ਅਮਰੀਕਾ ਨੇ ਕੀਤਾ ਚੌਕਸ, ਦੁਨੀਆ ''ਤੇ ਆਪਣੀ ਧਾਕ ਜਮਾਉਣ ਦੀ ਤਿਆਰੀ ''ਚ ਚੀਨ

Wednesday, Jan 16, 2019 - 10:38 PM (IST)

ਅਮਰੀਕਾ ਨੇ ਕੀਤਾ ਚੌਕਸ, ਦੁਨੀਆ ''ਤੇ ਆਪਣੀ ਧਾਕ ਜਮਾਉਣ ਦੀ ਤਿਆਰੀ ''ਚ ਚੀਨ

ਵਾਸ਼ਿੰਗਟਨ—ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਚੌਕਸ ਕੀਤਾ ਹੈ ਕਿ ਚੀਨ ਹਵਾ, ਸਮੁੰਦਰ, ਪੁਲਾੜ ਅਤੇ ਸਾਈਬਰ ਸਪੇਸ 'ਚ ਆਧੁਨਿਕ ਸਮਰੱਥਾ ਨਾਲ ਤੇਜ਼ੀ ਨਾਲ ਇਕ ਮਜ਼ਬੂਤ ਅਡਵਾਂਸ ਮਿਲਟਰੀ ਤਿਆਰ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਉਹ ਉਕਤ ਖੇਤਰਾਂ ਦੇ ਨਾਲ-ਨਾਲ ਪੂਰੀ ਦੁਨੀਆ 'ਚ ਆਪਣੀ ਧਾਕ ਜਮਾ ਸਕੇਗਾ।

ਅਮਰੀਕਾ ਦੇ ਇਕ ਸੀਨੀਅਰ ਰੱਖਿਆ ਖੁਫੀਆ ਵਿਸ਼ਲੇਸ਼ਕ ਡੈਨ ਟੇਲਰ ਨੇ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਡਿਪਲੋਮੈਟਿਕ ਮੰਤਵਾਂ 'ਚ ਚੀਨ ਨੂੰ ਮਹਾਨ ਸ਼ਕਤੀ ਦਾ ਦਰਜਾ ਦਿਵਾਉਣਾ ਵੀ ਸ਼ਾਮਲ ਹੈ। ਇਸ ਮੌਕੇ 'ਤੇ ਰੱਖਿਆ ਵਿਭਾਗ ਨੇ ਕਾਂਗਰਸ ਦੀ 'ਚੀਨ, ਫੌਜੀ ਸ਼ਕਤੀ ਦੇ ਜੰਗ ਕਰਨ ਤੇ ਜਿੱਤਣ ਲਈ ਬਲ ਦਾ ਆਧੁਨੀਕਰਨ ਕਰਨਾ' ਰਿਪੋਰਟ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਨੇਤਾਵਾਂ ਨੇ ਆਪਣੇ ਫੌਜੀ ਆਧੁਨੀਕਰਨ ਪ੍ਰੋਗਰਾਮ ਨੂੰ ਮਹਾਨ ਸ਼ਕਤੀ ਦਾ ਦਰਜਾ ਹਾਸਲ ਕਰਨ ਲਈ ਜ਼ਰੂਰੀ ਮੰਨਿਆ ਹੈ।

ਟੇਲਰ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਚੀਨ ਜ਼ਮੀਨ, ਹਵਾ, ਸਮੁੰਦਰ ਤੇ ਸੂਚਨਾ ਖੇਤਰ 'ਚ ਸਮਰਥਾਵਾਂ ਦਾ ਵਿਸਥਾਰ ਕਰਨ ਦੇ ਨਾਲ ਮਜ਼ਬੂਤ ਘਾਤਕ ਬਲ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨਾਲ ਉਹ ਖੇਤਰ 'ਚ ਤੇ ਉਸ ਤੋਂ ਬਾਹਰ ਆਪਣੀ ਧਾਕ ਜਮਾ ਸਕੇਗਾ।


author

Baljit Singh

Content Editor

Related News