ, ਖਾਸ ਕਰਕੇ ਭਾਰਤ ਲਈ। ਚੀਨ ਦੀ ਪਰਮਾਣੂ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦੀ ਨਤੀਜਾ ਜਨਵਰੀ 2023 ਵਿੱਚ 410 ਪਰਮਾਣੂ ਹਥਿਆਰਾਂ ਤੋਂ ਵੱਧ ਕੇ ਜਨਵਰੀ 2024 ਵਿੱਚ 500 ਹਥਿਆਰਾਂ ਤੱਕ ਪਹੁੰਚਣਾ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਚੀਨ ਇਸ ਦਹਾਕੇ ਦੇ ਅੰਤ ਤੱਕ ਅਮਰੀਕਾ ਅਤੇ ਰੂਸ ਦੀਆਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ (ICBM) ਸਮਰੱਥਾਵਾਂ ਦੇ ਬਰਾਬਰ ਪਹੁੰਚ ਸਕਦਾ ਹੈ। ਇਸ ਦੇ ਮੁਕਾਬਲੇ, ਭਾਰਤ ਕੋਲ ਅੰਦਾਜ਼ਨ 172 ਪ੍ਰਮਾਣੂ ਹਥਿਆਰ ਹਨ, ਜੋ ਕਿ ਪਾਕਿਸਤਾਨ ਦੇ 170 ਤੋਂ ਥੋੜ੍ਹਾ ਜ਼ਿਆਦਾ ਹਨ ਪਰ ਚੀਨ ਤੋਂ ਬਹੁਤ ਪਿੱਛੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8