200 ਅਰਬ ਡਾਲਰ ਤੋਂ ਜ਼ਿਆਦਾ ਹੋਇਆ ਚੀਨ ਦਾ ਰੱਖਿਆ ਬਜਟ, ਜਾਣੋ ਭਾਰਤ ਦੇ ਮੁਕਾਬਲੇ ਕਿੰਨਾ ਵੱਧ
Friday, Mar 05, 2021 - 05:29 PM (IST)
ਬੀਜਿੰਗ (ਭਾਸ਼ਾ) : ਚੀਨ ਨੇ 2021 ਲਈ 6 ਫ਼ੀਸਦੀ ਤੋਂ ਵੱਧ ਆਰਥਿਕ ਵਾਧੇ ਦਾ ਟੀਚਾ ਤੈਅ ਕੀਤਾ ਹੈ। ਚੀਨ ਦੇ ਪ੍ਰਧਾਨ ਮੰਤਰੀ ਲੀ ਕਵਿੰਗ ਨੇ ਦੇਸ਼ ਦੀ ਸੰਸਦ ‘ਨੈਸ਼ਨਲ ਪੀਪਲਸ ਕਾਂਗਰਸ’ (ਐਨ.ਸੀ.ਪੀ) ਵਿਚ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਚੀਨ ਨੇ ਰੱਖਿਆ ਬਜਟ ਵੀ ਵਧਾ ਕੇ 209 ਅਰਬ ਡਾਲਰ ਕਰ ਦਿੱਤਾ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 6.8 ਫ਼ੀਸਦੀ ਵੱਧ ਹੈ।
ਚੀਨ ਦੀ ਸੰਸਦ ਵਿਚ 209 ਅਰਬ ਡਾਲਰ ਦਾ ਰੱਖਿਆ ਬਜਟ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ, ਜਦੋਂ ਚੀਨ ਅਤੇ ਭਾਰਤ ਵਿਚਾਲੇ ਲੱਦਾਖ ਖੇਤਰ ਵਿਚ ਤਣਾਅ ਚੱਲ ਰਿਹਾ ਹੈ ਅਤੇ ਅਮਰੀਕਾ ਨਾਲ ਵੀ ਚੀਨ ਦਾ ਫੌਜੀ ਤਣਾਅ ਚੱਲ ਰਿਹਾ ਹੈ। ਚੀਨ ਦੀ ਇਕ ਸਰਕਾਰ ਸਮਾਚਾਰ ਏਜੰਸੀ ਨੇ ਕਿਹਾ ਕਿ ਚੀਨ ਦਾ ਰੱਖਿਆ ਬਜਟ ਅਮਰੀਕਾ ਦੇ ਰੱਖਿਆ ਬਜਟ ਦੇ ਇਕ ਚੌਥਾਈ ਦੇ ਕਰੀਬ ਹੈ। ਅਮਰੀਕਾ ਦਾ ਰੱਖਿਆ ਬਜਟ 2021 ਲਈ 740.5 ਅਰਬ ਡਾਲਰ ਰੱਖਿਆ ਗਿਆ ਹੈ। ਉਥੇ ਹੀ ਭਾਰਤ ਦੇ ਰੱਖਿਆ ਬਜਟ ਦੇ ਮੁਕਾਬਲੇ ਚੀਨ ਦਾ ਬਜਟ 3 ਗੁਣਾਂ ਤੋਂ ਵੀ ਜ਼ਿਆਦਾ ਹੈ। ਭਾਰਤ ਦਾ ਰੱਖਿਆ ਬਜਟ (ਪੈਨਸ਼ਨ ਸਮੇਤ) 65.7 ਅਰਬ ਡਾਲਰ ਦੇ ਕਰੀਬ ਹੈ।
ਇਹ ਵੀ ਪੜ੍ਹੋ: ਫਰਾਂਸ ’ਚ ਵੀ ਸ਼ੁਰੂ ਹੋਇਆ ਕਿਸਾਨ ਅੰਦੋਲਨ, ਉਪਜ ਦੀਆਂ ਘੱਟ ਕੀਮਤਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਅਨਦਾਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।