ਚੀਨ 'ਚ ਭਾਰੀ ਤੂਫਾਨ, 6 ਲੋਕਾਂ ਦੀ ਮੌਤ ਤੇ 190 ਤੋਂ ਵੱਧ ਜ਼ਖਮੀ (ਵੀਡੀਓ)
07/04/2019 12:13:34 PM
ਬੀਜਿੰਗ (ਭਾਸ਼ਾ)— ਚੀਨ ਦੇ ਉੱਤਰੀ-ਪੂਰਬੀ ਸੂਬੇ ਦੇ ਇਕ ਸ਼ਹਿਰ ਵਿਚ ਬੁੱਧਵਾਰ ਨੂੰ ਭਿਆਨਕ ਤੂਫਾਨ ਆਇਆ। ਇਸ ਤੂਫਾਨ ਦੀ ਚਪੇਟ ਵਿਚ ਆਉਣ ਕਾਰਨ ਕਰੀਬ 6 ਲੋਕਾਂ ਦੀ ਮੌਤ ਹੋ ਗਈ ਅਤੇ 190 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਆਫਤ ਵਿਚ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਕਰੀਬ 10 ਹਜ਼ਾਰ ਲੋਕ ਪ੍ਰਭਾਵਿਤ ਹੋਏ। ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
Horrifying! 6 people got killed after tornado hit Kaiyuan, NE China's Liaoning pic.twitter.com/zvh8jHcXlo
— People's Daily, China (@PDChina) July 3, 2019
ਸਰਕਾਰ ਵੱਲੋਂ ਸੰਚਾਲਿਤ ਸੀ.ਜੀ.ਟੀ.ਐੱਨ. ਟੀ.ਵੀ ਨੇ ਦੱਸਿਆ ਕਿ ਬੁੱਧਵਾਰ ਨੂੰ ਉੱਤਰ-ਪੂਰਬ ਚੀਨ ਦੇ ਲਿਆਓਨਿੰਗ ਸੂਬੇ ਦੇ ਕਾਇਯੁਆਨ ਸ਼ਹਿਰ ਵਿਚ ਇਹ ਤੂਫਾਨ ਆਇਆ। ਖਬਰ ਮੁਤਾਬਕ ਸ਼ਹਿਰ ਵਿਚ ਆਏ ਭਿਆਨਕ ਤੂਫਾਨ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 190 ਤੋਂ ਵੱਧ ਲੋਕ ਜ਼ਖਮੀ ਹੋਏ। ਤੂਫਾਨ ਨਾਲ 3,500 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ 9,900 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।