ਚੀਨ ਨੇ ਭੂਟਾਨ ਦੀ ਜ਼ਮੀਨ ’ਤੇ ਦਾਅਵਾ ਜਤਾਉਣ ਦੀ ਇਕ ਹੋਰ ਨਵੀਂ ਚਾਲ ਚੱਲੀ

Friday, Jul 17, 2020 - 02:58 AM (IST)

ਚੀਨ ਨੇ ਭੂਟਾਨ ਦੀ ਜ਼ਮੀਨ ’ਤੇ ਦਾਅਵਾ ਜਤਾਉਣ ਦੀ ਇਕ ਹੋਰ ਨਵੀਂ ਚਾਲ ਚੱਲੀ

ਪੇਈਚਿੰਗ - ਚੀਨ ਦੀ ਵਿਸਥਾਰਵਾਦੀ ਨੀਤੀ ਨੇ ਉਸਦੀ ਸਰਹੱਦ ਨਾਲ ਲੱਗਦੇ ਛੋਟੇ ਦੇਸ਼ਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਵੀਅਤਨਾਮ, ਹਾਂਗਕਾਂਗ, ਤਾਈਵਾਨ ਆਦਿ ਤੋਂ ਬਾਅਦ ਉਸਨੇ ਭਾਰਤੀ ਇਲਾਕਿਆਂ ’ਤੇ ਕਬਜ਼ਾ ਜਮਾਉਣ ਲਈ ਭਾਰਤੀ ਫੌੌਜੀਆਂ ਨਾਲ ਵਿਵਾਦ ਕੀਤਾ। ਹੁਣ ਉਸ ਦੀਆਂ ਨਜ਼ਰਾਂ ਭਾਰਤ ਦੇ ਗੁਆਂਢੀ ਅਤੇ ਛੋਟੇ ਦੇਸ਼ ਭੂਟਾਨ ਦੀ ਜ਼ਮੀਨ ’ਤੇ ਹੈ। ਗਲੋਬਲ ਵਾਤਾਵਰਣ ਸਹੂਲਤ ਪ੍ਰੀਸ਼ਦ ਦੀ ਮੀਟਿੰਗ ’ਚ ਚੀਨ ਨੇ ਭੂਟਾਨ ਦੀ ਜ਼ਮੀਨ ’ਤੇ ਦਾਅਵਾ ਜਤਾਉਣ ਦੀ ਇਕ ਹੋਰ ਨਵੀਂ ਚਾਲ ਚੱਲੀ ਹੈ। ਚੀਨ ਨੇ ਭੂਟਾਨ ’ਚ ਸਥਿਤ ਸਕਤੇਂਗ ਵਾਈਲਡਲਾਈਫ ਸੈਂਕਚੂਰੀ ਲਈ ਇਕ ਪ੍ਰਾਜੈਕਟ ਦਾ ‘ਵਿਰੋਧ’ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਇਹ ‘ਵਿਵਾਦਪੂਰਨ’ ਖੇਤਰ ਸੀ।

ਭੂਟਾਨ ਅਤੇ ਚੀਨ ਵਿਚਾਲੇ ਨਹੀਂ ਹੈ ਕੋਈ ਸਰਹੱਦ

ਅਸਲੀਅਤ ਇਹ ਹੈ ਕਿ ਇਸ ਗੱਲ ਨੂੰ ਲੈ ਕੇ ਕਦੀ ਕੋਈ ਵਿਵਾਦ ਨਹੀਂ ਰਿਹਾ ਹੈ ਕਿ ਸੈਂਕਚੂਰੀ ਪਹਿਲਾਂ ਕਿਥੇ ਸੀ। ਹਾਲਾਂਕਿ ਭੂਟਾਨ ਅਤੇ ਚੀਨ ਵਿਚਾਲੇ ਸਰਹੱਦ ਅਜੇ ਤੱਕ ਨਹੀਂ ਹੈ। ਚੀਨ ਇਸੇ ਗੱਲ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ।


author

Khushdeep Jassi

Content Editor

Related News