ਕੋਵਿਡ-19 ਦੀ ਮੌਜੂਦਾ ਲਹਿਰ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਰਿਹਾ ਹੈ ਚੀਨ
Friday, Mar 18, 2022 - 06:18 PM (IST)

ਇੰਟਰਨੈਸ਼ਨਲ ਡੈਸਕ- ਚੀਨ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਜਿੱਥੇ ਇਕ ਪਾਸੇ ਕਈ ਸ਼ਹਿਰਾਂ 'ਚ ਲਾਕਡਾਊਨ ਲਾਇਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਕੋਵਿਡ-19 ਦੀ ਇਸ ਲਹਿਰ ਤੋਂ ਨਜਿੱਠਣ ਲਈ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ। ਚੀਨ ਦੇ ਸਰਕਾਰੀ ਸਿਹਤ ਅਧਿਕਾਰੀ ਤੇ ਹੋਰ ਕਰਮਚਾਰੀਆਂ ਦੇ ਨਾਲ ਕੀਤੀ ਗਈ ਗੱਲਬਾਤ ਦੇ ਮੁਤਾਬਕ ਦੇਸ਼ 'ਚ ਕੋਵਿਡ-19 ਸਬੰਧੀ ਸਖ਼ਤ ਨਿਯਮਾਂ 'ਚ ਢਿੱਲ ਦੇਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ।
ਚੀਨ ਦੇ ਇਨਫੈਕਸ਼ਨ ਰੋਗ ਮਾਹਰ ਤੇ ਸ਼ੰਘਾਈ ਕੋਵਿਡ-19 ਕਾਰਵਾਈ ਟੀਮ ਦੇ ਮੈਂਬਰ ਵੇਨਹੋਂਗ ਦੇ ਮੁਤਾਬਕ ਲੋਕਾਂ ਨੂੰ ਟੀਕਾਕਰਨ ਦਾ ਮਹੱਤਵ ਸਮਝਣਾ ਚਾਹੀਦਾ ਹੈ ਤੇ ਇਹ ਗੱਲ ਸਹੀ ਹੈ ਕਿ ਕੋਵਿਡ-19 ਰੋਕੂ ਟੀਕੇ ਦੀਆਂ ਸਾਰੀਆਂ ਜ਼ਰੂਰੀ ਖ਼ੁਰਾਕ ਲੈ ਚੁੱਕੇ ਲੋਕ ਨੂੰ ਗੰਭੀਰ ਤੌਰ 'ਤੇ ਇਨਫੈਕਟਿਡ ਹੋਣ ਦਾ ਖ਼ਤਰਾ ਬੇਹੱਦ ਘੱਟ ਹੈ।
ਝਾਂਗ ਨੇ ਚੀਨੀ ਖ਼ਬਰਾਂ ਦੇ ਵੈੱਬਸਾਈਟ ਕਾਈਸਿਨ ਨੇ ਲਿਖਿਆ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਵਾਇਰਸ ਹੌਲੇ-ਹੌਲੇ ਕਮਜ਼ੋਰ ਹੋ ਰਿਹਾ ਹੈ ਤੇ ਜੇਕਰ ਉਹ ਟੀਕੇ ਦੀਆਂ ਸਾਰੀਆਂ ਜ਼ਰੂਰੀ ਖ਼ੁਰਾਕਾਂ ਲੈਂਦੇ ਹਨ ਤਾਂ ਉਨ੍ਹਾਂ ਦੇ ਗੰਭੀਰ ਤੌਰ 'ਤੇ ਇਨਫੈਕਟਿਡ ਹੋਣ ਦਾ ਖ਼ਤਰਾ ਘੱਟ ਹੈ। ਝਾਂਗ ਨੇ ਲਿਖਿਆ, 'ਸਾਨੂੰ ਇਕ ਬਹੁਤ ਸਪੱਸ਼ਟ ਰਾਹ 'ਤੇ ਤੁਰਨਾ ਹੋਵੇਗਾ। ਸਾਨੂੰ ਆਪਣਾ ਸਾਰਾ ਸਮਾਂ ਇਸ ਗੱਲ 'ਤੇ ਬਹਿਸ ਕਰਨ 'ਤੇ ਨਹੀਂ ਲਗਾਉਣਾ ਚਾਹੀਦਾ ਕਿ ਕੀ ਸਾਨੂੰ ਕੋਵਿਡ-19 ਨਾਲ ਸਬੰਧਤ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਵਾਇਰਸ ਦੀ ਸਹਿ-ਹੋਂਦ ਦੇ ਵਿਚਾਰ ਨੂੰ ਮੰਨ ਲੈਣਾ ਚਾਹੀਦਾ ਹੈ।'