ਚੀਨ ਨੇ 7 ਜ਼ਿਲ੍ਹਿਆਂ ''ਚ ਹੜਪੀ ਨੇਪਾਲ ਦੀ ਜ਼ਮੀਨ, ਓਲੀ ਸਰਕਾਰ ਦੀ ਚੁੱਪੀ ''ਤੇ ਉੱਠੇ ਸਵਾਲ

08/20/2020 12:46:40 AM

ਨਵੀਂ ਦਿੱਲੀ- ਨੇਪਾਲ ਲਗਾਤਾਰ ਚੀਨ ਦੀ ਵਿਸਥਾਰਵਾਦੀ ਨੀਤੀ ਦਾ ਸ਼ਿਕਾਰ ਹੋ ਰਿਹਾ ਹੈ। ਕਈ ਮੋਰਚਿਆਂ 'ਤੇ ਨੇਪਾਲ ਇਕ-ਇਕ ਇੰਚ ਜ਼ਮੀਨ 'ਤੇ ਚੀਨ ਦੀ ਬੁਰੀ ਨਜ਼ਰ ਹੈ। ਉਹ ਤਿੱਬਤ 'ਚ ਸੜਕ ਨਿਰਮਾਣ ਦੇ ਨਾਂ 'ਤੇ ਵੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਨੇਪਾਲ ਸਰਕਾਰ ਦੀ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੀਨ 7 ਜ਼ਿਲ੍ਹਿਆਂ 'ਚ ਉਸਦੀ ਜ਼ਮੀਨ ਹੜੱਪ ਚੁੱਕਿਆ ਹੈ। ਫਿਰ ਵੀ ਨੇਪਾਲ ਸਰਹੱਦ ਵਲ ਵੱਧਦੇ ਡ੍ਰੈਗਨ ਦੇ ਕਦਮ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਮਾਹਰਾਂ ਦੀ ਮੰਨਣਾ ਹੈ ਕਿ ਅਸਲ ਹਾਲਾਤ ਇਸ ਤੋਂ ਵੀ ਜ਼ਿਆਦਾ ਖਰਾਬ ਹੋ ਸਕਦੇ ਹਨ ਕਿਉਂਕਿ ਨੇਪਾਲੀ ਕਮਿਊਨਿਸਟ ਪਾਰਟੀ (ਐੱਨ. ਸੀ. ਪੀ.) ਚੀਨ ਦੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੇ ਵਿਸਥਾਰਵਾਦੀ ਏਜੰਡੇ 'ਤੇ ਚੁੱਪ ਵਟ ਰੱਖੀ ਹੈ।
ਚੀਨ-ਨੇਪਾਲ ਰਿਸ਼ਤਿਆਂ ਨੂੰ ਲੈ ਕੇ ਕੂਟਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਪੀ ਓਲੀ ਸਰਕਾਰ, ਬੀਜਿੰਗ ਦੇ ਡਰ ਦੀ ਵਜ੍ਹਾ ਨਾਲ ਅਜਿਹਾ ਕਰ ਰਹੀ ਹੈ। ਨੇਪਾਲ ਦੇ ਦੋਖਲਾ, ਗੋਰਖਾ, ਧਾਰਚੁਲਾ, ਹੁਮਲਾ, ਸਿੰਧੁਪਾਲਚੌਕ, ਸੰਖੁਆਸਭਾ ਤੇ ਰਸੂਵਾ ਜ਼ਿਲ੍ਹਿਆਂ 'ਚ ਚੀਨ ਨੇ ਉਸਦੀ ਜ਼ਮੀਨ ਹੜੱਪ ਲਈ ਹੈ ਤੇ ਓਲੀ ਸਰਕਾਰ ਹੱਥ 'ਤੇ ਹੱਥ ਰੱਖ ਕੇ ਬੈਠੀ ਰਹੀ। ਨੇਪਾਲ 'ਚ ਜ਼ਮੀਨ ਦੇ ਨਕਸ਼ਿਆਂ ਤੇ ਜ਼ਮੀਨ ਦਾ ਸਰਵੇ ਕਰਨ ਵਾਲੇ ਵਿਭਾਗ ਦੇ ਅਨੁਸਾਰ ਚੀਨ ਦੋਲਖਾ ਸਥਿਤ ਅੰਤਰਰਾਸ਼ਟਰੀ ਸਰਹੱਦ ਦਾ 1500 ਮੀਟਰ ਹਿੱਸਾ ਹੜੱਪ ਚੁੱਕਿਆ ਹੈ। ਉਸ ਨੇ ਕੋਰਲਾਂਗ ਖੇਤਰ ਦੇ ਪਿਲਰ ਗਿਣਤੀ 57 ਦਾ ਕਬਜ਼ਾ ਕੀਤਾ।


Gurdeep Singh

Content Editor

Related News