ਤਿੱਬਤੀ ਸਕੂਲਾਂ ਨੂੰ ਚੀਨੀ ਭਾਸ਼ਾ ਅਪਣਾਉਣ ਲਈ ਮਜ਼ਬੂਰ ਕਰ ਰਿਹਾ ਚੀਨ
Saturday, Aug 28, 2021 - 04:03 PM (IST)
ਬੀਜਿੰਗ– ਤਿੱਬਤ ’ਤੇ ਚੌਧਰ ਜਮਾਉਣ ਤੋਂ ਬਾਅਦ ਚੀਨ ਹਰ ਤਰ੍ਹਾਂ ਨਾਲ ਤਿੱਬਤੀ ਭਾਈਚਾਰੇ ’ਤੇ ਆਪਣਾ ਕੰਟਰੋਲ ਕਰਨਾ ਚਾਹੁੰਦਾ ਹੈ। ਤਿੱਬਤੀ ਵਿਦਿਆਰਥੀਆਂ ਨੂੰ ਫੌਜੀ ਟ੍ਰੇਨਿੰਗ ਦਾ ਦਬਾਅ ਬਣਾਉਣ ਤੋਂ ਬਾਅਦ ਬੀਜਿੰਗ ਹੁਣ ਸਕੂਲਾਂ ’ਚ ਚੀਨੀ ਭਾਸ਼ਾ ਲਿਖਣ ਅਤੇ ਬੋਲਣ ਲਈ ਮਜ਼ਬੂਰ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਚੀਨੀ ਸਰਕਾਰ ਤਿੱਬਤ ’ਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਦੇ ਇਸਤੇਮਾਲ ਲਈ ਮਜ਼ਬੂਰ ਕਰ ਰਹੀ ਹੈ। ਚੀਨੀ ਅਧਿਕਾਰੀਆਂ ਨੇ ਇਕ ਸਥਾਨਕ ਸਕੂਲ ਨੂੰ ਚੀਨੀ ਭਾਸ਼ਾ ’ਚ ਜਮਾਤ ਨਿਰਦੇਸ਼ ਪ੍ਰਦਾਨ ਕਰਨ ’ਚ ਫੇਲ੍ਹ ਰਹਿਣ ’ਤੇ ਉਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਰੇਡੀਓ ਫ੍ਰੀ ਏਸ਼ੀਆ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਘਟਨਾਕ੍ਰਮ ਪੱਛਮੀ ਚੀਨ ਦੇ ਸਿਚੁਆਨ ਸੂਬੇ ’ਚ ਸਥਿਤ ਗਯਾਲਟੇਨ ਸਕੂਲ ਤੋਂ ਸਾਹਮਣੇ ਆਇਆ ਹੈ, ਜੋ ਤਿੱਬਤੀ ਆਬਾਦੀ ਵਾਲਾ ਖੇਤਰ ਹੈ। ਸੂਤਰਾਂ ਨੇ ਦੱਸਿਆ ਕਿ ਇਸ ਸਕੂਲ ’ਚ ਸਾਲ ਦੀ ਸ਼ੁਰੂਆਤ ’ਚ ਸਾਲਾਨਾ ਦਾਖਲਾ, ਪ੍ਰੀਖਿਆ ਸਭ ਚੀਨੀ ਭਾਸ਼ਾ ’ਚ ਆਯੋਜਿਤ ਕੀਤੀ ਗਈ ਸੀ। ਜਾਣਕਾਰੀ ਮੁਤਾਬਕ, ਜੇਕਰ ਸਕੂਲ ਇਨ੍ਹਾਂ ਬਦਲਾਵਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਚੀਨੀ ਸਰਕਾਰ ਨੇ ਇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਆਰ.ਐੱਫ.ਏ. ਨੇ ਦੱਸਿਆ ਕਿ ਹਾਲਾਂਕਿ, ਸਕੂਲ ਦੀ ਸਥਾਪਨਾ ਇਕ ਤਿੱਬਤੀ ਲਾਮਾ ਨੇ ਕੀਤੀ ਸੀ ਪਰ ਇਹ ਇਕ ਨਿੱਜੀ ਸਕੂਲ ਦੇ ਰੂਪ ’ਚ ਸੰਚਾਲਿਤ ਨਹੀਂ ਹੁੰਦਾ। ਇਹ ਚੀਨੀ ਸਰਕਾਰ ਤਹਿਤ ਰਜਿਸਟਰ ਅਤੇ ਪ੍ਰਸ਼ਾਸਿਤ ਹੈ ਅਤੇ ਇਹ ਇਕ ਸਰਕਾਰੀ ਸਕੂਲ ਦੀ ਤਰ੍ਹਾਂ ਚਲਦਾ ਹੈ।
ਇਸ ਵਿਚਕਾਰ ਬੀਚਿੰਗ ਵਿਦਿਆਰਥੀ ਨੂੰ ਸਰਕਾਰ ਸਕੂਲਾਂ ’ਚ ਜਾਣ ਲਈ ਪ੍ਰੇਰਿਤ ਕਰ ਰਿਹਾ ਹੈ, ਜਿਥੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਚੀਨੀ ਭਾਸ਼ਾ ’ਚ ਪੜ੍ਹਾਇਆ ਜਾਵੇਗਾ। ਇਸ ਤੋਂ ਇਲਾਵਾ ਚੀਨ ਦੀ ਸ਼ੀ-ਜਿਨਪਿੰਗ ਸਰਕਾਰ ਫੌਜੀ ਟ੍ਰੇਨਿੰਗ ਦੀ ਆੜ ’ਚ ਇਨ੍ਹਾਂ ਵਿਦਿਆਰਥੀਆਂ ਨੂੰ ਕਮਿਊਨਿਟੀ ਵਿਚਾਰਧਾਰਾ ਨੂੰ ਅਪਣਾਏ ਜਾਣ ਲਈ ਪਾਬੰਦ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਵਿਦਿਆਰਥੀਆਂ ਨੂੰ ਸਿਖਲਾਈ ਕੈਂਪਾਂ ’ਚ ਭਾਗ ਲੈਣ ਲਈ ਭੇਜਿਆ ਜਾ ਰਿਹਾ ਹੈ।