ਕੋਰੋਨਾਵਾਇਰਸ ਨਾਲ ਚੀਨ 'ਚ 6 ਸਿਹਤ ਕਰਮੀਆਂ ਦੀ ਮੌਤ, 1,716 ਇਨਫੈਕਟਿਡ

02/14/2020 3:38:57 PM

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਨਾਲ ਹੁਣ ਤੱਕ 6 ਸਿਹਤ ਕਰਮੀਆ ਦੀ ਮੌਤ ਹੋ ਚੁੱਕੀ ਹੈ ਅਤੇ 1,700 ਤੋਂ ਵੱਧ ਇਸ ਨਾਲ ਇਨਫੈਕਟਿਡ ਹਨ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅੰਕੜੇ ਉਸ ਭਿਆਨਕ ਸਥਿਤੀ ਨੂੰ ਦਰਸਾਉਂਦੇ ਹਨ ਕਿ ਜਿਸ ਵਿਚ ਡਾਕਟਰ ਅਤੇ ਨਰਸਾਂ ਮਾਸਕ ਅਤੇ ਸੁਰੱਖਿਆ ਉਪਕਰਨਾਂ ਦੇ ਬਿਨਾਂ ਇੱਥੇ ਦਿਨ-ਰਾਤ ਕੰਮ ਵਿਚ ਲੱਗੇ ਹੋਏ ਹਨ। 

ਰਾਸ਼ਟਰੀ ਸਿਹਤ ਕਮਿਸ਼ਨ ਵਿਚ ਉਪ ਮੰਤਰੀ ਜੇਂਗ ਯੀਜਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਵਿਚ ਮੰਗਲਵਾਰ ਤੱਕ 1,716 ਸਿਹਤ ਕਰਮੀ ਇਨਫੈਕਟਿਡ ਹਨ। ਉਹਨਾਂ ਨੇ ਦੱਸਿਆ ਕਿ ਇਹਨਾਂ ਵਿਚੋਂ ਵੁਹਾਨ ਵਿਚ 1,102 ਮੈਡੀਕਲ ਕਰਮੀ COVID-19 ਨਾਲ ਇਨਫੈਕਟਿਡ ਹਨ। ਉੱਥੇ 400 ਹੋਰ ਮੈਡੀਕਲ ਕਰਮੀ ਹੁਬੇਈ ਸੂਬੇ ਵਿਚ ਇਨਫੈਕਟਿਡ ਹਨ। ਚੀਨੀ ਪ੍ਰਸ਼ਾਸਨ ਵੁਹਾਨ ਦੇ ਹਸਪਤਾਲਾਂ ਵਿਚ ਰੱਖਿਆਤਮਕ ਸਾਮਾਨ ਮੁਹੱਈਆ ਕਰਾਉਣ ਵਿਚ ਅਸਫਲ ਰੋ ਰਿਹਾ ਹੈ। ਵੁਹਾਨ ਵਿਚ ਕਈ ਡਾਕਟਰਾਂ ਨੂੰ ਬਿਨਾਂ ਮਾਸਕ ਅਤੇ ਰੱਖਿਆਤਮਕ ਕੱਪੜਿਆਂ ਦੇ ਮਰੀਜ਼ਾਂ ਦਾ ਇਲਾਜ ਕਰਨਾ ਪੈ ਰਿਹਾ ਹੈ। ਉਹ ਉਹੀ ਮਾਸਕ ਅਤੇ ਕੱਪੜੇ ਲੰਬੇ ਸਮੇਂ ਤੱਕ ਪਾਉਣ ਲਈ ਮਜਬੂਰ ਹਨ ਜਿਹਨਾਂ ਨੂੰ ਨਿਯਮਿਤ ਅੰਤਰਾਲ 'ਤੇ ਬਦਲਣ ਦੀ ਲੋੜ ਹੁੰਦੀ ਹੈ। 

ਵੁਹਾਨ ਦੇ ਇਕ ਭਾਈਚਾਰਕ ਕਲੀਨਿਕ ਦੇ ਇਕ ਡਾਕਟਰ ਨੇ ਦੱਸਿਆ ਕਿ ਉਹਨਾਂ ਦੇ ਘੱਟੋ-ਘੱਟ 16 ਸਾਥੀਆਂ ਵਿਚ ਕੋਰੋਨਾਵਾਇਰਸ ਜਿਹੇ ਲੱਛਣ ਹਨ। ਜਿਵੇਂ ਫੇਫੜਿਆਂ ਵਿਚ ਇਨਫੈਕਸ਼ਨ ਅਤੇ ਖੰਘ ਆਉਣਾ ਆਦਿ। 7 ਫਰਵਰੀ ਨੂੰ ਡਾਕਟਰ ਲੀ ਵੇਨਲਿਯਾਂਗ ਦੀ ਵੁਹਾਨ ਵਿਚ ਮੌਤ ਦੇ ਬਾਅਦ ਮੈਡੀਕਲ ਕਰਮੀਆਂ ਦੀ ਖਤਰਨਾਕ ਸਥਿਤੀ ਦਾ ਪਤਾ ਚੱਲਿਆ ਸੀ।


Vandana

Content Editor

Related News