ਚੀਨ ''ਚ ਯਹੂਦੀ ਭਾਈਚਾਰੇ ''ਤੇ ਮੰਡਰਾ ਰਿਹਾ ਖ਼ਤਰਾ ! ਇਤਿਹਾਸਕ ਨਿਸ਼ਾਨੀਆਂ ਨੂੰ ਹਟਾ ਰਹੀ ਸਰਕਾਰ

Wednesday, Aug 19, 2026 - 03:22 PM (IST)

ਚੀਨ ''ਚ ਯਹੂਦੀ ਭਾਈਚਾਰੇ ''ਤੇ ਮੰਡਰਾ ਰਿਹਾ ਖ਼ਤਰਾ ! ਇਤਿਹਾਸਕ ਨਿਸ਼ਾਨੀਆਂ ਨੂੰ ਹਟਾ ਰਹੀ ਸਰਕਾਰ

ਇੰਟਰਨੈਸ਼ਨਲ ਡੈਸਕ- ਚੀਨ ਦੇ ਹੇਨਾਨ ਪ੍ਰਾਂਤ ਦੇ ਇਤਿਹਾਸਕ ਸ਼ਹਿਰ ਕੇਫੇਂਗ 'ਚ ਸਦੀਆਂ ਤੋਂ ਰਹਿ ਰਹੇ ਯਹੂਦੀ ਭਾਈਚਾਰੇ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰੀ ਨੀਤੀਆਂ ਅਤੇ ਪਾਬੰਦੀਆਂ ਦੇ ਕਾਰਨ ਇੱਥੋਂ ਦੇ ਪ੍ਰਾਚੀਨ ਯਹੂਦੀ ਇਤਿਹਾਸ ਅਤੇ ਨਿਸ਼ਾਨੀਆਂ ਨੂੰ ਹਟਾਇਆ ਜਾ ਰਿਹਾ ਹੈ। ਕੇਫੇਂਗ 'ਚ ਯਹੂਦੀ ਭਾਈਚਾਰਾ 'ਸੋਂਗ ਰਾਜਵੰਸ਼' ਦੇ ਸਮੇਂ ਤੋਂ, ਲਗਭਗ 1,000 ਸਾਲਾਂ ਤੋਂ ਰਹਿ ਰਿਹਾ ਹੈ। ਇੱਥੇ ਉਨ੍ਹਾਂ ਦਾ ਇੱਕ ਇਤਿਹਾਸਕ ਸਿਨਾਗੋਗ ਅਤੇ ਵਿਲੱਖਣ ਸੱਭਿਆਚਾਰਕ ਪਛਾਣ ਰਹੀ ਹੈ।

ਰਿਪੋਰਟਾਂ ਅਨੁਸਾਰ, ਸ਼ੀ ਜਿਨਪਿੰਗ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਤਹਿਤ ਕੇਫੇਂਗ 'ਚ ਯਹੂਦੀ ਇਤਿਹਾਸ ਨਾਲ ਸਬੰਧਤ ਮਿਊਜ਼ੀਅਮ, ਯਾਦਗਾਰੀ ਤਖ਼ਤੀਆਂ ਅਤੇ ਪ੍ਰਾਰਥਨਾ ਸਥਾਨਾਂ ਦੀਆਂ ਬਾਕੀ ਬਚੀਆਂ ਨਿਸ਼ਾਨੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਿਬਰੂ ਭਾਸ਼ਾ ਸਿਖਾਉਣ ਵਾਲੇ ਅਤੇ ਸੱਭਿਆਚਾਰਕ ਕੇਂਦਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਚੀਨੀ ਸਰਕਾਰ ਸਿਰਫ਼ 5 ਪ੍ਰਮੁੱਖ ਧਰਮਾਂ- ਬੁੱਧ, ਬੋਧ, ਇਸਲਾਮ, ਪ੍ਰੋਟੈਸਟੈਂਟ ਤੇ ਕੈਥੋਲਿਕ ਨੂੰ ਹੀ ਅਧਿਕਾਰਤ ਮਾਨਤਾ ਦਿੰਦੀ ਹੈ। ਇਨ੍ਹਾਂ 'ਚ ਯਹੂਦੀ ਧਰਮ ਸ਼ਾਮਲ ਨਹੀਂ ਹੈ। ਇਸੇ ਨੀਤੀ ਤਹਿਤ ਇਸ ਧਰਮ ਨੂੰ ਗੈਰ-ਮਾਨਤਾ ਪ੍ਰਾਪਤ ਮੰਨ ਕੇ ਇਸ ਦੇ ਇਤਿਹਾਸਕ ਸਥਾਨਾਂ ਤੇ ਨਿਸ਼ਾਨੀਆਂ ਨੂੰ ਹਟਾਇਆ ਜਾ ਰਿਹਾ ਹੈ। ਕੇਫੇਂਗ ਦੇ ਯਹੂਦੀ ਵੰਸ਼ਜਾਂ ਨੂੰ ਆਪਣੇ ਧਾਰਮਿਕ ਤਿਉਹਾਰ ਇਕੱਠੇ ਹੋ ਕੇ ਮਨਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਵਿਦੇਸ਼ੀ ਯਹੂਦੀ ਸੰਸਥਾਵਾਂ ਨਾਲ ਉਨ੍ਹਾਂ ਦੇ ਸੰਪਰਕ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।


author

Harpreet SIngh

Content Editor

Related News